ਰੰਗ 'ਚ ਪਿਆ ਭੰਗ, ਪਾਬੰਦੀ ਦੌਰਾਨ ਹੋਟਲ 'ਚ ਵਿਆਹ ਦਾ ਜਸ਼ਨ ਮਨਾਉਣ ਵਾਲਿਆਂ ਦੀ ਆਈ ਸ਼ਾਮਤ
Saturday, May 02, 2020 - 07:06 PM (IST)
ਬੁਢਲਾਡਾ (ਬਾਂਸਲ)— ਕੋਰੋਨਾ ਵਾਇਰਸ ਦੇ ਇਹਤਿਆਤ ਵਜੋਂ ਲਾਏ ਗਏ ਕਰਫਿਊ ਦੌਰਾਨ ਸ਼ਹਿਰ ਦੇ ਇਕ ਹੋਟਲ 'ਚ ਵਿਆਹ ਦੀ ਪਾਰਟੀ ਕਰ ਰਹੇ 20 ਤੋਂ 25 ਵਿਅਕਤੀਆਂ ਨੂੰ ਪੁਲਸ ਵੱਲੋਂ ਧਾਰਾ 188 ਅਧੀਨ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. 'ਤੇ ਚੜ੍ਹਾਈ ਕਾਰ (ਵੀਡੀਓ)
ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਮਾਜ ਸੇਵਾ ਦੇ ਖੇਤਰ 'ਚ ਸ਼ਹਿਰ 'ਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਦੇ ਮੈਬਰ ਵੱਲੋਂ ਆਪਣੇ ਰਿਸ਼ਤੇਦਾਰ ਦੀ ਵਿਆਹ ਪਾਰਟੀ ਲਈ ਇਕ ਹੋਟਲ 'ਚ ਇੱਕਠ ਕੀਤਾ ਹੋਇਆ ਸੀ ਪਰ ਕਰਫਿਊ ਅਤੇ ਮਹਾਮਾਰੀ ਦੇ ਇਹਤਿਆਤ ਵਜੋਂ ਘਰਾਂ 'ਚ ਲੋਕ ਬੰਦ ਸਨ ਪਰ ਹੋਟਲ 'ਚ ਜ਼ਸ਼ਨ ਮਨਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ
ਜਦੋਂ ਇਸ ਪ੍ਰੋਗਰਾਮ ਦੀ ਵਾਇਰਲ ਹੋਈ ਵੀਡੀਓ ਪੁਲਸ ਤੱਕ ਪੁੱਜੀ ਤਾਂ ਪੁਲਸ ਨੇ ਮੌਕੇ 'ਤੇ ਨਾਕਾਬੰਦੀ ਕਰਦਿਆਂ ਪਾਰਟੀ 'ਚ ਸ਼ਾਮਲ 20 ਤੋਂ 25 ਲੋਕਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਉਨ੍ਹਾਂ ਖਿਲਾਫ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਧਾਰਾ 188 ਅਧੀਨ ਮਾਮਲਾ ਦਰਜ ਕਰਕੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਨ੍ਹਾਂ ਕੋਲ ਜ਼ਸ਼ਨ ਮਨਾਉਣ ਦਾ ਕੀ ਅਧਿਕਾਰ ਸੀ ਜਦੋਂ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਧਾਰਾ 144 ਅਤੇ ਹੋਰ ਪਾਬੰਦੀਆਂ ਲਾਗੂ ਕੀਤੀਆਂ ਹੋਇਆ ਹਨ, ਦੇ ਬਾਵਜੂਦ ਵਿਆਹ ਦੀ ਪਾਰਟੀ ਦਾ ਜਸ਼ਨ ਕਈ ਸਵਾਲ ਖੜ੍ਹਾ ਕਰਦਾ ਹੈ। ਸ਼ਹਿਰ ਦੇ ਇਕ ਸਮਾਜ ਸੇਵੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਦੇ ਕੁੱਝ ਮੈਬਰ ਜ਼ੋ ਆਪਣੇ ਆਪ ਚੋ ਬਾਹਰ ਹਨ ਅਤੇ ਸੰਸਥਾ ਦੀ ਆੜ ਹੇਠ ਆਪਹੁਦਰੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਹਨ ਜ਼ੋ ਸਮਾਜਿਕ ਤਾਨੇਬਾਣੇ ਦੇ ਖਿਲਾਫ ਹੈ।
ਇਹ ਵੀ ਪੜ੍ਹੋ: ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਸਰਕਾਰੀ ਪ੍ਰਬੰਧਾਂ ਨੂੰ ਦੇਖ ਭੜਕੇ, ਕੀਤੀ ਇਹ ਮੰਗ
ਇਹ ਵੀ ਪੜ੍ਹੋ: ਅੰਮ੍ਰਿਤਸਰ: ਨਾਂਦੇੜ ਤੋਂ ਪਰਤੀ ਸੰਗਤ ਦੇ 'ਕੋਰੋਨਾ' ਟੈਸਟ ਕਰਦੇ ਸਮੇਂ ਮਹਿਲਾ ਡਾਕਟਰ ਹੋਈ ਬੇਹੋਸ਼