ਭੁਲੱਥ 'ਚੋਂ ਮਿਲੇ ਕੋਰੋਨਾ ਵਾਇਰਸ ਦੇ 4 ਸ਼ੱਕੀ ਮਰੀਜ਼

Thursday, Apr 09, 2020 - 12:15 PM (IST)

ਭੁਲੱਥ/ਢਿੱਲਵਾਂ (ਰਜਿੰਦਰ, ਜਗਜੀਤ)— ਪੰਜਾਬ ਵਿਚ 'ਕੋਰੋਨਾ ਵਾਇਰਸ' ਦੇ ਵਧ ਰਹੇ ਕੇਸਾਂ ਦਰਮਿਆਨ ਹੁਣ ਹਲਕਾ ਭੁਲੱਥ ਦੇ ਢਿੱਲਵਾਂ ਇਲਾਕੇ ਤੋਂ ਕੋਰੋਨਾ ਵਾਇਰਸ ਦੇ 4 ਸ਼ੱਕੀ ਮਰੀਜ਼ ਮਿਲੇ ਹਨ। ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'
ਦੱਸ ਦੇਈਏ ਕਿ ਇਹ ਚਾਰੇ ਵਿਅਕਤੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਤੇ ਦਿੱਲੀ ਦੇ ਰਹਿਣ ਵਾਲੇ ਹਨ। ਇਨ੍ਹਾਂ 'ਚੋਂ ਤਿੰਨ ਵਿਅਕਤੀ ਦਿੱਲੀ ਦੇ ਵਿਸਵਾਸ਼ ਨਗਰ ਅਤੇ ਇਕ ਵਿਅਕਤੀ ਸੰਗਮ ਵਿਹਾਰ ਦਿੱਲੀ ਸਾਊਥ ਤੋਂ ਹੈ। ਜੋ ਬੀਤੇ ਦਿਨ ਢਿੱਲਵਾਂ ਇਲਾਕੇ 'ਚ ਪੈਦਲ ਜਾ ਰਹੇ ਸਨ ਅਤੇ ਠੀਕਰੀ ਪਹਿਰੇ ਦੀ ਨਾਕਾਬੰਦੀ ਦੌਰਾਨ ਇਨ੍ਹਾਂ ਚਾਰ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਇਨ੍ਹਾਂ ਨੂੰ ਉਥੋਂ ਭੁਲੱਥ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ। ਜਿਥੇ ਇਨ੍ਹਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਦੂਜੇ ਪਾਸੇ ਭੁਲੱਥ ਹਸਪਤਾਲ ਵਿਚ ਚਾਰ ਸ਼ੱਕੀ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਬਾਅਦ ਹਸਪਤਾਲ ਵਿਖੇ ਪੁਲਸ ਪਾਰਟੀ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  2 ਸਾਲਾ ਪੁੱਤ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਸੁਣ ਰੋ ਪਈ ਮਾਂ, ਕੀਤਾ ਪਰਮਾਤਮਾ ਦਾ ਧੰਨਵਾਦ

ਦਿੱਲੀ ਤੋਂ ਆਉਣ ਕਰਕੇ ਸ਼ੱਕੀ ਸਮਝਿਆ ਗਿਆ : ਸਿਵਲ ਸਰਜਨ
ਇਸ ਸਬੰਧੀ ਜਦੋਂ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦਿਨ ਦਿੱਲੀ 'ਚ ਤਬਲੀਗੀ ਜਮਾਤ ਵਿਚ ਹਾਜ਼ਰ ਹੋਏ ਮੁਸਲਿਮ ਭਾਈਚਾਰੇ ਦੇ ਅਨੇਕਾਂ ਵਿਅਕਤੀਆਂ 'ਚ ਕੋਰੋਨਾ ਵਾਇਰਸ ਦੇ ਕੇਸ ਪਾਏ ਗਏ ਹਨ। ਜਿਸ ਕਾਰਨ ਦਿੱਲੀ ਤੋਂ ਪੰਜਾਬ ਵਿਚ ਆਏ ਇਨ੍ਹਾਂ ਚਾਰੇ ਵਿਅਕਤੀਆਂ ਨੂੰ ਸ਼ੱਕੀ ਸਮਝਿਆ ਜਾ ਰਿਹਾ ਹੈ, ਕਿਉਂਕਿ ਹੋ ਸਕਦਾ ਹੈ ਕਿ ਇਹ ਵਿਅਕਤੀ ਦਿੱਲੀ ਵਿਖੇ ਤਬਲੀਗੀ ਜਮਾਤ ਵਾਲੇ ਵਿਅਕਤੀਆਂ ਦੇ ਸੰਪਰਕ ਵਿਚ ਨਾ ਕਿਤੇ ਆਏ ਹੋਣ। ਇਸੇ ਕਰਕੇ ਮੁਸਲਿਮ ਭਾਈਚਾਰੇ ਦੇ ਇਨ੍ਹਾਂ ਚਾਰੇ ਵਿਅਕਤੀਆਂ ਬਾਰੇ ਪਤਾ ਲੱਗਣ 'ਤੇ ਇਨ੍ਹਾਂ ਨੂੰ ਤੁਰੰਤ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ। ਜਿੱਥੇ ਇਨ੍ਹਾਂ ਦੇ ਕੋਰੋਨਾ ਟੈਸਟ ਸਬੰਧੀ ਸੈਂਪਲ ਲੈ ਕੇ ਅੰਮ੍ਰਿਤਸਰ ਲਈ ਭੇਜ ਦਿੱਤੇ ਗਏ ਹਨ। ਜਿਸ ਦੀ ਰਿਪੋਰਟ 2 ਦਿਨਾਂ ਬਾਅਦ ਆਵੇਗੀ। ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਪਰ ਫਿਲਹਾਲ ਇਹ ਸ਼ੱਕੀ ਮਰੀਜ਼ ਹਨ। ਜੋ ਸਿਹਤ ਪੱਖੋਂ ਠੀਕ ਹਨ ਪਰ ਸਿਰਫ ਦਿੱਲੀ ਤੋਂ ਆਏ ਹੋਣ ਕਰਕੇ ਇਨ੍ਹਾਂ ਨੂੰ ਆਈਸੋਲੇਟ ਕਰਕੇ ਟੈਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ 'ਤੇ ਫਤਿਹ ਕਰਨ ਵਾਲੇ ਦਲਜਿੰਦਰ ਨੇ ਸੁਣਾਈ ਹੱਡਬੀਤੀ, ਲੋਕਾਂ ਨੂੰ ਦਿੱਤੀ ਇਹ ਨਸੀਹਤ (ਤਸਵੀਰਾਂ)


shivani attri

Content Editor

Related News