ਵਿਆਹ ਦੇ ਕਾਰਡ ਛੱਪ ਗਏ ਤੇ ਪੈਲੇਸ ਵੀ ਹੋ ਗਿਆ ਸੀ ਬੁੱਕ, ਫਿਰ ਆ ਗਿਆ ਕੋਰੋਨਾ ਵਾਇਰਸ

Wednesday, Mar 18, 2020 - 12:26 AM (IST)

ਵਿਆਹ ਦੇ ਕਾਰਡ ਛੱਪ ਗਏ ਤੇ ਪੈਲੇਸ ਵੀ ਹੋ ਗਿਆ ਸੀ ਬੁੱਕ, ਫਿਰ ਆ ਗਿਆ ਕੋਰੋਨਾ ਵਾਇਰਸ

ਜਲੰਧਰ (ਏਜੰਸੀ)- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਹੁਣ ਤੱਕ 163 ਮੁਲਕ ਇਸ ਵਾਇਰਸ ਦੀ ਲਪੇਟ ਵਿਚ ਹਨ। ਇਸ ਵਾਇਰਸ ਦੀ ਮਾਰ ਵਿਆਹਾਂ 'ਤੇ ਵੀ ਪੈ ਰਹੀ ਹੈ। ਅਖਬਾਰ ਵਿਚ ਛਪੀ ਇਕ ਖਬਰ ਮੁਤਾਬਕ ਕੋਰੋਨਾ ਵਾਇਰਸ ਕਾਰਨ ਕੁਲਵਿੰਦਰ ਸੰਧੂ ਵਲੋਂ ਆਪਣੀ ਧੀ ਦੇ ਵਿਆਹ ਦੀ ਤਰੀਕ ਅੱਗੇ ਪਾਉਣੀ ਪਈ, ਜੋ ਕਿ 5 ਅਪ੍ਰੈਲ ਨੂੰ ਹੋਣ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਫੀ ਰਿਸ਼ਤੇਦਾਰ ਕੈਨੇਡਾ ਅਤੇ ਅਮਰੀਕਾ ਵਿਚ ਹਨ ਤੇ ਕੋਰੋਨਾ ਵਾਇਰਸ ਕਾਰਨ ਉਹ ਵਿਆਹ ਸਮਾਗਮ ਵਿਚ ਨਹੀਂ ਸਕਦੇ। 

PunjabKesari

ਹੁਣ ਉਹ ਵਿਆਹ ਦੀ ਤਰੀਕ ਨੂੰ ਲੈ ਕੇ ਉਲਝਣ ਵਿਚ ਹਨ। ਉਨ੍ਹਾਂ ਕਿਹਾ ਕਿ ਵਿਆਹ ਲਈ ਮੈਰਿਜ ਪੈਲੇਸ ਪਹਿਲਾਂ ਤੋਂ ਬੁਕ ਕਰ ਲਿਆ ਗਿਆ ਸੀ ਪਰ ਹੁਣ ਉਨ੍ਹਾਂ ਦੇ ਭਰਾ ਜੋ ਕਿ ਅਮਰੀਕਾ ਵਿਚ ਹਨ ਅਤੇ ਹੋਰ ਰਿਸ਼ਤੇਦਾਰ ਵੀ ਵਿਦੇਸ਼ਾਂ ਵਿਚ ਹੀ ਹਨ, ਜਿਨ੍ਹਾਂ ਦਾ ਆਉਣਾ ਮੁਸ਼ਕਲ ਹੈ। ਇਸ ਲਈ ਵਿਆਹ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪੈਲੇਸ ਬੁਕਿੰਗ ਲਈ ਪਹਿਲਾਂ ਤੋਂ ਹੀ 1 ਲੱਖ ਰੁਪਏ ਦਾ ਭੁਗਤਾਨ ਕਰ ਚੁੱਕਾ ਹਾਂ ਅਤੇ ਕਾਰਡ ਆਦਿ ਵੀ ਛੱਪ ਚੁੱਕੇ ਸਨ ਤੇ ਹੋਰ ਬਾਕੀ ਦਾ ਵੀ ਸਾਰਾ ਕੰਮ ਹੋ ਚੁੱਕਾ ਹੈ ਤੇ ਹੁਣ ਇਸ ਕੋਰੋਨਾ ਵਾਇਰਸ ਕਾਰਨ ਵਿਆਹ ਦੀ ਤਰੀਕ ਨੂੰ ਅੱਗੇ ਪਾਉਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ 4 ਹੋਰ ਵਿਆਹ ਹੋਣੇ ਸਨ, ਜੋ ਕਿ ਹੁਣ ਅੱਗੇ ਪਾ ਦਿੱਤੇ ਗਏ ਹਨ ਕਿਉਂਕਿ ਉਨ੍ਹਾਂ ਦੇ ਵੀ ਜ਼ਿਆਦਾਤਰ ਰਿਸ਼ਤੇਦਾਰ ਵਿਦੇਸ਼ ਤੋਂ ਆਉਣੇ ਸਨ। ਇਸ ਸਬੰਧੀ ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਕੋਵਿਡ-19 ਦੀ ਦਹਿਸ਼ਤ ਕਾਰਨ ਅਜਿਹੇ ਪ੍ਰੋਗਰਾਮ, ਜਿਨ੍ਹਾਂ ਵਿਚ ਮੰਗਣੀ, ਵਿਆਹ ਸਮਾਗਮ ਆਦਿ ਨੂੰ ਅੱਗੇ ਪਾ ਦਿੱਤਾ ਗਿਆ ਹੈ। ਇਕ ਹੋਟਲ ਮਾਲਕ ਦਾ ਕਹਿਣਾ ਹੈ ਕਿ ਇਸ ਮਹੀਨੇ 2-3 ਬੁਕਿੰਗ ਜੋ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਕੈਂਸਲ ਹੋ ਗਈਆਂ ਹਨ। ਇਸ ਵਾਇਰਸ ਕਾਰਨ ਸਰਕਾਰ ਵਲੋਂ ਸਵੀਮਿੰਗ ਪੂਲ, ਜਿੰਮ, ਥੀਏਟਰ ਆਦਿ ਨੂੰ ਪਹਿਲਾਂ ਤੋਂ ਹੀ 31 ਮਾਰਚ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਜ਼ਿਲਾ ਐਡਮਿਨਿਸਟ੍ਰੇਸ਼ਨ ਵਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਆਈਲਟਸ ਕੋਚਿੰਗ ਸੈਂਟਰ ਅਤੇ ਡਾਂਸ ਕਲਾਸਿਜ਼ ਵੀ ਬੰਦ ਰਹਿਣਗੇ।

ਅਮਰੀਕਾ : 45 ਨੌਜਵਾਨਾਂ 'ਤੇ ਹੋਵੇਗਾ ਕੋਰੋਨਾ ਵੈਕਸੀਨ ਦਾ ਟ੍ਰਾਇਲ, ਟੀਕਾ ਬਣਨ 'ਚ ਅਜੇ ਲੱਗੇਗਾ ਸਮਾਂ


author

Sunny Mehra

Content Editor

Related News