ਇਟਲੀ ਤੋਂ ਪਰਤੇ ਬਜ਼ੁਰਗ ਦੀ ਬੰਗਾ ਹਸਪਤਾਲ ’ਚ ਮੌਤ, ਕੋਰੋਨਾ ਦੀ ਜਾਂਚ ਲਈ ਲਏ ਸੈਂਪਲ

Wednesday, Mar 18, 2020 - 05:40 PM (IST)

ਇਟਲੀ ਤੋਂ ਪਰਤੇ ਬਜ਼ੁਰਗ ਦੀ ਬੰਗਾ ਹਸਪਤਾਲ ’ਚ ਮੌਤ, ਕੋਰੋਨਾ ਦੀ ਜਾਂਚ ਲਈ ਲਏ ਸੈਂਪਲ

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਬੰਗਾ ਸਿਵਲ ਹਸਪਤਾਲ ਵਿਖੇ ਕੁਝ ਦਿਨ ਪਹਿਲਾਂ ਜਰਮਨ ਵਾਇਆ ਇਟਲੀ ਪੁੱਜੇ ਇਕ 70 ਸਾਲਾ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨੂੰ ਅੱਜ ਤੜਕੇ ਹੀ ਸਥਾਨਕ ਹਸਪਤਾਲ ਵਿਖੇ ਛਾਤੀ ’ਚ ਦਰਦ ਅਤੇ ਆ ਰਹੇ ਪਸੀਨੇ ਨੂੰ ਮੁੱਖ ਰਖਦੇ ਹੋਏ ਦਾਖਲ ਹੋਇਆ ਸੀ, ਦੀ ਕੁਝ ਹੀ ਮਿੰਟਾਂ ਮਗਰੋਂ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਪਿੰਡ ਪਠਲਾਵਾ ਨਿਵਾਸੀ ਬਲਦੇਵ ਸਿੰਘ ਪੁੱਤਰ ਜਗਨ ਨਾਥ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ। ਉਸ ਨੂੰ ਅੱਜ ਸਵੇਰੇ ਤੜਕਸਾਰ ਛਾਤੀ ’ਚ ਦਰਦ ਅਤੇ ਆ ਰਹੇ ਪਸੀਨੇ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ, ਜਿੱਥੇ ਕੁਝ ਕੁ ਮਿੰਟਾਂ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। 

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ

ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਬੰਗਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਕਵਿਤਾ ਸੂਦ ਨੇ ਦੱਸਿਆ ਉਕਤ ਬਜ਼ੁਰਗ ਛਾਤੀ ’ਚ ਦਰਦ ਕਰਕੇ ਹਸਪਤਾਲ ਆਇਆ ਸੀ, ਨੂੰ ਉਨ੍ਹਾਂ ਦਾ ਡਾਕਟਰੀ ਟੀਮ ਵੱਲੋਂ ਇਲਾਜ ਸ਼ੁਰੂ ਕੀਤਾ ਗਿਆ ਸੀ ਪਰ ਇਲਾਜ ਦੌਰਾਨ ਮਰੀਜ਼ ਦੀ ਸਿਹਤ ਹੋਰ ਵਿਗੜਦੀ ਚਲੀ ਗਈ, ਜਿਸ ਕਰਕੇ ਮਰੀਜ਼ ਦੀ ਮੌਤ ਹੋ ਗਈ। 

PunjabKesari

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ 'ਧਰਮ ਯੁੱਧ' ਦਾ ਐਲਾਨ      

ਕੋਰੋਨਾ ਵਾਇਰਸ ਦੇ ਸ਼ੱਕ ਕਰਕੇ ਲਏ ਸੈਂਪਲ
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਸ਼ੱਕ ਕਰਕੇ ਉਸ ਦੇ ਖੂਨ ਦੇ ਸੈਂਪਲ ਜਾਂਚ ਲਈ ਲੈ ਲਏ ਗਏ ਹਨ ਅਤੇ ਲੈਬ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਖੂਨ ਦੇ ਟੈਸਟਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਉਕਤ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਸੀ ਜਾਂ ਨਹੀਂ। ਅੰਤਿਮ ਸੰਸਕਾਰ ਲਈ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਦਾ ਵੱਡਾ ਫੈਸਲਾ, ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ      

PunjabKesari

ਲੋਕ ਅਫਵਾਹਾਂ ਤੋਂ ਬਚ ਕੇ ਡਾਕਟਰੀ ਸਲਾਹ ਲੈਣ : ਡਾ. ਕਵਿਤਾ ਭਾਟੀਆ
ਬੰਗਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਕਵਿਤਾ ਭਾਟੀਆ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਦੁਆਰਾ ਮਿਲੇ ਆਦੇਸ਼ਾਂ ‘ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਇਸ ਤੋਂ ਬੱਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਫਵਾਹਾਂ ਤੋਂ ਬਚ ਕੇ ਡਾਕਟਰੀ ਸਲਾਹ ਲਈ ਜਾਵੇ।

ਇਹ ਵੀ ਪੜ੍ਹੋ : ਜਲੰਧਰ: ਲੁਟੇਰਿਆਂ ਨੇ ਕਾਰੋਬਾਰੀ ਨੂੰ ਗੋਲੀ ਮਾਰ ਕੇ ਲੁੱਟੀ ਵਰਨਾ ਕਾਰ

ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਨਾਲ ਯਾਤਰੀ ਪਰੇਸ਼ਾਨ, ਜਲੰਧਰ ਦੇ ਇਸ ਪਰਿਵਾਰ ਦਾ ਸੁਣੋ ਹਾਲ (ਤਸਵੀਰਾਂ)


author

shivani attri

Content Editor

Related News