ਵਧਦੇ ਤਾਪਮਾਨ ’ਚ ਕਿਸਾਨਾਂ ਦੇ ਹੌਸਲੇ ਬੁਲੰਦ, ਅੱਜ ਪੰਜਾਬ ਦੀਆਂ 16 ਥਾਵਾਂ ’ਤੇ ਕਰਨਗੇ ਭਾਜਪਾ ਨੇਤਾਵਾਂ ਦਾ ਘਿਰਾਓ

Tuesday, May 28, 2024 - 11:22 AM (IST)

ਵਧਦੇ ਤਾਪਮਾਨ ’ਚ ਕਿਸਾਨਾਂ ਦੇ ਹੌਸਲੇ ਬੁਲੰਦ, ਅੱਜ ਪੰਜਾਬ ਦੀਆਂ 16 ਥਾਵਾਂ ’ਤੇ ਕਰਨਗੇ ਭਾਜਪਾ ਨੇਤਾਵਾਂ ਦਾ ਘਿਰਾਓ

ਪਟਿਆਲਾ/ਸਨੌਰ (ਮਨਦੀਪ ਜੋਸਨ)– ਪੰਜਾਬ-ਹਰਿਆਣਾ ਦੇ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਤੇ ਐੱਸ. ਕੇ. ਐੱਮ. (ਗੈਰ-ਰਾਜਨੀਤਕ) ਵਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ 2 ਨੇ ਸੋਮਵਾਰ ਨੂੰ ਜਿਥੇ 105 ਦਿਨ ਪੂਰੇ ਕੀਤੇ ਹਨ, ਉਥੇ ਵਧਦੇ ਤਾਪਮਾਨ ’ਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਅੰਦਰ ਬੇਕਸੂਰ ਕਿਸਾਨਾਂ ਦੀ ਰਿਹਾਈ ਲਈ ਰੋਹ ਪੂਰੀ ਤਰ੍ਹਾਂ ਭੜਕ ਚੁੱਕਾ ਹੈ। ਉਨ੍ਹਾਂ ਨੇ ਭਾਜਪਾ ਦੇ ਇਸ਼ਾਰੇ ’ਤੇ ਹਰਿਆਣਾ ਪੁਲਸ ਵਲੋਂ ਫੜੇ ਗਏ ਬੇਕਸੂਰ ਆਗੂਆਂ ਦੀ ਰਿਹਾਈ ਲਈ ਅੱਜ ਯਾਨੀ 28 ਮਈ ਨੂੰ ਪੰਜਾਬ ’ਚ 16 ਥਾਵਾਂ ’ਤੇ ਭਾਜਪਾ ਲੋਕ ਸਭਾ ਉਮੀਦਵਾਰਾਂ ਤੇ ਹੋਰ ਲੀਡਰਾਂ ਦੇ ਘਰਾਂ ਅੱਗੇ ਧਰਨੇ ਲਗਾਉਣ ਤੇ ਹਰਿਆਣਾ ’ਚ ਵੀ ਭਾਜਪਾ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਆਪਦੇ ਨੁਮਾਇੰਦਿਆਂ ਤੋਂ ਸਵਾਲ ਪੁੱਛਣਾ ਕੋਈ ਅਪਰਾਧ ਨਹੀਂ। ਨੇਤਾਵਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਸ਼ੰਭੂ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ’ਚ ਦੋਵਾਂ ਫੋਰਮਾਂ ਵਲੋਂ ਭਾਜਪਾ ਦੇ ਇਸ਼ਾਰੇ ’ਤੇ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਅਗਲੇ ਪ੍ਰੋਗਰਾਮ ਬਾਰੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ 28 ਮਈ ਨੂੰ ਧਰਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਏ ਜਾਣਗੇ, ਜਿਸ ’ਚ ਮੁੱਖ ਮੰਗ ਕਿਸਾਨ ਸਾਥੀਆਂ ਦੀ ਰਿਹਾਈ ਹੈ।

ਇਹ ਖ਼ਬਰ ਵੀ ਪੜ੍ਹੋ : ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਹਸਪਤਾਲ ’ਚ ਹੀ ਕੀਤੀ ਜੀਵਨ ਲੀਲਾ ਸਮਾਪਤ

ਮੀਟਿੰਗ ’ਚ ਸੁਖਵਿੰਦਰ ਸਿੰਘ ਸਭਰਾਅ, ਬਲਵੰਤ ਸਿੰਘ ਬਹਿਰਾਮਕੇ, ਗੁਰਧਿਆਨ ਸਿੰਘ ਸਿਉਣਾ, ਬੀਬੀ ਸੁਖਵਿੰਦਰ ਕੌਰ, ਕਰਨੈਲ ਸਿੰਘ ਲੰਗ, ਮੰਗਤ ਸਿੰਘ, ਸੁਖਚੈਣ ਸਿੰਘ ਹਰਿਆਣਾ, ਹਰਨੇਕ ਸਿੰਘ ਸਿੱਧੂਵਾਲ, ਸਤਨਾਮ ਸਿੰਘ ਹਰੀਕੇ, ਬਾਜ ਸਿੰਘ ਸੰਗਲਾ ਆਦਿ ਕਿਸਾਨ ਆਗੂ ਹਾਜ਼ਰ ਸਨ।

ਇਨ੍ਹਾਂ ਭਾਜਪਾ ਨੇਤਾਵਾਂ ਦਾ ਹੋਵੇਗਾ ਘਿਰਾਓ
ਪ੍ਰਨੀਤ ਕੌਰ ਮੋਤੀ ਮਹਿਲ, ਪਰਮਪਾਲ ਕੌਰ ਮਲੂਕਾ, ਹੰਸ ਰਾਜ ਹੰਸ, ਤਰਨਜੀਤ ਸੰਧੂ, ਮਨਜੀਤ ਸਿੰਘ ਮੰਨਾ, ਦਿਨੇਸ਼ ਬੱਬੂ, ਸੁਸ਼ੀਲ ਰਿੰਕੂ ਦੇ ਘਰ ਮੂਹਰੇ, ਅਨੀਤਾ ਸੋਮ ਪ੍ਰਕਾਸ਼ ਦੀ ਰਿਹਾਇਸ਼, ਅਰਵਿੰਦ ਖੰਨਾ ਦੇ ਘਰ ਮੂਹਰੇ, ਰਵਨੀਤ ਸਿੰਘ ਬਿੱਟੂ, ਰਾਣਾ ਸੋਢੀ ਮਮਦੋਟ ਤੇ ਫਿਰੋਜ਼ਪੁਰ 2 ਥਾਵਾਂ ’ਤੇ, ਗੇਜਾ ਰਾਮ ਵਾਲਮੀਕੀ, ਸੁਭਾਸ਼ ਸ਼ਰਮਾ ਦੇ ਘਰ ਮੂਹਰੇ, ਦਾਦੂ ਜੋਧ ਪਿੰਡ (ਅੰਮ੍ਰਿਤਸਰ), ਫਾਜ਼ਿਲਕਾ ਸੁਨੀਲ ਜਾਖੜ, ਮਮਦੋਟ ਰਾਣਾ ਸੋਢੀ ਤੇ ਇਸੇ ਤਰ੍ਹਾਂ ਅੰਬਾਲਾ ਤੋਂ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਗੋਇਲ ਹੁਣਾਂ ਦੇ ਘਰ ਦਾ ਵੀ ਘਿਰਾਓ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News