ਕਾਰਪੋਰੇਸ਼ਨ ਦਫਤਰ ਦੇ ਬਾਹਰ ਤਾਲਮੇਲ ਕਮੇਟੀ ਵਲੋਂ ਮੇਅਰ ਦਾ ਘਿਰਾਓ

06/29/2016 2:59:02 PM

ਜਲੰਧਰ (ਸੋਨੂੰ)— ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਤਾਲਮੇਲ ਕਮੇਟੀ ਨੇ ਬੁੱਧਵਾਰ ਨੂੰ ਜਲੰਧਰ ਦੇ ਕਾਰਪੋਰੇਸ਼ਨ ਦਫਤਰ ਸਾਹਮਣੇ ਮੇਅਰ ਸੁਨੀਲ ਜੋਤੀ ਦਾ ਘਿਰਾਓ ਕੀਤਾ। ਇਸ ਦੌਰਾਨ ਤਾਲਮੇਲ ਕਮੇਟੀ ਦੇ ਮੈਂਬਰਾਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਕਾਰਪੋਰੇਸ਼ਨ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਤਾਲਮੇਲ ਕਮੇਟੀ ਜਦੋਂ ਕਾਰਪੋਰੇਸ਼ਨ ਦਫਤਰ ਦੇ ਅੰਦਰ ਜਾਣ ਲੱਗੀ ਤਾਂ ਉਥੇ ਖੜ੍ਹੇ ਮੁਲਾਜ਼ਮਾਂ ਨੇ ਦਫਤਰ ਦਾ ਗੇਟ ਬੰਦ ਕਰ ਲਿਆ। ਇਸ ਦੌਰਾਨ ਪੈਦਲ ਆ ਰਹੇ ਮੇਅਰ ਸੁਨੀਲ ਜੋਤੀ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਅਤੇ ਆਪਣੀਆਂ ਮੰਗਾਂ ਰੱਖੀਆਂ।


Gurminder Singh

Content Editor

Related News