ਕਰਫਿਊ 'ਚ ਵਧਿਆ ਸਾਦੇ ਵਿਆਹਾਂ ਦਾ ਰੁਝਾਨ, ਐਕਟਿਵਾ 'ਤੇ ਵਿਆਹ ਕੇ ਲਿਆਇਆ ਲਾੜੀ (ਤਸਵੀਰਾਂ)
Sunday, Apr 19, 2020 - 07:26 PM (IST)
ਮੋਗਾ (ਵਿਪਨ)— ਪੰਜਾਬ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਵੱਲੋਂ 3 ਮਈ ਤੱਕ ਕਰਫਿਊ ਲਗਾਇਆ ਗਿਆ ਹੈ। ਲੱਗੇ ਕਰਫਿਊ ਦਰਮਿਆਨ ਹੁਣ ਸਾਦੇ ਵਿਆਹਾਂ ਦਾ ਰੁਝਾਨ ਜ਼ਿਆਦਾ ਚੱਲ ਪਿਆ ਹੈ। ਕਰਫਿਊ ਕਾਰਨ ਹੁਣ ਵਿਆਹ ਬੇਹੱਦ ਹੀ ਸਾਦੇ ਢੰਗ ਨਾਲ ਹੋ ਰਹੇ ਹਨ ਅਤੇ ਵਿਆਹਾਂ 'ਚ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਮੌਤ
ਅਜਿਹਾ ਹੀ ਵਿਆਹ ਮੋਗਾ 'ਚ ਦੇਖਣ ਨੂੰ ਮਿਲਿਆ, ਜਿੱਥੇ ਬਿਲਕੁਲ ਹੀ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ ਅਤੇ ਲਾੜਾ ਆਪਣੀ ਲਾੜੀ ਨੂੰ ਐਕਟਿਵਾ 'ਤੇ ਘਰ ਲੈ ਕੇ ਆਇਆ।
ਅਰੁਣ ਕੁਮਾਰ ਨੇ ਕਿਹਾ ਕਿ ਲੱਗੇ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਿਫਊ ਦਰਮਿਆਨ ਉਸ ਨੇ ਸਰਕਾਰ ਦਾ ਸਾਥ ਦਿੱਤਾ ਹੈ ਅਤੇ ਬਗੈਰ ਇਕੱਠ ਕੀਤੇ ਉਸ ਨੇ ਆਪਣਾ ਵਿਆਹ ਸਾਦੇ ਢੰਗ ਨਾਲ ਕਰਵਾਇਆ ਹੈ।
ਇਹ ਵੀ ਪੜ੍ਹੋ: ਪਿਆਰ 'ਚ ਪਤੀ ਬਣ ਰਿਹਾ ਸੀ ਰੋੜਾ, ਸਾਜਿਸ਼ ਰਚ ਕੇ ਪਤਨੀ ਨੇ ਦਿੱਤੀ ਦਰਦਨਾਕ ਮੌਤ
ਉਸ ਨੇ ਦੱਸਿਆ ਕਿ ਐਕਟਿਵਾ 'ਤੇ ਸਵਾਰ ਕੇ ਉਹ ਆਪਣੀ ਪਤਨੀ ਨੂੰ ਵਿਆਹ ਲਈ ਕਿਹਾ ਸੀ। ਵਿਆਹ 'ਚ ਸਿਰਫ 5 ਲੋਕ ਹੀ ਸ਼ਾਮਲ ਹੋਏ ਸਨ। ਉਸ ਨੇ ਦੱਸਿਅ ਕਿ ਸਾਡਾ ਅਤੇ ਲੜਕੀ ਦੇ ਪਰਿਵਾਰ ਦਾ ਕੋਈ ਵੀ ਫਾਲਤੂ ਖਰਚਾ ਨਹੀਂ ਕੀਤਾ ਗਿਆ। ਉਸ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਉਸ ਦੇ ਵਾਂਗ ਬਾਕੀ ਲੋਕ ਵੀ ਸਾਦੇ ਢੰਗ ਨਾਲ ਵਿਆਹ ਕਰਕੇ ਅੱਗੇ ਆਉਣ ਅਤੇ ਨਾਜਾਇਜ਼ ਖਰਚੇ ਤੋਂ ਬਚਣ।
ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ: ਹੁਣ ਪੰਜਾਬ 'ਚ 20 ਦੀ ਸ਼ਾਮ ਨੂੰ 'ਬੋਲੇ ਸੋ ਨਿਹਾਲ' ਸਣੇ 'ਹਰ-ਹਰ ਮਹਾਦੇਵ' ਦੇ ਲੱਗਣਗੇ ਜੈਕਾਰੇ
ਉਸ ਨੇ ਦੱਸਿਆ ਕਿ ਲਾਕ ਡਾਊਨ ਨੂੰ ਦੇਖਦੇ ਹੋਏ ਵਿਆਹ ਲਈ ਬਕਾਇਦਾ ਪ੍ਰਸ਼ਾਸਨ ਤੋਂ ਪਰਮਿਸ਼ਨ ਲਈ ਗਈ ਸੀ ਅਤੇ ਮੇਰਾ ਪਰਿਵਾਰ ਇਸ ਵਿਆਹ ਨਾਲ ਬੇਹੱਦ ਖੁਸ਼ ਹੈ। ਇਥੇ ਦੱਸ ਦੇਈਏ ਕਿ ਸਾਦਾ ਵਿਆਹ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜਲੰਧਰ, ਪਠਾਨਕੋਟ ਸਮੇਤ ਪੰਜਾਬ 'ਚ ਕਈ ਥਾਵਾਂ 'ਤੇ ਬੇਹੱਦ ਸਾਦੇ ਢੰਗ ਨਾਲ ਵਿਆਹ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ