ਨਵਾਂਸ਼ਹਿਰ: 'ਕੋਰੋਨਾ ਵਾਇਰਸ' ਤੋਂ ਸ਼ੱਕੀ ਇਕੋ ਪਰਿਵਾਰ ਦੇ 3 ਜੀਅ ਸਿਵਲ ਹਸਪਤਾਲ 'ਚ 'ਕੁਆਰੰਟਾਈਨ'
Sunday, Apr 26, 2020 - 06:26 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਦੇ ਨੇੜੇ ਪੈਂਦੇ ਇਕ ਪਿੰਡ ਦੇ ਤਿੰਨ ਜੀਆਂ ਨੂੰ ਕੋਰੋਨਾ ਵਾਇਰਸ ਤੋਂ ਸ਼ੱਕੀ ਮਰੀਜ਼ ਹੋਣ ਕਰਕੇ ਨਵਾਂਸ਼ਹਿਰ ਦੇ ਸਿਵਲ ਹਸਪਤਾਲ 'ਚ ਕੁਆਰੰਟਾਈਨ ਕੀਤਾ ਗਿਆ ਹੈ। ਵਿਅਕਤੀ ਦੀ ਉਮਰ 40 ਸਾਲ, ਉਸ ਦੀ ਪਤਨੀ ਦੀ ਉਮਰ 34 ਸਾਲ ਅਤੇ ਉਨ੍ਹਾਂ ਦੀ ਬੱਚੀ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ 18 ਮਾਰਚ ਨੂੰ ਖਰੜ੍ਹ ਗਈ ਸੀ ਅਤੇ ਕਰੀਬ ਇਕ ਮਹੀਨੇ ਬਾਅਦ 16 ਅਪ੍ਰੈਲ ਨੂੰ ਉਸ ਨੇ ਵਾਪਸੀ ਕੀਤੀ ਸੀ।
ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
ਇਥੇ ਆਉਣ ਮਗਰੋਂ ਉਸ ਨੂੰ ਗਲੇ ਖਰਾਬ ਹੋਣ ਦੀ ਸ਼ਿਕਾਇਤ ਹੋਈ ਅਤੇ ਖੰਘ ਹੋਣ ਲੱਗ ਗਈ ਸੀ। ਇਸ ਦੌਰਾਨ ਉਸ ਦਾ ਪਤੀ ਵੀ ਗਲਾ ਖਰਾਬ ਹੋਣ ਅਤੇ ਖੰਘ ਹੋਣ ਦੀ ਸਮੱਸਿਆ ਤੋਂ ਬਾਅਦ ਸਰਕਾਰੀ ਡਿਸਪੈਂਸਰੀ 'ਚੋਂ ਦਵਾਈ ਲੈਂਦਾ ਰਿਹਾ। ਬਾਅਦ ਆਸ਼ਾ ਵਰਕਰ ਦੇ ਕਹਿਣ 'ਤੇ ਉਕਤ ਪਰਿਵਾਰ ਸਿਵਲ ਹਸਪਤਾਲ ਪੁੱਜਾ ਜਿੱਥੇ 11 ਸਾਲ ਦੇ ਬੱਚੇ ਸਮੇਤ ਪਤੀ-ਪਤਨੀ ਨੂੰ ਹਸਪਾਤਲ 'ਚ ਕੁਆਰੰਟਾਈਨ ਕਰ ਦਿੱਤਾ ਗਿਆ। ਸਿਵਲ ਸਰਜਨ ਡਾਕਟਰ ਆਰ. ਪੀ. ਭਾਟੀਆ ਅਨੁਸਾਰ ਤਿੰਨੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਬੀਤੀ ਰਾਤ ਹੀ ਨਿਰੀਖਣ ਲਈ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ
ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖਬਰ, 221 ਲੋਕਾਂ ਦੀ ‘ਕੋਰੋਨਾ’ ਦੀ ਰਿਪੋਰਟ ਆਈ ਨੈਗੇਟਿਵ