ਨਵਾਂਸ਼ਹਿਰ: ਇਕਾਂਤਵਾਸ ''ਚ ਰੱਖੇ 28 ਸਾਲ ਦੇ ਨੌਜਵਾਨ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

06/01/2020 6:44:27 PM

ਨਵਾਂਸ਼ਹਿਰ/ਬਲਾਚੌਰ (ਤ੍ਰਿਪਾਠੀ)—  ਨਵਾਂਸ਼ਹਿਰ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਚੌਰ ਸਬ ਡਿਵੀਜ਼ਨ ਦੇ ਪਿੰਡ ਆਦੋਆਣਾ ਦੇ ਦਿੱਲੀ ਤੋਂ ਪਰਤੇ ਇਕ ਨੌਜਵਾਨ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਦਿੱਲੀ ਵਿਖੇ ਕੰਮ ਕਰਦੇ ਇਸ 28 ਸਾਲ ਦੇ ਨੌਜਵਾਨ ਨੂੰ 24 ਮਈ ਨੂੰ ਪਿੰਡ ਪਰਤਣ 'ਤੇ ਇਹਤਿਆਤ ਵਜੋਂ ਉਸ ਦੇ ਘਰ ਹੀ ਕੁਆਰੰਟਾਈਨ ਕਰਕੇ ਉਸ 'ਤੇ ਨਜ਼ਰ ਰੱਖੀ ਜਾ ਰਹੀ ਸੀ। ਅੱਜ ਦੇ ਮਿਲੇ ਕੇਸ ਨੂੰ ਲੈ ਕੇ ਨਵਾਂਸ਼ਹਿਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 111 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਹੋਏ NRI ਜੋੜੇ ਦੇ ਕਤਲ ਕੇਸ 'ਚ ਮੁੱਖ ਦੋਸ਼ੀ ਸਮੇਤ 3 ਗ੍ਰਿਫਤਾਰ 

ਉਕਤ ਪਿੰਡ ਪੁੱਜੇ ਐੱਸ. ਡੀ. ਐੱਮ. ਬਲਾਚੌਰ ਜਸਬੀਰ ਸਿੰਘ ਅਤੇ ਐੱਸ. ਐੱਮ. ਓ. ਡਾ. ਰਵਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਉਸ ਦੇ ਘਰ ਦੇ ਨੇੜੇ ਹੀ ਵੱਖਰੀ ਥਾਂ 'ਤੇ ਕੁਆਰੰਟਾਈਨ ਕਰਨ ਦੇ ਪੰਜ ਦਿਨਾਂ ਬਾਅਦ 29 ਮਈ ਨੂੰ ਕੋਰੋਨਾ ਜਾਂਚ ਲਈ ਨਮੂਨੇ ਲਏ ਸਨ, ਜਿਸ ਦੀ ਅੱਜ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾਂ ਕਲੇਰਾਂ ਦੀ ਆਈਸੋਲੇਸ਼ਨ ਸੁਵਿਧਾ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ

ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਪਰਿਵਾਰ ਨਾਲ ਸਬੰਧਤ 12 ਮੈਂਬਰਾਂ ਦੇ ਇਹਤਿਆਤ ਵਜੋਂ ਨਮੂਨੇ ਲਏ ਗਏ ਹਨ ਤਾਂ ਜੋ ਉਨ੍ਹਾਂ ਦੀ ਸਿਹਤ ਸੁਰੱਖਿਆ ਬਾਰੇ ਜਾਂਚ ਕੀਤੀ ਜਾ ਸਕੇ। ਐੱਸ. ਡੀ. ਐੱਮ. ਜਸਬੀਰ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ 'ਚ ਨਾ ਆਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਲੋਕ ਸਾਵਧਾਨੀਆਂ ਜਿਵੇਂ ਕਿ ਮੂੰਹ 'ਤੇ ਮਾਸਕ ਲੈ ਕੇ ਰੱਖਣ, 6 ਫੁੱਟ ਦਾ ਸਮਾਜਿਕ ਫ਼ਾਸਲਾ ਰੱਖਣਾ, ਗਲੀਆਂ 'ਚ ਜਾਂ ਜਨਤਕ ਥਾਂਵਾਂ 'ਤੇ ਨਾ ਥੁੱਕਣ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ ਕਰਨ, ਸੁੱਕੀ ਖੰਘ, ਲਗਾਤਾਰ ਤੇਜ਼ ਬੁਖਾਰ, ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਸੂਚਿਤ ਕਰਨ।

ਇਹ ਵੀ ਪੜ੍ਹੋ: ਪਟਿਆਲੇ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ ਜਾਰੀ, ਆਸ਼ਾ ਵਰਕਰ ਸਣੇ 4 ਨਵੇਂ ਪਾਜ਼ੇਟਿਵ ਮਾਮਲੇ ਮਿਲੇ


shivani attri

Content Editor

Related News