NDA ਵਿਚਾਲੇ ਬਿਹਤਰ ਤਾਲਮੇਲ ਲਈ ਕੀਤਾ ਜਾ ਸਕਦਾ ਹੈ ਕੋ-ਆਰਡੀਨੇਸ਼ਨ ਕਮੇਟੀ ਦਾ ਗਠਨ
Saturday, Jun 15, 2024 - 12:03 PM (IST)
ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਤੋਂ ਬਾਅਦ ਹੁਣ ਸੰਸਦ ’ਚ ਫਲੋਰ ਮੈਨੇਜਮੈਂਟ ਲਈ ਐੱਨ. ਡੀ. ਏ. ਦੀ ਕੋ-ਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ। ਇਹ ਕਮੇਟੀ ਸੰਸਦ ਦੇ ਸੈਸ਼ਨਾਂ ਦੌਰਾਨ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਤਾਲਮੇਲ ਦਾ ਕੰਮ ਕਰੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ 2014 ਤੋਂ ਲੈ ਕੇ 2019 ਤੱਕ ਮੋਦੀ ਸਰਕਾਰ ਦੇ ਸਮੇਂ ਐੱਨ. ਡੀ. ਏ. ਦੀ ਇਕ ਕੋ-ਆਰਡੀਨੇਸ਼ਨ ਕਮੇਟੀ ਸੀ ਪਰ ਇਹ ਬਹੁਤੀ ਸਰਗਰਮ ਨਹੀਂ ਸੀ ਅਤੇ 2016 ਤੱਕ ਸਿਰਫ ਕੁਝ ਹੀ ਮੀਟਿੰਗਾਂ ਹੋਈਆਂ ਸਨ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
2019 ਵਿਚ ਭਾਜਪਾ ਨੂੰ ਬੰਪਰ ਬਹੁਮਤ ਮਿਲਿਆ ਸੀ। ਇਸ ਲਈ ਅਜਿਹੀ ਕੋਈ ਕਮੇਟੀ ਨਹੀਂ ਬਣਾਈ ਗਈ ਸੀ ਪਰ ਹੁਣ ਬਦਲੇ ਸਿਆਸੀ ਹਾਲਾਤ ਵਿਚਕਾਰ ਸੰਸਦ ’ਚ ਆਪਸੀ ਤਾਲਮੇਲ ਜ਼ਰੂਰੀ ਹੈ। ਇਸ ਲਈ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਸਬੰਧੀ ਕੋਈ ਰਸਮੀ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਦੌਰਾਨ ਭਾਜਪਾ ਦੇ ਸੂਤਰਾਂ ਦਾ ਮੰਨਣਾ ਹੈ ਕਿ ਸਰਕਾਰ ਨਾਲ ਸਬੰਧਤ ਚੋਟੀ ਦੇ ਮੰਤਰੀ ਸੰਸਦੀ ਪ੍ਰਬੰਧਾਂ ਮੁਤਾਬਕ ਸਮੇਂ-ਸਮੇਂ ’ਤੇ ਆਪਣੇ ਸਾਥੀਆਂ ਨਾਲ ਗੱਲਬਾਤ ਕਰ ਸਕਦੇ ਹਨ। ਇਸ ਲਈ ਇਸ ਸਮੇਂ ਅਜਿਹੀ ਕਮੇਟੀ ਦੀ ਲੋੜ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ।
ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ
ਸੂਤਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਕਮੇਟੀਆਂ ਦੀ ਕੋਈ ਸਿਆਸੀ ਵਰਤੋਂ ਨਹੀਂ ਹੁੰਦੀ ਪਰ ਕਮੇਟੀਆਂ ਦੇ ਮੈਂਬਰਾਂ ਵਿਚ ਆਪਸੀ ਤਾਲਮੇਲ ਦੀ ਘਾਟ ਕਾਰਨ ਕਈ ਵਾਰ ਇਸ ਨਾਲ ਲੋਕਾਂ ਵਿਚ ਮਾੜਾ ਸੰਦੇਸ਼ ਜਾਂਦਾ ਹੈ। 1996 ਤੋਂ 1998 ਤੱਕ ਸੰਯੁਕਤ ਮੋਰਚੇ ਦੀ ਸਰਕਾਰ ਦੌਰਾਨ ਆਂਧਰਾ ਪ੍ਰਦੇਸ਼ ਦੇ ਤੱਤਕਾਲੀ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ 13 ਪਾਰਟੀਆਂ ਵਾਲੀ ਅਜਿਹੀ ਹੀ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਸੀ। ਇਸ ਸਰਕਾਰ ’ਚ ਸੀ. ਪੀ. ਆਈ. ਵੀ ਹਿੱਸੇਦਾਰ ਸੀ ਅਤੇ ਸੀ. ਪੀ. ਆਈ. ਨੇ ਸਰਕਾਰ ਨੂੰ ਬਾਹਰੋਂ ਸਮਰਥਨ ਦਿੱਤਾ ਸੀ। ਪ੍ਰਧਾਨ ਮੰਤਰੀ ਦੀ ਚੋਣ ਤੋਂ ਇਲਾਵਾ ਇਸ ਕਮੇਟੀ ਨੇ ਕਈ ਅਹਿਮ ਫ਼ੈਸਲੇ ਲਏ ਸਨ। ਇਸ ਤੋਂ ਬਾਅਦ ਸਵ. ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਜਾਰਜ ਫਰਨਾਂਡੀਜ਼ ਅਜਿਹੀ ਹੀ ਕਮੇਟੀ ਦੇ ਕਨਵੀਨਰ ਸਨ। ਉਸ ਸਮੇਂ ਸੰਸਦੀ ਪ੍ਰਬੰਧ ਦਾ ਸਾਰਾ ਕੰਮ ਜਾਰਜ ਫਰਨਾਂਡੀਜ਼ ਹੀ ਦੇਖਦੇ ਸਨ।
ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਹਾਦਸੇ ਦਾ ਸ਼ਿਕਾਰ ਯਾਤਰੀਆਂ ਲਈ ਵੱਡੀ ਖ਼ਬਰ, ਮਿਲੇਗਾ ਮੁਆਵਜ਼ਾ
ਹੁਣ ਤੱਕ ਬਣੀਆਂ ਕੋ-ਆਰਡੀਨੇਸ਼ਨ ਕਮੇਟੀਆਂ
1990-ਪ੍ਰਧਾਨ ਮੰਤਰੀ ਵੀ.ਪੀ. ਸਿੰਘ ਭਾਜਪਾ, ਖੱਬੇ ਪੱਖੀ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਮਿਲੇ ਅਤੇ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਬਾਹਰੋਂ ਸਮਰਥਨ ਦੇਣ ਦਾ ਐਲਾਨ ਕੀਤਾ।
1996-1998 : 13 ਪਾਰਟੀਆਂ ਦੀ ਸੰਯੁਕਤ ਮੋਰਚੇ ਦੀ ਸਰਕਾਰ ਦੌਰਾਨ ਚੰਦਰਬਾਬੂ ਨਾਇਡੂ ਨੇ ਕਨਵੀਨਰ ਦੀ ਭੂਮਿਕਾ ਨਿਭਾਈ।
1998-99, 1999-2004: ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ’ਚ ਜਾਰਜ ਫਰਨਾਂਡੀਜ਼ ਨੇ ਕੋ-ਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਦੀ ਭੂਮਿਕਾ ਨਿਭਾਈ।
2004-2008: ਯੂ. ਪੀ. ਏ.-1 ਸਰਕਾਰ ’ਚ ਕਾਂਗਰਸ ਅਤੇ ਖੱਬੇ ਪੱਖੀ ਨੇਤਾਵਾਂ ਦਰਮਿਆਨ ਤਾਲਮੇਲ ਲਈ ਇਕ ਕਮੇਟੀ ਬਣਾਈ ਗਈ।
2009-2014: ਯੂ. ਪੀ. ਏ.-2 ਸਰਕਾਰ ਦੌਰਾਨ ਐੱਨ. ਸੀ. ਪੀ. ਦੇ ਦਬਾਅ ਕਾਰਨ ਤਾਲਮੇਲ ਕਮੇਟੀ ਬਣਾਈ ਗਈ ਪਰ ਇਹ ਨਾ-ਸਰਗਰਮ ਰਹੀ।
2014-2019 : ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਬਣੀ ਸਰਕਾਰ ’ਚ ਤਾਲਮੇਲ ਕਮੇਟੀ ਦੀਆਂ ਕੁਝ ਹੀ ਮੀਟਿੰਗਾਂ ਹੋਈਆਂ ਅਤੇ ਇਹ ਅਕਿਰਿਆਸ਼ੀਲ ਹੋ ਗਈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8