ਨਹੀਂ ਦਿਖ ਰਿਹਾ ਕੋਰੋਨਾ ਦਾ ਡਰ, ਬੁਖਾਰ ਨਾਲ ਪੀੜਤ ਔਰਤ ਨੂੰ ਰੋਕਿਆ ਪੁਲਸ ਨੇ ਨਾਕੇ ''ਤੇ

Monday, Mar 30, 2020 - 05:25 PM (IST)

ਨਹੀਂ ਦਿਖ ਰਿਹਾ ਕੋਰੋਨਾ ਦਾ ਡਰ, ਬੁਖਾਰ ਨਾਲ ਪੀੜਤ ਔਰਤ ਨੂੰ ਰੋਕਿਆ ਪੁਲਸ ਨੇ ਨਾਕੇ ''ਤੇ

ਮੋਹਾਲੀ (ਰਾਣਾ) : ਜਿਸ ਤਰ੍ਹਾਂ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਬੁਖਾਰ, ਖੰਘ ਅਤੇ ਗਲੇ 'ਚ ਸਮੱਸਿਆ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰਨ ਪਰ ਲੱਗਦਾ ਹੈ ਕਿ ਲੋਕ ਇਨ੍ਹਾਂ ਗੱਲਾਂ 'ਤੇ ਜ਼ਰ੍ਹਾ ਜਿੰਨਾ ਵੀ ਧਿਆਨ ਨਹੀਂ ਦੇ ਰਹੇ ਹਨ, ਜਿਸ ਦੀ ਉਦਾਹਰਣ ਐਤਵਾਰ ਦਿਨ ਦੇ ਸਮੇਂ ਫੇਜ਼-10/11 ਦੇ ਲਾਈਟ ਪੁਆਇੰਟ 'ਤੇ ਦੇਖਣ ਨੂੰ ਮਿਲੀ, ਜਿਥੇ ਪੁਲਸ ਨੇ ਨਾਕੇ ਦੌਰਾਨ ਇਕ ਔਰਤ ਨੂੰ ਰੋਕਿਆ ਗਿਆ। ਪੁਲਸ ਉਸ ਤੋਂ ਘਰ ਤੋਂ ਨਿਕਲਣ ਦਾ ਕਾਰਨ ਪੁੱਛ ਰਹੀ ਹੈ ਪਰ ਉਕਤ ਔਰਤ ਕਾਫ਼ੀ ਜ਼ਿਆਦਾ ਖੰਘ ਰਹੀ ਸੀ ਅਤੇ ਉਸ ਨੂੰ ਬਹੁਤ ਜ਼ਿਆਦਾ ਬੁਖਾਰ ਵੀ ਸੀ, ਜਿਸ ਨੂੰ ਵੇਖਦੇ ਹੋਏ ਪੁਲਸ ਨੇ ਔਰਤ ਨੂੰ ਉਥੇ ਹੀ ਰੋਕ ਕੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਕਾਫ਼ੀ ਦੇਰ ਤਕ ਇੰਤਜ਼ਾਰ ਕਰਨ ਤੋਂ ਬਾਅਦ ਜਾ ਕੇ ਐਂਬੂਲੈਂਸ ਉੱਥੇ ਪਹੁੰਚੀ ਅਤੇ ਔਰਤ ਨੂੰ ਸਿਵਲ ਹਸਪਤਾਲ 'ਚ ਲਿਜਾਇਆ ਗਿਆ।

ਇਹ ਵੀ ਪੜ੍ਹੋ ► ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਨਵਾਂ ਕੇਸ, ਪੰਜਾਬ 'ਚ ਕੁੱਲ 39 ਮਾਮਲੇ ਆਏ ਸਾਹਮਣੇ

PunjabKesari

ਸੈਂਪਲ ਭੇਜਿਆ ਜਾਂਚ ਲਈ
ਉਥੇ ਹੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਵੱਲੋਂ ਪਤਾ ਲੱਗਾ ਸੀ ਕਿ ਇਕ ਔਰਤ ਜੋ ਕੋਰੋਨਾ ਦੀ ਸ਼ੱਕੀ ਮਰੀਜ਼ ਲੱਗ ਰਹੀ ਹੈ। ਉਸ ਨੂੰ ਫੇਜ਼-10/11 ਦੇ ਲਾਈਟ ਪੁਆਇੰਟ 'ਤੇ ਰੋਕ ਕੇ ਰੱਖਿਆ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਂਬੂਲੈਂਸ ਦੇ ਨਾਲ ਇਕ ਟੀਮ ਨੂੰ ਤੁਰੰਤ ਔਰਤ ਨੂੰ ਲੈ ਜਾਣ ਲਈ ਭੇਜ ਦਿੱਤਾ ਗਿਆ। ਔਰਤ ਨੂੰ ਐਡਮਿਟ ਕਰ ਲਿਆ ਗਿਆ ਹੈ, ਨਾਲ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਵੀ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਔਰਤ ਕੋਰੋਨਾ ਪਾਜ਼ੇਟਿਵ ਹੈ ਜਾਂ ਫਿਰ ਨੈਗੇਟਿਵ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ 

ਪੈਦਲ ਆ ਰਹੀ ਸੀ ਔਰਤ
ਫੇਜ਼-11 ਥਾਣਾ ਪੁਲਸ ਮੁਤਾਬਕ ਜੋ ਲੋਕ ਬਿਨਾਂ ਕਿਸੇ ਕੰਮ ਦੇ ਘਰ ਤੋਂ ਨਿਕਲ ਜਾਂਦੇ ਹਨ ਉਨ੍ਹਾਂ ਨੂੰ ਰੋਕਣ ਲਈ ਕਰਫਿਊ ਲਾਇਆ ਗਿਆ ਹੈ। ਉਸ ਦੇ ਚਲਦੇ ਉਨ੍ਹਾਂ ਨੇ ਫੇਜ਼-10/11 ਦੇ ਲਾਈਟ ਪੁਆਇੰਟ 'ਤੇ ਨਾਕਾ ਲਾਇਆ ਹੋਇਆ ਹੈ। ਐਤਵਾਰ ਸਵੇਰੇ ਦੇ ਸਮੇਂ ਇਕ ਔਰਤ ਪੈਦਲ ਹੀ ਆ ਰਹੀ ਸੀ, ਉਹ ਪਹਿਲਾਂ ਤੋਂ ਹੀ ਕਾਫ਼ੀ ਜ਼ਿਆਦਾ ਖੰਘ ਰਹੀ ਸੀ, ਜਦੋਂ ਉਹ ਕੋਲ ਆਈ ਤਾਂ ਪੁੱਛਣ 'ਤੇ ਪਤਾ ਲੱਗਾ ਕਿ ਉਸ ਨੂੰ ਕਾਫ਼ੀ ਤੇਜ਼ ਬੁਖਾਰ ਵੀ ਹੈ, ਜਿਸ ਤੋਂ ਬਾਅਦ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਉਥੇ ਹੀ ਕੋਲ ਦੀਵਾਰ ਨਾਲ ਬਿਠਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਂਬੂਲੈਂਸ ਨੂੰ ਬੁਲਾਉਣ ਲਈ ਫੋਨ ਕੀਤਾ ਗਿਆ ਪਰ ਕੁੱਝ ਦੇਰ ਤਕ ਜਦੋਂ ਐਂਬੂਲੈਂਸ ਨਹੀਂ ਆਈ ਤਾਂ ਉਨ੍ਹਾਂ ਨੇ ਫਿਰ ਤੋਂ ਫੋਨ ਕੀਤਾ ਪਰ ਕਾਫ਼ੀ ਦੇਰ ਤਕ ਇੰਤਜ਼ਾਰ ਕਰਨ ਤੋਂ ਬਾਅਦ ਜਾ ਕੇ ਕਿਤੇ ਐਂਬੂਲੈਂਸ ਆਈ ਅਤੇ ਸ਼ੱਕੀ ਔਰਤ ਨੂੰ ਉਸ 'ਚ ਬਿਠਾ ਕੇ ਹਸਪਤਾਲ 'ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ ► ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼ 


author

Anuradha

Content Editor

Related News