ਜ਼ਿਲ੍ਹਾ ਨਵਾਂਸ਼ਹਿਰ ''ਚ ਕੋਰੋਨਾ ਕਾਰਨ ਇਕ ਹੋਰ ਮੌਤ, ਪਰਿਵਾਰ ਦੇ ਮੁਖੀ ਨੇ ਤੋੜਿਆ ਦਮ
Saturday, Aug 22, 2020 - 05:58 PM (IST)
ਬਲਾਚੌਰ (ਵਿਨੋਦ ਬੈਂਸ)— ਸਥਾਨਕ ਪਾਵਰਕਾਮ ਡਿਪਾਰਟਮੈਂਟ 'ਚ (ਪੀ. ਪੀ. ਐੱਸ. ਸੀ. ਐੱਲ) ਠੇਕੇ ਤੇ ਆਧਾਰਿਤ ਕੰਮ ਕਰਦੇ ਇਕ ਵਿਅਕਤੀ ਦੇ ਕੋਰੋਨਾ ਬੀਮਾਰੀ ਵਿੱਚ ਗ੍ਰਸਤ ਹੋਣ ਕਾਰਨ ਉਸ ਦੀ ਬੇਵਕਤੀ ਮੌਤ ਹੋ ਗਈ। 42 ਵਰ੍ਹਿਆਂ ਦੇ ਵਿਅਕਤੀ ਤੇਗ ਬਹਾਦਰ (ਉਰਫ ਤੇਗਾ) ਪੁੱਤਰ ਸਵਰਗੀ ਅਸਤ ਬਹਾਦਰ ਦੀ ਕੋਰੋਨਾ ਟੈਸਟ ਦੀ ਰਿਪੋਰਟ 18 ਅਗਸਤ ਨੂੰ ਪਾਜ਼ੇਟਿਵ ਆਈ ਸੀ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਇਸ ਨੂੰ ਇਲਾਜ ਲਈ ਨਵਾਂਸ਼ਹਿਰ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਸੀ। ਉੱਥੇ ਇਹ ਕੋਰੋਨਾ ਪੀੜਤ ਮਰੀਜ਼ ਜ਼ੇਰੇ ਇਲਾਜ ਸੀ, ਕੋਰੋਨਾ ਬੀਮਾਰੀ ਤੋਂ ਇਲਾਵਾ ਡਾਕਟਰੀ ਸੂਤਰਾਂ ਅਤੇ ਉਸ ਦੇ ਕੋਲੋਂ ਮਿਲੀਆਂ ਰਿਪੋਰਟਾਂ ਦੇ ਆਧਾਰ 'ਤੇ ਇਹ ਸ਼ੱਕ ਹੈ ਕਿ ਉਹ ਕੋਰੋਨਾ ਬੀਮਾਰੀ ਦੇ ਨਾਲ-ਨਾਲ ਕੈਂਸਰ ਦਾ ਸ਼ੱਕੀ ਮਰੀਜ਼ ਵੀਂ ਸੀ।
21 ਅਗਸਤ ਤੋਂ 2020 ਤੋਂ ਅੱਜ 22 ਅਗਸਤ ਬਾਅਦ ਦੁਪਹਿਰ ਤੱਕ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਵੈਂਟੀਲੇਟਰ ਤੇ ਲਗਾਇਆ ਹੋਇਆ ਸੀ, ਜਿਸ ਦੀ ਮੌਤ ਅੱਜ 22 ਅਗਸਤ ਨੂੰ ਬਾਅਦ ਦੁਪਹਿਰ ਕਰੀਬ ਸਵਾ ਬਾਰਾਂ ਵਜੇ ਹੋ ਗਈ, ਇਸ ਗੱਲ ਦੀ ਪੁਸ਼ਟੀ ਹਸਪਤਾਲ 'ਚ ਇਕ ਹੈਲਪਲਾਈਨ ਨੰਬਰ 6239 488 469 'ਤੇ ਗੱਲ ਕਰਨ ਉਪਰੰਤ ਹੋਈ ਵਿਸ਼ੇਸ਼ ਰੂਪ 'ਚ ਜ਼ਿਕਰਯੋਗ ਹੈ।
ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਨਵਾਂਸ਼ਹਿਰ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ATM 'ਚੋਂ ਲੁੱਟੀ ਲੱਖਾਂ ਦੀ ਨਕਦੀ
ਮ੍ਰਿਤਕ ਦੇ 6 ਪਰਿਵਾਰਕ ਮੈਂਬਰਾਂ ਦੇ ਟੈਸਟ ਉਪਰੰਤ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਕਾਰਨ ਉਨ੍ਹਾਂ ਨੂੰ ਕੇ. ਸੀ. ਕਾਲਜ ਨਵਾਂਸ਼ਹਿਰ ਵਿਖੇ ਇਲਾਜ ਹਿੱਤ ਰੱਖਿਆ ਹੋਇਆ ਹੈ। ਇਥੇ ਇਹ ਵੀ ਵਿਸ਼ੇਸ਼ ਰੂਪ 'ਚ ਜ਼ਿਕਰਯੋਗ ਹੈ ਕਿ ਰਾਜਿੰਦਰਾ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਸਮੁੱਚੀ ਟੀਮ ਨੇ ਮ੍ਰਿਤਕ ਤੇਗ ਬਹਾਦਰ ਨੂੰ ਬਚਾਉਣ ਲਈ ਆਪਣੀਆਂ ਸਾਰੀਆਂ ਵੱਡ ਮੁੱਲੀਆਂ ਕੋਸ਼ਿਸ਼ਾਂ ਅਤੇ ਆਧੁਨਿਕ ਮਸ਼ੀਨਾਂ ਦੀ ਬਾਖ਼ੂਬੀ ਵਰਤੋਂ ਕੀਤੀ ਪਰ ਹਰ ਰੋਜ਼ ਉਸ ਦੀ ਦੋ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਸ਼ਕਤੀ ਲਗਾਤਾਰ ਖਤਮ ਹੁੰਦੀ ਗਈ, ਅੰਤ ਉਹ ਇਨ੍ਹਾਂ ਦੋਨਾਂ ਬੀਮਾਰੀਆਂ ਦੀ ਭੇਟ ਚੜ੍ਹ ਗਿਆ। ਮ੍ਰਿਤਕ ਆਪਣੇ ਪਿੱਛੇ ਇਕ ਬਜ਼ੁਰਗ ਵਿਧਵਾ ਮਾਤਾ ਮਨੀ ਕਲਾਂ ਸੁਪਤਨੀ ਸਵ: ਅਸਤ ਬਹਾਦਰ, ਪਤਨੀ ਆਸ਼ਾ ਰਾਣੀ (42)ਇਕ ਲੜਕਾ ਪੰਕਜ ਉਮਰ ਨੌ ਵਰ੍ਹੇ ਅਤੇ ਦੋ ਲੜਕੀਆਂ ਜੀਆ (14) ਗੁੰਜਨ(16) ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।
ਇਹ ਵੀ ਪੜ੍ਹੋ: ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 36 ਨਵੇਂ ਮਾਮਲਿਆਂ ਦੀ ਪੁਸ਼ਟੀ
ਇਹ ਵੀ ਪੜ੍ਹੋ: ਵੀਕੈਂਡ ਤਾਲਾਬੰਦੀ ਦੌਰਾਨ ਜਾਣੋ ਜਲੰਧਰ ਸ਼ਹਿਰ ਦੇ ਤਾਜ਼ਾ ਹਾਲਾਤ (ਵੀਡੀਓ)