ਅਨੋਖੀ ਮੁਹਿੰਮ: ਹੁਸ਼ਿਆਰਪੁਰ ਦੀ ਪੁਲਸ ਨੇ ਮਿੰਨੀ ਟਰੈਕਟਰ 'ਤੇ ਸਵਾਰ ਹੋ ਕੇ ਕੋਰੋਨਾ ਖਿਲਾਫ ਇੰਝ ਕੀਤਾ ਜਾਗਰੂਕ
Tuesday, Apr 28, 2020 - 07:13 PM (IST)
ਹੁਸ਼ਿਆਰਪੁਰ (ਅਮਰਿੰਦਰ)— ਕਰਫਿਊ ਦੌਰਾਨ ਸ਼ਹਿਰ ਦੀਆਂ ਤੰਗ ਗਲੀਆਂ 'ਚ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਸਿਟੀ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਇਕ ਅਨੋਖੀ ਮਿਸਾਲ ਕਾਇਮ ਕੀਤੀ। ਆਮ ਤੌਰ 'ਤੇ ਐੱਸ. ਐੱਚ. ਓ. ਕਰਫਿਊ ਦੌਰਾਨ ਆਪਣੀ ਗੱਡੀ 'ਚ ਪੁਲਸ ਦੇ ਨਾਲ ਹੁਟਰ ਵਜਾਉਂਦੇ ਹੋਏ ਸੜਕਾਂ ਤੋਂ ਨਿਕਲਣ ਦੀ ਪਰੰਪਰਾ ਚੱਲ ਰਹੀ ਹੈ। ਸ਼ਹਿਰ ਦੀਆਂ ਤੰਗ ਗਲੀਆਂ 'ਚ ਪੁਲਸ ਦੀ ਗੱਡੀ ਨਹੀਂ ਗੁਜ਼ਰ ਸਕਦੀ ਹੈ, ਦਾ ਰਸਤਾ ਕੱਢਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਮਿੰਨੀ ਟਰੈਕਟਰ 'ਤੇ ਸਵਾਰ ਹੋ ਆਪਣੇ ਆਪ ਡਰਾਈਵਿੰਗ ਸੀਟ 'ਤੇ ਬੈਠ ਦੋ ਪੁਲਸ ਕਰਮਚਾਰੀਆਂ ਦੇ ਕਸ਼ਮੀਰੀ ਬਾਜ਼ਾਰ ਬਾਜ਼ਾਰ, ਪ੍ਰਤਾਪ ਚੌਕ, ਸ਼ੀਸ ਮਹਿਲ ਬਾਜ਼ਾਰ ਦੀਆਂ ਗਲੀਆਂ 'ਚੋਂ ਨਿਕਲੇ।
ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਦੇ ਇਸ ਅਨੋਖੇ ਅਭਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਰਕੇ ਇਸ ਦੀ ਚਰਚਾ ਖੂਬ ਹੋ ਰਹੀ ਹੈ। ਇਸ ਦੌਰਾਨ ਜਿੱਥੇ ਰਸਤੇ 'ਚ ਗਲੀ 'ਚ ਬਾਹਰ ਬੇਵਜਾ ਘੁੰਮ ਰਹੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਘਰਾਂ ਦੇ ਅੰਦਰ ਜਾਣ ਨੂੰ ਕਿਹਾ, ਉਥੇ ਹੀ ਦੁਕਾਨਦਾਰਾਂ ਨੂੰ ਸ਼ਟਰ ਬੰਦ ਕਰਨ ਦੇ ਨਿਰਦੇਸ਼ ਦਿੱਤੇ ।
ਕਰਫਿਊ ਦੀ ਉਲੰਘਣਾ ਨਹੀਂ ਹੋਵੇਗੀ ਬਰਦਾਸ਼ਤ
ਸੰਪਰਕ ਕਰਨ 'ਤੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਏਰੀਆ 'ਚ ਕਰਫਿਊ ਦੀ ਉਲੰਘਣਾ ਕਰਨ ਦੇ ਸਬੰਧੀ ਸ਼ਿਕਾਇਤਾਂ ਮਿਲਣ 'ਤੇ ਅੱਜ ਸ਼ਹਿਰ ਦੀਆਂ ਤੰਗ ਗਲੀਆਂ 'ਚ ਸ਼ਰਚ ਆਪ੍ਰੇਸ਼ਨ ਚਲਾ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਉਣ ਦੇ ਪ੍ਰਤੀ ਜਾਗਰੁਕ ਕੀਤਾ। ਰਸਤੇ 'ਚ ਬੇਵਜ੍ਹਾ ਘੁੰਮਣ ਨਿਕਲੇ ਲੋਕਾਂ 'ਤੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰ ਦੁਕਾਨ ਖੋਲ੍ਹਣ ਵਾਲੇ ਦੁਕਾਨਦਾਰਾਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਲਾਇਸੈਂਸਸ਼ੁਦਾ ਕਿਰਿਆਨਾ ਸਟੋਰ ਨੂੰ ਆਨਲਾਈਨ ਸਾਮਾਨ ਭੇਜਣ ਦੇ ਨਿਰਦੇਸ਼ ਦਿੱਤੇ। ਇਸ ਦੇ ਇਲਾਵਾ ਲੋਕਾਂ ਤੋਂ ਕਰਫਿਊ ਵਿਚ ਸਹਿਯੋਗ ਦੇਣ ਅਤੇ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਦੇ ਵੀ ਨਿਰਦੇਸ਼ ਦਿੱਤੇ।