ਅਮਰੀਕਾ 'ਚ ਕੋਰੋਨਾ ਨਾਲ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਪਰਿਵਾਰ ਚਿੰਤਤ

04/05/2020 4:59:10 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਦਾ ਬੇਟ ਖੇਤਰ ਪ੍ਰਵਾਸੀ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਖੇਤਰ ਦੇ ਪਿੰਡ ਮਿਆਣੀ, ਜਲਾਲਪੁਰ, ਗਿਲਜੀਆਂ, ਭੂਲਪੁਰ, ਸਲੇਮਪੁਰ ਆਦਿ ਪਿੰਡਾਂ ਨਾਲ ਸਬੰਧਤ ਹਜ਼ਾਰਾਂ ਪ੍ਰਵਾਸੀ ਪੰਜਾਬੀ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਰਹਿ ਰਹੇ ਹਨ। ਕੋਰੋਨਾ ਨਾਲ ਪੂਰੀ ਦੁਨੀਆ 'ਚ ਪੈਦਾ ਹੋਏ ਗੰਭੀਰ ਖਤਰੇ ਨਾਲ ਹੋ ਰਹੀਆਂ ਮੌਤਾਂ ਕਾਰਨ ਇਨ੍ਹਾਂ ਪਿੰਡਾਂ 'ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ

ਇਹ ਵੀ ਪੜ੍ਹੋ:  ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ

PunjabKesari

ਪਿੰਡ ਗਿਲਜੀਆਂ ਅਤੇ ਜ਼ਿਲੇ ਦੇ ਹੋਰਨਾਂ ਪਿੰਡਾਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੀਆਂ ਅਮਰੀਕਾ 'ਚ ਹੋ ਰਹੀਆਂ ਮੌਤਾਂ ਕਾਰਨ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਕ ਮੈਂਬਰ ਡਰੇ ਹੋਏ ਹਨ। ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਅਤੇ ਇਥੇ ਹੀ ਉਕਤ ਪਿੰਡਾਂ ਨਾਲ ਸਬੰਧਤ ਹਜ਼ਾਰਾਂ ਲੋਕ ਜਾ ਕੇ ਵਸੇ ਹੋਏ ਹਨ। ਬੇਟ ਨਿਵਾਸੀ ਆਪਣੇ ਵਿਦੇਸ਼ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਸਬੰਧੀ ਚਿੰਤਤ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅਰਦਾਸ ਕਰ ਰਹੇ ਹਨ। ਬੇਟ ਖੇਤਰ ਦੇ ਪਿੰਡ ਗਿਲਜੀਆਂ ਤੋਂ ਹੀ ਵਿਧਾਇਕ ਸੰਗਤ ਸਿੰਘ ਗਿਲਜੀਆਂ, ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ, ਜਰਨੈਲ ਸਿੰਘ ਭੂਲਪੁਰ, ਕੁਲਜੀਤ ਸਿੰਘ ਬਿੱਟੂ ਭੂਲਪੁਰ, ਸਤਪਾਲ ਸਿੰਘ ਮੁਲਤਾਨੀ, ਕੁਲਵਿੰਦਰ ਸਿੰਘ ਬੱਬਲ ਅਤੇ ਸਰਪੰਚ ਗੁਰਮੀਤ ਸਿੰਘ ਗਿਲਜੀਆਂ ਨੇ ਦੇਸ਼ ਤੇ ਦੁਨੀਆ 'ਚ ਇਸ ਬੀਮਾਰੀ ਨਾਲ ਹੋ ਰਹੇ ਨੁਕਸਾਨ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਦੇਸ਼-ਵਿਦੇਸ਼ 'ਚ ਬੈਠੇ ਪ੍ਰਵਾਸੀ ਭੈਣ-ਭਰਾਵਾਂ ਨੂੰ ਘਰਾਂ 'ਚ ਰਹਿੰਦੇ ਹੋਏ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ।

PunjabKesari

ਇਹ ਵੀ ਪੜ੍ਹੋ:  ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ

ਇਕੱਲੇ ਅਮਰੀਕਾ 'ਚ ਹੀ ਵਸੇ ਹਨ ਕਰੀਬ 2000 ਲੋਕ
ਪਿੰਡ ਗਿਲਜੀਆਂ ਦੇ ਲਗਭਗ 90 ਫੀਸਦੀ ਘਰਾਂ 'ਚੋਂ ਇਕ ਜਾਂ ਇਸ ਤੋਂ ਜ਼ਿਆਦਾ ਮੈਂਬਰ ਵਿਦੇਸ਼ 'ਚ ਹਨ। ਪਿੰਡ ਗਿਲਜੀਆਂ ਅਤੇ ਪੱਤੀ ਨੰਗਲੀ ਗਿਲਜੀਆਂ ਦੀਆਂ ਭਾਵੇਂ ਦੋ ਪੰਚਾਇਤਾਂ ਹਨ ਪਰ ਦੋਵਾਂ ਨੂੰ ਇਕ ਹੀ ਪਿੰਡ ਦੇ ਰੂਪ 'ਚ ਦੇਖਿਆ ਜਾਂਦਾ ਹੈ। ਗਿਲਜੀਆਂ ਦੀ ਆਬਾਦੀ ਲਗਭਗ 1400 ਹੈ ਅਤੇ ਪੱਤੀ ਨੰਗਲੀ ਦੀ 400 ਹੈ। ਪਿੰਡ ਦੇ ਲਗਭਗ 2400 ਮੈਂਬਰ ਵਿਦੇਸ਼ 'ਚ ਹਨ ਅਤੇ ਜਾਣਕਾਰੀ ਅਨੁਸਾਰ ਇਕੱਲੇ ਅਮਰੀਕਾ 'ਚ ਹੀ 2000 ਦੇ ਕਰੀਬ ਲੋਕ ਵਸੇ ਹੋਏ ਹਨ।

ਇਹ ਵੀ ਪੜ੍ਹੋ:  ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਇਹ ਵੀ ਪੜ੍ਹੋ:  ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)

ਵਿਦੇਸ਼ ਤੋਂ ਆਏ 385 ਲੋਕ ਹਨ ਇਕਾਂਤਵਾਸ ਵਿਚ
ਐੱਸ. ਐੱਮ. ਓ. ਟਾਂਡਾ ਡਾਕਟਰ ਕੇ. ਆਰ. ਬਾਲੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੇ ਬਲਾਕ ਟਾਂਡਾ ਨਾਲ ਸਬੰਧਤ 248 ਘਰਾਂ 'ਚ ਵਿਦੇਸ਼ਾਂ ਤੋਂ ਆਏ ਹੋਏ 385 ਲੋਕਾਂ ਨੂੰ ਇਕਾਂਤਵਾਸ 'ਚ ਰੱਖਿਆ ਹੈ ਅਤੇ ਸਾਰੇ ਦੇ ਸਾਰੇ ਠੀਕ-ਠਾਕ ਹਨ। ਪਿੰਡ ਗਿਲਜੀਆਂ ਵਾਸੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਅਮਰੀਕਾ ਦੌਰੇ ਤੋਂ ਵਾਪਸ ਆਏ ਹਨ ਅਤੇ ਇਕਾਂਤਵਾਸ 'ਚ ਹਨ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਤੋਂ ਬਾਅਦ ਹੁਣ ਅੰਮ੍ਰਿਤਸਰ ਬਣ ਰਹੀ ਪਾਜ਼ੇਟਿਵ ਮਰੀਜ਼ਾਂ ਦੀ ਚੇਨ
ਇਹ ਵੀ ਪੜ੍ਹੋ:  ਤਬਲੀਗੀ ਜਮਾਤ 'ਚ ਸ਼ਾਮਲ ਹੋਏ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਆਈਸੋਲੇਸ਼ਨ ਵਾਰਡ 'ਚ ਭੇਜਿਆ


shivani attri

Content Editor

Related News