ਕੋਰੋਨਾ ਵਾਇਰਸ, ਭੁਲੱਥ ''ਚ ਜੇ. ਐੱਮ. ਡੀ. ਸੇਵਾਦਾਰ ਪਰਿਵਾਰ ਨੇ ਕਰਵਾਈ ਸੈਨੇਟਾਈਜ਼ ਸਪਰੇਅ

Thursday, Mar 26, 2020 - 12:03 PM (IST)

ਕੋਰੋਨਾ ਵਾਇਰਸ, ਭੁਲੱਥ ''ਚ ਜੇ. ਐੱਮ. ਡੀ. ਸੇਵਾਦਾਰ ਪਰਿਵਾਰ ਨੇ ਕਰਵਾਈ ਸੈਨੇਟਾਈਜ਼ ਸਪਰੇਅ

ਭੁਲੱਥ (ਰਜਿੰਦਰ ਕੁਮਾਰ)— ਦੁਨੀਆ ਭਰ ਲਈ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਕਰਕੇ ਜੇ. ਐੱਮ. ਡੀ. ਸੇਵਾਦਾਰ ਪਰਿਵਾਰ ਭੁਲੱਥ ਨੇ ਬਨਾਰਸੀ ਦਾਸ ਖੁੱਲਰ ਦੀ ਅਗਵਾਈ ਹੇਠ ਭੁਲੱਥ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਸੈਨੇਟਾਈਜ਼ ਸਪਰੇਅ ਕਰਵਾਈ। ਜਿਸ ਦੌਰਾਨ ਭੁਲੱਥ ਸ਼ਹਿਰ ਦੀਆਂ ਸੜਕਾਂ, ਗਲੀਆਂ, ਪੁਲਸ ਥਾਣਾ, ਡੀ. ਐੱਸ. ਪੀ. ਦਫਤਰ, ਸਬ ਡਿਵੀਜ਼ਨ ਹਸਪਤਾਲ ਭੁਲੱਥ ਅਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਤੋਂ ਇਲਾਵਾ ਵੇਈ ਪੁੱਲ ਨੇੜੇ ਝੁੱਗੀਆਂ ਨੂੰ ਵੀ ਸਪਰੇਅ ਰਾਹੀ ਸੈਨੇਟਾਈਜ਼ ਕੀਤਾ ਗਿਆ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ ਜ਼ਿਲਾ ਪ੍ਰਸ਼ਾਸਨ ਵੱਲੋਂ 9 ਤਰ੍ਹਾਂ ਦੇ ਵਾਹਨਾਂ ਨੂੰ ਸੜਕਾਂ 'ਤੇ ਉਤਰਣ ਦੀ ਮਨਜ਼ੂਰੀ

ਸਰਕਾਰੀ ਹਸਪਤਾਲ ਵਿਚ ਸਪਰੇਅ ਦੌਰਾਨ ਐੱਸ. ਐੱਮ. ਓ. ਡਾ. ਦੇਸ ਰਾਜ ਭਾਰਤੀ ਨੇ ਕਿਹਾ ਕਿ ਹਸਪਤਾਲ ਦੀ ਇਮਾਰਤ ਦੇ ਅੰਦਰ ਤੇ ਬਾਹਰ ਕੰਪਲੈਕਸ 'ਚ ਸੈਨੇਟਾਈਜ਼ ਸਪਰੇਅਰ ਕਰਵਾਉਣ ਲਈ ਮੈਂ ਇਸ ਸੰਸਥਾ ਦਾ ਧੰਨਵਾਦ ਕਰਦਾ ਹਾਂ। ਇਸ ਮੌਕੇ ਬਲਦੇਵ ਸਿੱਧੂ, ਮੰਗ ਰਾਮ, ਵਿੱਕੀ ਬਹਿਲ, ਸਾਬੀ ਅੱਲੜ, ਗੋਰੀ ਸਿੱਧ, ਵਿਨੇ ਵਿੱਜ, ਗੋਲਡੀ, ਸੁਨੀਲ ਹੀਰਾ, ਬੱਬਲੂ, ਦੀਪਕ ਬਹਿਲ, ਬੰਟੀ ਮਹਿਰਾ, ਸਹਿਜਪਾਲ, ਸਾਹਿਲ ਖੁੱਲਰ, ਕਰਨ, ਮਨੀ ਗਿੱਲ ਆਦਿ ਨੇ ਵੀ ਸੈਨੇਟਾਈਜ਼ ਸਪਰੇਅ ਪ੍ਰੋਗਰਾਮ 'ਚ ਆਪਣਾ ਯੋਗਦਾਨ ਪਾਇਆ।

PunjabKesari

ਇਸ ਮੌਕੇ ਸੰਸਥਾ ਵੱਲੋਂ ਰਾਜਾ ਖੁੱਲਰ ਨੇ ਦਸਿਆ ਕਿ ਪ੍ਰਵਾਸੀ ਪੰਜਾਬੀ ਅਸ਼ੋਕ ਕੁਮਾਰ ਯੂ. ਐੱਸ. ਏ., ਵਿਪਨ ਕੁਮਾਰ ਖੱਸਣ ਅਤੇ ਮਾ. ਕੰਵਲਜੀਤ ਮੰਨਣ ਦੀਆਂ ਹਦਾਇਤਾਂ ਅਨੁਸਾਰ ਸੋਸਾਇਟੀ ਵੱਲੋਂ ਇਥੇ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਹੁਣ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਸ਼ਹਿਰ 'ਚ ਸੈਨੇਟਾਈਜ਼ ਸਪਰੇਅ ਕੀਤੀ ਗਈ ਹੈ, ਜਿਸ 'ਚ ਅਲਕੋਹਲ ਨੂੰ ਵਰਤੋਂ 'ਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ​​​​​​​: ਕਰਫਿਊ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਮਕਸੂਦਾਂ ਸਬਜ਼ੀ ਮੰਡੀ 'ਚ ਮਚੀ ਹਫੜਾ-ਦਫੜੀ (ਤਸਵੀਰਾਂ)

ਕਾਂਗਰਸੀ ਕੌਂਸਲਰ ਲਕਸ਼ ਚੌਧਰੀ ਨੇ ਕਿਹਾ ਕਿ ਸ਼ਹਿਰ 'ਚ ਸਪਰੇਅ ਕਰਵਾਉਣ ਕਰਕੇ ਨਗਰ ਪੰਚਾਇਤ ਭੁਲੱਥ ਵੱਲੋਂ ਮੈਂ ਜੇ. ਐੱਮ. ਡੀ. ਸੇਵਾਦਾਰ ਪਰਿਵਾਰ ਭੁਲੱਥ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅਜਿਹਾ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਉਹ ਪਾਲਣਾ ਕਰਨ।

ਇਹ ਵੀ ਪੜ੍ਹੋ​​​​​​​: ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ


author

shivani attri

Content Editor

Related News