ਕੁਵੈਤ ਤੋਂ ਪਰਤੇ ਵਿਅਕਤੀ ਦਾ ਟੈਸਟ ਆਇਆ ਕੋਰੋਨਾ ਪਾਜ਼ੇਟਿਵ

Thursday, Jun 04, 2020 - 08:33 PM (IST)

ਕੁਵੈਤ ਤੋਂ ਪਰਤੇ ਵਿਅਕਤੀ ਦਾ ਟੈਸਟ ਆਇਆ ਕੋਰੋਨਾ ਪਾਜ਼ੇਟਿਵ

ਨਵਾਂਸ਼ਹਿਰ (ਤ੍ਰਿਪਾਠੀ)— ਕੁਵੈਤ ਤੋਂ ਪਰਤੇ 1 ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ ਇਕ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਘਰ ਜਾਣ ਨਾਲ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 4 'ਤੇ ਸਥਿਰ ਹੈ। ਪਾਜ਼ੇਟਿਵ ਪਾਏ ਵਿਅਕਤੀ ਨੂੰ ਪਹਿਲਾ ਤੋਂ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸ ਨੂੰ ਢਾਹਾਂ ਕਲੇਰਾ ਆਈਸੋਲੇਸ਼ਨ ਸੁਵਿਧਾ 'ਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੇਸ ਨੂੰ ਮਿਲਾ ਕੇ ਜ਼ਿਲੇ 'ਚ ਹੁਣ ਤੱਕ 106 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ, 101 ਠੀਕ ਹੋ ਕੇ ਘਰ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲੇ 'ਚ 4 ਐਕਟਿਵ ਮਾਮਲੇ ਹਨ, ਜਿਨ੍ਹਾਂ ਨੂੰ ਢਾਹਾਂ ਕਲੇਰਾਂ 'ਚ ਰੱਖਿਆ ਹੋਇਆ ਹੈ। ਡਾ. ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਜ਼ਿਲੇ 'ਚ ਅਗਲੇ ਦਿਨਾਂ 'ਚ ਡੋਰ-ਟੂ-ਡੋਰ ਮੁਹਿੰਮ ਆਰੰਭੀ ਜਾਵੇਗੀ, ਜਿਸ ਤਹਿਤ ਘਰ ਘਰ ਕੋਵਿਡ ਪੀੜਤਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ 3432 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 3044 ਨੈਗੇਟਿਵ ਆਏ ਹਨ ਅਤੇ 282 ਦੇ ਨਤੀਜੇ ਬਕਾਇਆ ਹਨ।
ਕੋਵਿਡ ਖ਼ਿਲਾਫ਼ ਲੜਾਈ 'ਚ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਸੀਮਾ ਨੇ ਜਿੱਤ ਹਾਸਿਲ ਕਰ ਲਈ ਹੈ। ਅੱਜ ਉਸ ਨੂੰ ਕੋਵਿਡ ਕੇਅਰ ਸੈਂਟਰ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾਂ ਕਲੇਰਾਂ ਤੋਂ 7 ਦਿਨ ਦੇ ਘਰੇਲੂ ਇਕਾਂਤਵਾਸ 'ਚ ਰਹਿਣ ਦੀ ਹਦਾਇਤ ਦੇ ਕੇ ਛੁੱਟੀ ਦੇ ਦਿੱਤੀ ਗਈ।


author

shivani attri

Content Editor

Related News