ਕਰਫਿਊ ਦੌਰਾਨ ਪਿੰਡ ਤੋਂ ਬਾਹਰ ਜਾਣ ਦੀ ਜ਼ਿੱਦ ''ਤੇ ਹੋਇਆ ਵਿਵਾਦ, ਪੁਲਸ ''ਤੇ ਹਮਲਾ (ਵੀਡੀਓ)

Tuesday, Mar 31, 2020 - 05:56 PM (IST)

ਮੋਗਾ (ਵਿਪਨ): ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ ਹੈ, ਉੱਥੇ ਹੀ ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਪਿੰਡ ਨੂਰਪੁਰ ਹਕੀਮਾ 'ਚ ਕੁਝ ਲੋਕਾਂ ਵਲੋਂ ਬਾਹਰ ਜਾਣ ਦੀ ਜਿੱਦ ਨੂੰ ਲੈ ਕੇ ਵਿਰੋਧ ਕੀਤਾ ਗਿਆ ਅਤੇ ਵਿਰੋਧ ਦੇ ਬਾਅਦ ਜਦੋਂ ਪੁਲਸ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਲੋਕਾਂ ਵਲੋਂ ਪੁਲਸ 'ਤੇ ਹਮਲਾ ਕਰ ਥਾਣੇ ਦੇ ਐੱਸ.ਐੱਚ.ਓ. ਨੂੰ ਜ਼ਖਮੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਮੇਲੇ ਵਰਗੇ ਹਾਲਾਤ, ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ (ਤਸਵੀਰਾਂ)

ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐੱਸ.ਪੀ.ਡੀ. ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਨੂਰਪੁਰ ਹਕੀਮਾ ਪਿੰਡ 'ਚ ਇਕ ਨਸ਼ਾ ਰੋਕੋ ਕਮੇਟੀ ਬਣਾਈ ਗਈ ਸੀ ਅਤੇ ਇਹ ਨਸ਼ਾ ਰੋਕੋ ਕਮੇਟੀ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸਬੰਧੀ 'ਚ ਵੀ ਜਾਗਰੂਕ ਕੀਤਾ ਜਾ ਰਿਹਾ ਸੀ। ਐੱਸ.ਪੀ.ਡੀ. ਨੇ ਦੱਸਿਆ ਕਿ ਜਦੋਂ ਕੁਝ ਲੋਕ ਬਾਹਰ ਜਾਣ ਦੀ ਜਿੱਦ ਕਰਨ ਲੱਗੇ ਤਾਂ ਨਸ਼ਾ ਰੋਕੋ ਕਮੇਟੀ ਵਲੋਂ ਇਨ੍ਹਾਂ ਨੂੰ ਸਮਝਾਇਆ ਗਿਆ ਪਰ ਉਨ੍ਹਾਂ ਲੋਕਾਂ ਵਲੋਂ ਕਮੇਟੀ ਦੇ ਲੋਕਾਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ, ਜਿਸ ਦੇ ਬਾਅਦ ਕਮੇਟੀ ਮੈਂਬਰਾਂ ਨੇ ਪੁਲਸ ਬੁਲਾਈ ਅਤੇ ਪੁਲਸ ਦੇ ਆਉਂਦੇ ਹੀ ਲੋਕਾਂ ਵਲੋਂ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ, ਜਿਸ 'ਚ ਥਾਣਾ ਇੰਚਾਰਜ ਜ਼ਖਮੀ ਹੋ ਗਈ, ਜਿਸ ਦੇ ਬਾਅਦ ਪੁਲਸ ਨੇ ਹਮਲਾ ਕਰਨ ਵਾਲੇ ਸਾਰੇ ਲੋਕਾਂ 'ਤੇ ਕਾਰਵਾਈ ਕਰ ਮਾਮਲਾ ਦਰਜ ਕਰ ਲਿਆ ਹੈ। ਐੱਸ.ਪੀ.ਡੀ. ਨੇ ਦੱਸਿਆ ਕਿ ਕੁੱਲ 27 ਲੋਕਾਂ 'ਤੇ ਬਾਏ ਨੇਮ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 5 ਲੋਕਾਂ ਨੂੰ ਇਕ ਔਰਤਾਂ ਦੇ ਨਾਲ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਖਿਲਾਫ ਧਾਰਾ 307,323, 186,269,148,341, 320 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਲੋੜਵੰਦਾਂ ਲਈ ਗੁ. ਬੁੰਗਾ ਮਸਤੂਆਣਾ ਦੀਆਂ ਗੋਲਕਾਂ 'ਚੋਂ ਖਰਚ ਕਰਨ ਦਾ ਐਲਾਨ


author

Shyna

Content Editor

Related News