ਜਲੰਧਰ ਜ਼ਿਲ੍ਹੇ ’ਚ ਬੇਕਾਬੂ ਹੋਇਆ ਕੋਰੋਨਾ, 4 ਪੀੜਤਾਂ ਦੀ ਮੌਤ, 469 ਦੀ ਰਿਪੋਰਟ ਆਈ ਪਾਜ਼ੇਟਿਵ
Saturday, Apr 03, 2021 - 05:49 PM (IST)
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਕਾਰਨ ਜਿੱਥੇ 4 ਲੋਕਾਂ ਨੇ ਦਮ ਤੋੜ ਦਿੱਤਾ, ਉਥੇ ਹੀ 469 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ।
ਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼
ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਸ਼ਨੀਵਾਰ ਨੂੰ ਕੁੱਲ 497 ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ ਅਤੇ ਇਨ੍ਹਾਂ ’ਚੋਂ 28 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਅੱਜ ਪਾਜ਼ੇਟਿਵ ਆਉਣ ਵਾਲੇ 469 ਲੋਕਾਂ ’ਚ ਅਰਬਨ ਅਸਟੇਟ ਦੇ ਇਕ ਪਰਿਵਾਰ ਦੇ 5 ਮੈਂਬਰ ਅਤੇ ਦੀਨ ਦਿਆਲ ਉਪਾਧਿਆ ਨਗਰ ਅਤੇ ਸੰਤੋਖਪੁਰਾ ਪਰਿਵਾਰ ਦੇ ਤਿੰਨ-ਤਿੰਨ ਮੈਂਬਰ ਅਤੇ ਐੱਨ. ਆਈ. ਟੀ. ਦੇ ਸਟਾਫ਼ ਮੈਂਬਰ ਸ਼ਾਮਲ ਹਨ ਜਦਕਿ ਬਾਕੀ ਦੇ ਰੋਗੀਆਂ ’ਚੋਂ ਕੁਝ ਡਿਫੈਂਸ ਕਾਲੋਨੀ, ਸ਼ਹੀਦ ਊਧਮ ਸਿੰਘ ਨਗਰ, ਲਾਜਪਤ ਨਗਰ, ਨਿਊ ਜਵਾਹਰ ਨਗਰ, ਮੋਤਾ ਸਿੰਘ ਨਗਰ, ਫਰੈਂਡਸ ਕਾਲੋਨੀ, ਸੂਰਿਆ ਐਨਕਲੇਵ, ਆਦਰਸ਼ ਨਗਰ, ਨਿਊ ਜਵਾਹਰ ਨਗਰ, ਮੋਤਾ ਸਿੰਘ ਨਗਰ , ਮਾਡਲ ਟਾਊਨ, ਭਾਈ ਦਿੱਤ ਨਗਰ, ਕ੍ਰਿਸ਼ਨਾ ਨਗਰ, ਅਰਜੁਨ ਨਗਰ, ਮੁਹੱਲਾ ਗੋਬਿੰਦਗੜ੍ਹ ਸਮੇਤ ਹੋਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : 10 ਦਿਨ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ