ਨਾ ਬੈਂਡ, ਨਾ ਵਾਜਾ ਲਾੜੇ ਸਮੇਤ ਸਿਰਫ 4 ਬਰਾਤੀ, ਪੰਚਾਇਤ ਨੇ ਕੇਕ ਕਟਵਾ ਕੇ ਦਿੱਤੀ ਵਧਾਈ
Sunday, Apr 26, 2020 - 06:13 PM (IST)
ਮਾਛੀਵਾੜਾ ਸਾਹਿਬ (ਟੱਕਰ): ਕੋਰੋਨਾ ਵਾਇਰਸ ਕਾਰਨ ਸਾਦੇ ਵਿਆਹਾਂ ਦੀ ਪਿਰਤ ਸ਼ੁਰੂ ਹੋ ਗਈ ਹੈ ਜਿਸ ਤਹਿਤ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਮੱਲੇਵਾਲ ਵਿਖੇ ਵੀ ਵਿਆਹ ਦੌਰਾਨ ਨਾ ਬੈਂਡ, ਨਾ ਵਾਜਾ ਲਾੜੇ ਸਮੇਤ ਸਿਰਫ਼ 4 ਬਰਾਤੀ ਹੀ ਵਿਆਹੁਣ ਲਈ ਗਏ।ਪਿੰਡ ਮੱਲੇਵਾਲ ਦੇ ਨਿਵਾਸੀ ਨੌਜਵਾਨ ਬਲਦੇਵ ਸਿੰਘ ਦਾ ਵਿਆਹ ਜ਼ਿਲਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਲੜਕੀ ਕੁਲਦੀਪ ਕੌਰ ਨਾਲ ਹੋਇਆ ਅਤੇ ਦੋਵਾਂ ਹੀ ਪਰਿਵਾਰਾਂ ਨੇ ਪ੍ਰਸਾਸ਼ਨ ਤੋਂ ਪ੍ਰਵਾਨਗੀ ਲਈ।
ਇਹ ਵੀ ਪੜ੍ਹੋ: ਕੁਝ ਦਿਨ ਪਹਿਲਾਂ ਮਿਲੀ ਖੁਸ਼ੀ ਮਾਤਮ 'ਚ ਬਦਲੀ, ਨਵ-ਜੰਮੇ ਬੱਚੇ ਦੀ ਹੋਈ ਮੌਤ
ਲਾੜਾ ਬਲਦੇਵ ਸਿੰਘ ਆਪਣੇ ਮਾਤਾ-ਪਿਤਾ ਅਤੇ ਇਕ ਡਰਾਇਵਰ ਨੂੰ ਨਾਲ ਲੈ ਕੇ ਕੁੱਲ 4 ਵਿਅਕਤੀ ਹੀ ਵਿਆਹੁਣ ਗਏ ਅਤੇ ਉਥੇ ਗੁਰਦੁਆਰਾ ਸਾਹਿਬ 'ਚ ਬੜੇ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਉਣ ਉਪਰੰਤ ਡੋਲੀ ਘਰ ਲੈ ਕੇ ਆਏ ਗਏ।ਪਿੰਡ ਦੇ ਸਰਪੰਚ ਧਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਰਜਿੰਦਰ ਕੌਰ, ਜਸਵੀਰ ਕੌਰ, ਹਰਨੇਕ ਸਿੰਘ (ਸਾਰੇ ਪੰਚ) ਨੇ ਸਾਦੇ ਵਿਆਹ 'ਚ ਰੰਗ ਭਰਨ ਅਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇਣ ਲਈ ਕੇਕ ਦਾ ਇੰਤਜ਼ਾਮ ਕੀਤਾ ਜਦੋਂ ਨਵ-ਵਿਆਹਿਆ ਜੋੜਾ ਪਿੰਡ ਆਇਆ ਤਾਂ ਪੰਚਾਇਤ ਨੇ ਉਨ੍ਹਾਂ ਤੋਂ ਕੇਕ ਕਟਵਾ ਕੇ ਮੂੰਹ ਮਿੱਠਾ ਕਰਵਾਇਆ।ਨਵ-ਵਿਆਹਿਆ ਜੋੜਾ ਬਲਦੇਵ ਸਿੰਘ ਤੇ ਲੜਕੀ ਕੁਲਦੀਪ ਕੌਰ ਇਸ ਸਾਦੇ ਵਿਆਹ ਤੋਂ ਖੁਸ਼ ਹਨ ਅਤੇ ਉਨ੍ਹਾਂ ਪੰਚਾਇਤ ਦਾ ਵੀ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਨੇ ਅਨੋਖੇ ਢੰਗ ਨਾਲ ਵਧਾਈ ਦਿੱਤੀ।
ਇਹ ਵੀ ਪੜ੍ਹੋ: ਮੁੰਡਾ ਬੁਲਟ 'ਤੇ ਵਿਆਹ ਲਿਆਇਆ ਲਾੜੀ, ਇਕ ਹੋਰ ਜੋੜੇ ਨੇ ਵੀ ਕਰਵਾਇਆ ਸਾਦਾ ਵਿਆਹ