ਅੱਜ ਤੋਂ ਰਿਜ਼ਰਵੇਸ਼ਨ ਸੈਂਟਰ ''ਤੇ ਰਿਫੰਡ ਵੀ ਲੈ ਸਕਣਗੇ ਯਾਤਰੀ

05/25/2020 3:18:33 PM

ਜਲੰਧਰ (ਗੁਲਸ਼ਨ)— ਕੁੰਡਾਬੰਦੀ ਦੌਰਾਨ ਰੱਦ ਹੋਈਆਂ ਰੇਲ ਗੱਡੀਆਂ ਦਾ ਰਿਫੰਡ ਲੈਣ ਵਾਲੇ ਯਾਤਰੀਆਂ ਲਈ ਰਾਹਤ ਦੀ ਖਬਰ ਹੈ ਕਿ ਉਹ ਅੱਜ ਤੋਂ (25 ਮਈ) ਰਿਜ਼ਰਵੇਸ਼ਨ ਕਾਊਂਟਰ ਤੋਂ ਆਪਣੀ ਟਿਕਟ ਰੱਦ ਕਰਵਾ ਕੇ ਰਿਫੰਡ ਪ੍ਰਾਪਤ ਕਰ ਸਕਣਗੇ। ਰੇਲਵੇ ਵਿਭਾਗ ਵੱਲੋਂ ਇਸ ਲਈ ਤਰੀਕਾਂ ਤੈਅ ਕੀਤੀਆਂ ਗਈਆਂ ਹਨ । ਜ਼ਿਕਰਯੋਗ ਹੈ ਕਿ ਲੱਖਾਂ ਯਾਤਰੀ ਰਿਫੰਡ ਨਾ ਮਿਲਣ ਕਾਰਨ ਪਰੇਸ਼ਾਨ ਹੋ ਰਹੇ ਸਨ । ਰੇਲਵੇ ਬੋਰਡ ਦੇ ਆਦੇਸ਼ਾਂ ਅਨੁਸਾਰ ਕਾਊਂਟਰ ਤੋਂ ਬੁੱਕ ਕਰਵਾਈ ਰੇਲ ਟਿਕਟ ਦਾ ਰਿਫੰਡ 25 ਮਈ ਤੋਂ ਲਿਆ ਜਾ ਸਕਦਾ ਹੈ। ਸਿਟੀ ਰੇਲਵੇ ਸਟੇਸ਼ਨ 'ਤੇ ਰਿਜ਼ਰਵੇਸ਼ਨ ਸੈਂਟਰ ਪਿਛਲੇ 3 ਦਿਨਾਂ ਤੋਂ ਰੋਜ਼ਾਨਾ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਰਿਹਾ ਹੈ ।

ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਮਿਲੇਗਾ ਰਿਫੰਡ

ਟਿਕਟਾਂ ਦੀ ਯਾਤਰਾ ਮਿਤੀ      ਰਿਫੰਡ ਦੀ ਮਿਤੀ
22 ਤੋਂ 31 ਮਾਰਚ 2020 25 ਮਈ ਤੋਂ ਸ਼ੁਰੂ
01 ਤੋਂ 14 ਅਪ੍ਰੈਲ 2020 1 ਜੂਨ ਤੋਂ ਸ਼ੁਰੂ
15 ਤੋਂ 30 ਅਪ੍ਰੈਲ 2020    7 ਜੂਨ ਤੋਂ ਸ਼ੁਰੂ
01 ਤੋਂ 15 ਮਈ 2020 14 ਜੂਨ ਨੂੰ ਸ਼ੁਰੂ
16 ਤੋਂ 30 ਮਈ 2020 21 ਜੂਨ ਤੋਂ ਸ਼ੁਰੂ
01 ਤੋਂ 30 ਜੂਨ     28 ਜੂਨ ਤੋਂ ਸ਼ੁਰੂ

 ਨੋਟ- ਜੇਕਰ ਕੋਈ ਵਿਅਕਤੀ ਕਿਸੇ ਕਾਰਨ ਆਪਣੀ ਟਿਕਟ ਦਾ ਰਿਫੰਡ ਮਿਥੀ ਮਿਆਦ ਅੰਦਰ ਪ੍ਰਾਪਤ ਨਹੀਂ ਕਰ ਸਕਿਆ ਤਾਂ ਉਹ ਰੇਲਵੇ ਪ੍ਰਸ਼ਾਸਨ ਵੱਲੋਂ ਮਿੱਥੀ ਮਿਆਦ ਦੇ 180 ਦਿਨਾਂ ਅੰਦਰ ਆਪਣੀ ਟਿਕਟ ਨੂੰ ਰੱਦ ਕਰਵਾ ਸਕਦਾ ਹੈ ਅਤੇ ਰਿਫੰਡ ਪ੍ਰਾਪਤ ਕਰ ਸਕਦਾ ਹੈ।

PunjabKesari

ਅੱਜ 1 ਯੂ. ਪੀ. ਅਤੇ 4 ਬਿਹਾਰ ਲਈ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
ਸਿਟੀ ਰੇਲਵੇ ਸਟੇਸ਼ਨ ਤੋਂ 5 ਲੇਬਰ ਵਿਸ਼ੇਸ਼ ਰੇਲ ਗੱਡੀਆਂ 25 ਮਈ (ਸੋਮਵਾਰ) ਨੂੰ ਚੱਲਣਗੀਆਂ। ਜਿਨ੍ਹਾਂ 'ਚ 1 ਯੂ. ਪੀ. ਅਤੇ 4 ਬਿਹਾਰ ਦੇ ਵੱਖ-ਵੱਖ ਸੂਬਿਆਂ ਵੱਲ ਰਵਾਨਾ ਹੋਣਗੀਆਂ। ਅੱਜ ਬਿਹਾਰ ਦੇ ਗਯਾ ਸਟੇਸ਼ਨ ਲਈ ਸਵੇਰੇ 10 ਵਜੇ, ਮਧੂਬਨੀ ਦੁਪਹਿਰ 1 ਵਜੇ, ਪੂਰਨੀਆ ਸ਼ਾਮ 4 ਵਜੇ, ਸਿਵਾਨ ਸ਼ਾਮ 7 ਵਜੇ ਅਤੇ ਯੂ. ਪੀ. ਦੇ ਗੋਰਖਪੁਰ ਲਈ ਰਾਤ 10 ਵਜੇ ਰੇਲ ਗੱਡੀਆਂ ਚੱਲਣਗੀਆਂ। ਇਨ੍ਹਾਂ ਰੇਲ ਗੱਡੀਆਂ ਵਿਚ 8 ਹਜ਼ਾਰ ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਸੂਬਿਆਂ ਨੂੰ ਭੇਜੇ ਜਾਣਗੇ।


shivani attri

Content Editor

Related News