ਕੋਰੋਨਾ ਵਾਇਰਸ: ਲਾਕ ਡਾਊਨ ਨੂੰ ਲੈ ਕੇ ਪੁਲਸ ਮੁਖੀ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ

Monday, Mar 23, 2020 - 12:17 PM (IST)

ਸੰਗਰੂਰ (ਵਿਵੇਕ): ਜ਼ਿਲਾ ਪੁਲਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਜੋ ਇਹ ਕਰਫਿਊ ਲਾਇਆ ਗਿਆ ਹੈ ਉਸ 'ਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸ੍ਰੀ ਗੋਇਲ  ਨੇ ਕਿਹਾ ਕਿ ਜੋ ਇਹ ਲਾਕ ਡਾਊਨ ਕੀਤਾ ਗਿਆ ਹੈ। ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਜਦੋਂ ਪੁਲਸ ਮੁਲਾਜ਼ਮ ਕਿਸੇ ਵਿਅਕਤੀ ਨੂੰ ਘਰ 'ਚੋਂ ਬਾਹਰ ਆਉਣ ਤੋਂ ਰੋਕਦੇ ਹਨ ਅਤੇ ਬਾਜ਼ਾਰਾਂ 'ਚ ਘੁੰਮਦਿਆਂ ਨੂੰ ਵਾਪਸ ਘਰਾਂ 'ਚ ਭੇਜਦੇ ਹਨ ਤਾਂ ਉਹ ਬਹਾਨੇ ਬਣਾ ਕੇ ਆਪੋ-ਆਪਣੇ ਕਾਰਨ ਦੱਸਦੇ ਹਨ।

PunjabKesari

ਉਨ੍ਹਾਂ ਕਿਹਾ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਤੁਹਾਡੇ ਨਾਲ ਜ਼ਿਆਦਤੀ ਕਰ ਰਹੇ ਹਾਂ। ਉਨ੍ਹਾਂ ਕਿਹਾ ਤੁਹਾਨੂੰ ਰੋਕਣ ਵਾਲਾ ਪੁਲਸ ਮੁਲਾਜ਼ਮ ਖੁਦ ਨੂੰ ਰਿਸਕ 'ਚ ਰੱਖ ਕੇ ਤੁਹਾਡੇ ਅਤੇ ਸਮਾਜ ਪ੍ਰਤੀ ਆਪਣੀ ਡਿਊਟੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਬਾਹਰਲੇ ਦੇਸ਼ਾਂ ਜਿਵੇਂ ਕਿ ਇਟਲੀ ਜਾਂ ਇਰਾਨ 'ਚ ਵਾਪਰੇ ਦੁਖਾਂਤ ਦੇ ਪਿੱਛੇ ਕਾਰਨ ਇਹ ਸਹਿਜ ਦੀ ਕਮੀ ਸੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਗਲਤੀ ਨਾ ਕਰੀਏ ਕਿ ਸਾਡੀ ਥੋੜ੍ਹੀ ਜਿਹੀ ਅਣਗਹਿਲੀ ਸਾਥੋਂ ਸਾਡੇ ਆਪਣਿਆਂ ਦੀਆਂ ਲਾਸ਼ਾਂ ਢੋਣ ਲਾ ਦੇਵੇ। ਉਨ੍ਹਾਂ ਲੋਕਾਂ ਤੋਂ ਇਕ ਵਾਰ ਫਿਰ ਸਹਿਯੋਗ ਦੀ ਮੰਗ ਕੀਤੀ ਕਿ ਕੀ ਉਹ ਇਸ ਜਨਤਾ ਕਰਫਿਊ 'ਚ ਆਪਣਾ ਆਪਣਾ ਸਹਿਯੋਗ ਦੇਣ।


Shyna

Content Editor

Related News