ਚੰਡੀਗੜ੍ਹ ''ਚ ਜਗਿਆ ਉਮੀਦ ਦਾ ਦੀਵਾ, 2 ਹੋਰ ਮਰੀਜ਼ਾਂ ਨੇ ਮਾਰੀ ''ਕੋਰੋਨਾ'' ਨੂੰ ਕਿੱਕ

Monday, Apr 06, 2020 - 01:05 PM (IST)

ਚੰਡੀਗੜ੍ਹ (ਪਾਲ) : ਚੰਡੀਗੜ੍ਹ ’ਚ ਉਮੀਦ ਦਾ ਦੀਵਾ ਜਗ ਚੁੱਕਾ ਹੈ। ਹੁਣ ਤੱਕ 5 ਕੋਰੋਨਾ ਪਾਜ਼ੇਟਿਵ ਮਰੀਜ਼ ਡਿਸਚਾਰਜ ਹੋ ਚੁੱਕੇ ਹਨ। 3 ਮਰੀਜ਼ ਸ਼ਨੀਵਾਰ ਨੂੰ, ਜਦੋਂ ਕਿ 2 ਨੂੰ ਐਤਵਾਰ ਡਿਸਚਾਰਜ ਕਰ ਦਿੱਤਾ ਗਿਆ। ਐਤਵਾਰ ਨੂੰ ਜੀ. ਐੱਮ. ਸੀ. ਐੱਚ.-32 ਤੋਂ ਡਿਸਚਾਰਜ ਹੋਏ ਮਰੀਜ਼ਾਂ ’ਚ ਸ਼ਹਿਰ ਦੀ ਪਹਿਲੀ ਕੋਰੋਨਾ ਮਰੀਜ਼ ਸੈਕਟਰ-21 ਨਿਵਾਸੀ ਲੜਕੀ ਦਾ 25 ਸਾਲ ਦਾ ਭਰਾ ਅਤੇ ਉਸ ਦਾ ਦੋਸਤ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਅਧਿਕਾਰੀ ਦਾ 23 ਸਾਲਾ ਪੁੱਤਰ ਸ਼ਾਮਲ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲੜਕੀ ਦੀ ਮਾਂ ਨੂੰ ਡਿਸਚਾਰਜ ਕੀਤਾ ਗਿਆ ਸੀ। 5 ਮਰੀਜ਼ਾਂ ਦੀ ਛੁੱਟੀ ਤੋਂ ਬਾਅਦ ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ.-32 ਅਤੇ ਪੀ. ਜੀ. ਆਈ. ’ਚ ਹੁਣ ਕੁਲ 13 ‘ਕੋਰੋਨਾ’ ਮਰੀਜ਼ ਐਡਮਿਟ ਹਨ। ਉਥੇ ਹੀ ਐਤਵਾਰ ਨੂੰ ਲਗਾਤਾਰ ਦੂਜੇ ਦਿਨ ‘ਕੋਰੋਨਾ’ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ।

ਇਹ ਵੀ ਪੜ੍ਹੋ : ਕੋਰੋਨਾ ਕਹਿਰ ਦੌਰਾਨ 'ਚੰਡੀਗੜ੍ਹ' ਤੋਂ ਆਈ ਚੰਗੀ ਖਬਰ, ਐਡਵਾਈਜ਼ਰ ਨੇ ਦਿੱਤੀ ਜਾਣਕਾਰੀ
ਨੌਜਵਾਨ ਨੇ ਦੱਸਿਆ, ਉਮੀਦ ਸੀ ਕਿ ਮੈਂ ਠੀਕ ਹੋ ਜਾਵਾਂਗਾਂ
ਲੋਕ ਸੋਚ ਰਹੇ ਹਨ ਕਿ ‘ਕੋਰੋਨਾ’ ਜ਼ਿਆਦਾ ਉਮਰ ਵਾਲਿਆਂ ਨੂੰ ਜ਼ਿਆਦਾ ਇਫੈਕਟ ਕਰਦਾ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਇਹ ਹਰ ਉਮਰ ਦੇ ਲੋਕਾਂ ਨੂੰ ਲਪੇਟ ’ਚ ਲੈ ਸਕਦਾ ਹੈ, ਜਦੋਂ ਤੱਕ ਕਿ ਤੁਸੀਂ ਸਾਵਧਾਨੀਆਂ ਨਹੀਂ ਰੱਖਦੇ। ਇਸ ਲਈ ਹੈਂਡ ਵਾਸ਼ਿੰਗ, ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ। ਜੀ. ਐੱਮ. ਸੀ. ਐੱਚ.-32 ’ਚ ‘ਕੋਰੋਨਾ’ ਨੂੰ ਮਾਤ ਦੇ ਕੇ 17 ਦਿਨ ਬਾਅਦ 23 ਸਾਲਾ ਰਾਹੁਲ (ਬਦਲਿਆ ਹੋਇਆ ਨਾਮ) ਐਤਵਾਰ ਨੂੰ ਘਰ ਆ ਗਿਆ। ਰਾਹੁਲ ਚੰਡੀਗੜ੍ਹ ਦੀ ਪਹਿਲੀ ‘ਕੋਰੋਨਾ’ ਪਾਜ਼ੇਟਿਵ ਮਰੀਜ਼ ਦੇ ਭਰਾ ਦਾ ਦੋਸਤ ਹੈ, ਜੋ ਰਾਹੁਲ ਦੇ ਨਾਲ ਹੀ ਡਿਸਚਾਰਜ ਹੋਇਆ ਹੈ। ਉਸ ਨੇ ਕਿਹਾ ਕਿ ਕਿਤੇ ਨਾ ਕਿਤੇ ਉਮੀਦ ਸੀ ਕਿ ਮੈਂ ਠੀਕ ਹੋ ਜਾਵਾਂਗਾ। ਉਸ ਨੇ ਦੱਸਿਆ ਕਿ ਉਸ 'ਚ ਲੱਛਣ ਥੋੜ੍ਹੇ ਸਨ ਅਤੇ 2-4 ਦਿਨ ਹੀ ਬੁਖਾਰ ਰਿਹਾ। ਉਸ ਨੇ ਦੱਸਿਆ ਕਿ ਜੀ. ਐੱਮ. ਸੀ. ਐੱਚ. ’ਚ ਡਾਕਟਰਾਂ ਦੇ ਨਾਲ ਸਾਰਾ ਸਟਾਫ ਬਹੁਤ ਮਿਹਨਤ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਬਦੌਲਤ ਹੀ ਮਰੀਜ਼ ਠੀਕ ਹੋ ਰਹੇ ਹਨ। ਉਹ ਇਸ ਸਮੇਂ ’ਚ ਕੰਮ ਕਰ ਰਹੇ ਹਨ, ਜਦੋਂ ਸਾਰੇ ਲੋਕ ਘਰਾਂ ’ਚ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫਤ 'ਚ ਜਾਨ ਤਲੀ 'ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ
'ਸੈਲਫ਼ ਆਈਸੋਲੇਸ਼ਨ ’ਚ ਰਹਾਂਗਾ'
ਉਸ ਨੇ ਕਿਹਾ ਕਿ ਉਹ ਹੁਣ ਘਰ ਵਿਚ ਸੈਲਫ਼ ਆਈਸੋਲੇਸ਼ਨ ’ਚ ਹੀ ਰਹੇਗਾ। ਉਸ ਨੇ ਕਿਹਾ ਕਿ ਜਦੋਂ ਮੇਰਾ ਦੋਸਤ ਪਾਜ਼ੇਟਿਵ ਹੋਇਆ ਤਾਂ ਉਸ ਸਮੇਂ ਵੀ ਮੈਂ ਘਬਰਾਇਆ ਨਹੀਂ। ਮੈਂ ਸੋਚਿਆ ਸੀ ਕਿ ਘਰ ’ਚ ਸੈਲਫ਼ ਆਈਸੋਲੇਸ਼ਨ ’ਚ ਰਹਾਂਗਾ। ਲੱਛਣਾਂ ’ਤੇ ਧਿਆਨ ਦਿੱਤਾ, ਜੋ ਕਿ ਜ਼ਰੂਰੀ ਹੈ ਤਾਂ ਕਿ ਦੂਸਰਿਆਂ ਤੱਕ ਇਹ ਵਾਇਰਸ ਨਾ ਪੁੱਜੇ। ਇਹੀ ਕਾਰਣ ਸੀ ਕਿ ਮੇਰੇ ਪਰਿਵਾਰ ਦਾ ਟੈਸਟ ਨੈਗੇਟਿਵ ਰਿਹਾ ਸੀ।

ਇਹ ਵੀ ਪੜ੍ਹੋ : ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਇਕ ਹੋਰ ਕੇਸ ਪਾਜ਼ੇਟਿਵ, 16 'ਤੇ ਪੁੱਜੀ ਪੀੜਤਾਂ ਦੀ ਗਿਣਤੀ


Babita

Content Editor

Related News