ਕਰਫਿਊ 'ਚ ਸਾਈਕਲਾਂ 'ਤੇ ਗੇੜੀਆਂ ਮਾਰਨ ਵਾਲਿਆਂ ਦੀ ਆਈ ਸ਼ਾਮਤ, ਮੁਰਗਾ ਬਣਾ ਵਰਾਏ ਡੰਡੇ (ਤਸਵੀਰਾਂ)
Wednesday, Mar 25, 2020 - 06:07 PM (IST)
ਜਲੰਧਰ (ਦੀਪਕ, ਜਸਪ੍ਰੀਤ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁੱਲ 30 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 18 ਕੇਸ ਨਵਾਂਸ਼ਹਿਰ ਦੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 30 ਕੇਸਾਂ 'ਚ ਇਕ ਦੀ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।
ਇਹ ਵੀ ਪੜ੍ਹ੍ਰੋ: ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ
ਕੋਰੋਨਾ ਦੇ ਹੋ ਰਹੇ ਮਾਰੂ ਪ੍ਰਭਾਵਾਂ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿੱਥੇ 14 ਅਪ੍ਰੈਲ ਤੱਕ ਪੂਰਾ ਦੇਸ਼ ਲਾਕ ਡਾਊਨ ਕਰ ਦਿੱਤਾ ਗਿਆ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੰਜਾਬ 'ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਕਰਫਿਊ ਨੂੰ ਸਫਲ ਬਣਾਉਣ ਲਈ ਸਾਰੇ ਜ਼ਿਲਿਆਂ ਦੇ ਡੀ.ਸੀਜ਼ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਕਰਫਿਊ ਲੱਗਣ ਦੇ ਬਾਅਦ ਵੀ ਕੁਝ ਲੋਕ ਅਜੇ ਵੀ ਬਿਨਾਂ ਵਜ੍ਹਾ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਨਹੀਂ ਹੈ ਕੋਰੋਨਾ ਦਾ ਡਰ, ਕਰਫਿਊ ਦੇ ਬਾਵਜੂਦ ਫਗਵਾੜਾ ਤੇ ਕਪੂਰਥਲਾ 'ਚ ਲੱਗੀ ਭੀੜ (ਤਸਵੀਰਾਂ)
ਪੰਜਾਬ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੇ ਕਰਫਿਊ ਦੌਰਾਨ ਲੋਕਾਂ ਕਰਫਿਊ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡਾ ਰਹੇ ਹਨ। ਅੱਜ ਵੀ ਜਲੰਧਰ 'ਚ ਕੁਝ ਲੋਕਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਸਭ ਤੋਂ ਪਹਿਲਾਂ ਸਵੇਰੇ ਕੰਪਨੀ ਬਾਗ ਚੌਕ ਦੇ ਕੋਲ ਸਥਿਤ ਇੰਮਪੀਰੀਅਲ ਮੈਡੀਕਲ ਹਾਲ ਖੁੱਲ੍ਹਣ 'ਤੇ ਦੁਕਾਨ ਦੇ ਬਾਹਰ ਕਾਫੀ ਭੀੜ ਜਮ੍ਹਾ ਹੋ ਗਈ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਸਖਤ ਐਕਸ਼ਨ ਲੈਂਦੇ ਹੋਏ ਮੈਡੀਕਲ ਸਟੋਰ ਨੂੰ ਬੰਦ ਕਰਵਾਇਆ ਅਤੇ ਮਾਲਕ ਸਣੇ ਪੁੱਤਰ ਨੂੰ ਹਿਰਾਸਤ 'ਚ ਲੈ ਕੇ ਪਰਚਾ ਦਰਜ ਕਰ ਲਿਆ ਗਿਆ।
ਇਸ ਤੋਂ ਇਲਾਵਾ ਲਾਲਾ ਲਾਜਪਤ ਨਗਰ 'ਚ ਪੈਟਰੋਲ ਪੰਪ ਵੀ ਖੁੱਲ੍ਹਿਆ ਨਜ਼ਰ ਆਇਆ, ਜਿੱਥੇ ਪੈਟਰੋਲ ਪਵਾਉਣ ਵਾਲਿਆਂ ਤੋਂ ਸਿਰਫ ਕੈਸ਼ ਹੀ ਲੈ ਰਹੇ ਸਨ। ਇਸ ਦੇ ਇਲਾਵਾ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਸ ਨੇ ਸਖਤੀ ਵਰਤਦੇ ਹੋਏ ਬਿਨਾਂ ਵਜ੍ਹਾ ਸਾਈਕਲਾਂ 'ਤੇ ਘਰੋਂ ਬਾਹਰ ਜਾਣ ਵਾਲੇ ਕੁਝ ਨੌਜਵਾਨਾਂ 'ਤੇ ਡੰਡਾ ਵੀ ਚਲਾਇਆ ਅਤੇ ਮੁਰਗੇ ਬਣਾ ਕੇ ਉਨ੍ਹਾਂ ਤੋਂ ਬੈਠਕਾਂ ਕੱਢਵਾਉਣ ਤੋਂ ਬਾਅਦ ਸਖਤ ਹਦਾਇਤਾਂ ਦਿੰਦੇ ਹੋਏ ਮੁੜ ਵਾਪਸ ਘਰ ਭੇਜਿਆ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਜਲੰਧਰ 'ਚ ਚੱਲੀਆਂ ਗੋਲੀਆਂ, ਘਟਨਾ ਕੈਮਰੇ 'ਚ ਕੈਦ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਲਗਾਤਾਰ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ ਦੁਨੀਆ ਭਰ 'ਚ 18 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਪ੍ਰੈਲ ਤੱਕ ਪੂਰਾ ਦੇਸ਼ ਲਾਕ ਡਾਊਨ ਕਰ ਦਿੱਤਾ ਗਿਆ ਹੈ। ਜੇਕਰ ਕੋਈ ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਖਿਲਾਫ ਪੁਲਸ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 30 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਕਰਫਿਊ 'ਚ ਵਿਆਹ ਕਰਨਾ ਪਿਆ ਭਾਰੀ, ਨਵੀਂ ਜੋੜੀ 'ਤੇ ਪੁਲਸ ਨੇ ਪਾਇਆ ਸ਼ਗਨ