ਜਦੋਂ ਬੁਲੇਟ ''ਤੇ ਹੈਲਮਟ ਪਾ ਕੇ ਸੜਕ ''ਤੇ ਉਤਰੇ ਡੀ. ਸੀ. ਪੀ., 6 ਐੱਸ. ਐੱਚ. ਓਜ਼ ਨੂੰ ਨੋਟਿਸ

04/11/2020 7:05:19 PM

ਲੁਧਿਆਣਾ (ਰਿਸ਼ੀ) : ਕੋਰੋਨਾ ਵਾਇਰਸ ਕਾਰਣ ਕਮਿਸ਼ਨਰੇਟ ਪੁਲਸ ਵੱਲੋਂ ਸੜਕਾਂ 'ਤੇ ਤਾਇਨਾਤ ਫੋਰਸ ਬੱਲ ਡੀ. ਸੀ. ਪੀ. ਅਸ਼ਵਨੀ ਕਪੂਰ ਨੇ ਆਮ ਆਦਮੀ ਬਣ ਕੇ ਬੁਲੇਟ 'ਤੇ ਹੈਲਮਟ ਪਹਿਨ ਕੇ ਸ਼ਹਿਰ ਦਾ ਗੇੜਾ ਲਾਇਆ। ਇਸ ਦੌਰਾਨ ਕਈ ਥਾਈਂ ਉਨ੍ਹਾਂ ਨੂੰ ਖਾਮੀਆਂ ਨਜ਼ਰ ਆਈਆਂ, ਜਦਕਿ ਕਈ ਇਲਾਕਿਆਂ 'ਚ ਫੋਰਸ ਵੱਲੋਂ ਕੀਤੀ ਜਾ ਰਹੀ ਡਿਊਟੀ ਨੂੰ ਸਰਾਹਿਆ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਡੀ. ਸੀ. ਪੀ. ਕਪੂਰ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਉਨ੍ਹਾਂ ਕੋਲ ਸ਼ਿਕਾਇਤ ਆ ਰਹੀ ਸੀ ਕਿ ਪੁਲਸ ਵੱਲੋਂ ਕਈ ਲੋਕਾਂ ਨੂੰ ਛੱਡਿਆ ਜਾ ਰਿਹਾ ਹੈ, ਜਦਕਿ ਕਈ ਨਾਕਿਆਂ 'ਤੇ ਖੜ੍ਹੇ ਮੁਲਾਜ਼ਮ ਡਿਊਟੀ ਠੀਕ ਢੰਗ ਨਾਲ ਨਹੀਂ ਕਰ ਰਹੇ। ਇਸੇ ਕਾਰਣ ਉਹ ਆਮ ਆਦਮੀ ਬਣ ਕੇ ਸੜਕਾਂ 'ਤੇ ਨਿਕਲੇ ਅਤੇ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਸਕ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ

ਸਵੇਰ 6.20 ਵਜੇ ਬੁਲੇਟ 'ਤੇ ਹੈਲਮਟ ਪਹਿਨ ਕੇ ਨਿਕਲੇ ਅਤੇ 8 ਵਜੇ ਤੱਕ ਪੂਰੇ ਸ਼ਹਿਰ ਦਾ ਰਾਊਂਡ ਲਾਇਆ। ਲਗਭਗ 100 ਮਿੰਟ ਤੱਕ ਉਨ੍ਹਾਂ ਨੇ ਸ਼ਹਿਰ ਦੇ ਸਾਰੇ 120 ਨਾਕਿਆਂ ਨੂੰ ਕ੍ਰਾਸ ਕੀਤਾ। ਡੀ. ਸੀ. ਪੀ. ਕਪੂਰ ਮੁਤਾਬਕ ਜ਼ਿਆਦਾਤਰ ਨਾਕਿਆਂ 'ਤੇ ਉਨ੍ਹਾਂ ਨੂੰ ਰੋਕ ਕੇ ਕਾਗਜ਼ ਵੀ ਮੰਗੇ ਗਏ। ਇਸ ਦੌਰਾਨ ਜਦੋਂ ਉਨ੍ਹਾਂ ਨੇ ਹੈਲਮਟ ਉਤਾਰਿਆ ਤਾਂ ਕਈ ਪੁਲਸ ਅਫਸਰਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਉਨ੍ਹਾਂ ਨੇ ਸਾਰਿਆਂ ਨੂੰ ਚੁੱਪ ਰਹਿਣ ਦੇ ਹੁਕਮ ਦਿੱਤੇ। ਜਦੋਂਕਿ ਕਈ ਨਾਕਿਆਂ 'ਤੇ ਉਨ੍ਹਾਂ ਤੋਂ ਪੁੱਛÎਗਿੱਛ ਕਰਨੀ ਤਾਂ ਦੂਰ, ਨਾਕੇ 'ਤੇ ਮੌਜੂਦ ਫੋਰਸ ਨੇ ਰੋਕਿਆ ਤੱਕ ਨਹੀਂ। ਗੇੜਾ ਪੂਰਾ ਕਰਨ ਤੋਂ ਬਾਅਦ ਡੀ. ਸੀ. ਪੀ. ਆਪਣੇ ਦਫਤਰ ਪੁੱਜੇ, ਜਿੱਥੇ ਉਨ੍ਹਾਂ ਨੇ ਫੋਰਸ ਨਾਲ ਗੱਲਬਾਤ ਕਰ ਕੇ ਜਿਥੇ ਉਨ੍ਹਾਂ ਦੀਆਂ ਕਮੀਆਂ ਦੱਸੀਆਂ, ਨਾਲ ਹੀ ਜਿਨ੍ਹਾਂ ਇਲਾਕਿਆਂ 'ਚ ਫੋਰਸ ਠੀਕ ਢੰਗ ਨਾਲ ਡਿਊਟੀ ਕਰ ਰਹੀ ਸੀ, ਉਨ੍ਹਾਂ ਦੀ ਸਰਾਹਨਾ ਕੀਤੀ। ਡੀ. ਸੀ. ਪੀ. ਵੱਲੋਂ ਕਮਿਸ਼ਨਰੇਟ ਦੇ 6 ਐੱਸ. ਐੱਚ. ਓਜ਼ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਦੇ ਇਲਾਕੇ 'ਚ ਠੀਕ ਢੰਗ ਨਾਲ ਫੋਰਸ ਵੱਲੋਂ ਡਿਊਟੀ ਨਾ ਕਰਨ ਦਾ ਕਾਰਣ ਪਤਾ ਲੱਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 11 ਅਪ੍ਰੈਲ ਤੋਂ 10 ਮਈ ਤਕ ਕੀਤੀਆਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ

ਜ਼ੋਨ-1 ਦੇ ਇਲਾਕੇ 'ਚ ਸਭ ਤੋਂ ਵਧੀਆ ਕੰਮ, ਉੱਥੇ ਹੀ ਮਿਲੀਆਂ ਖਾਮੀਆਂ
ਡੀ. ਸੀ. ਪੀ. ਅਸ਼ਵਨੀ ਕਪੂਰ ਮੁਤਾਬਕ ਜ਼ੋਨ-1 ਦੇ ਇਲਾਕੇ 'ਚ ਕਰਫਿਊ ਦੌਰਾਨ ਸਭ ਤੋਂ ਵਧੀਆ ਕੰਮ ਹੋ ਰਿਹਾ ਹੈ, ਜਦੋਂਕਿ ਸਭ ਤੋਂ ਜ਼ਿਆਦਾ ਖਾਮੀਆਂ ਵੀ ਇਸੇ ਜ਼ੋਨ ਵਿਚ ਦੇਖਣ ਨੂੰ ਮਿਲੀਆਂ। ਉਨ੍ਹਾਂ ਦੱਸਿਆ ਕਿ ਜ਼ੋਨ-1 ਦੇ ਤਹਿਤ ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ ਦੇ ਇਲਾਕੇ ਜਿਸ ਵਿਚ ਸ਼ਹਿਰ ਦੇ ਸਾਰੇ ਅੰਦਰੂਨੀ ਇਲਾਕੇ ਆਉਂਦੇ ਹਨ, ਉੱਥੇ ਗਲੀਆਂ 'ਚ ਵੀ ਜਾ ਕੇ ਦੇਖਿਆ ਗਿਆ ਪਰ ਲੋਕ ਘਰਾਂ ਦੇ ਅੰਦਰ ਹੀ ਸਨ। ਪੁਲਸ ਵੱਲੋਂ ਸਾਰੀਆਂ ਥਾਵਾਂ ਸੀਲ ਕੀਤੀਆਂ ਹੋਈਆਂ ਸਨ, ਜਦੋਂਕਿ ਏ. ਸੀ. ਪੀ. ਨਾਰਥ ਦੇ ਇਲਾਕੇ ਸੁੰਦਰ ਨਗਰ ਵਿਚ ਸਭ ਤੋਂ ਜ਼ਿਆਦਾ ਖਾਮੀਆਂ ਦਿਖੀਆਂ, ਜਿੱਥੇ ਲੋਕ ਘਰਾਂ ਤੋਂ ਬਾਹਰ ਬੇਖੌਫ ਬਾਹਰ ਘੁੰਮ ਰਹੇ ਸਨ। ਜਦਕਿ ਜਲੰਧਰ ਬਾਈਪਾਸ ਦੇ ਨਾਲ ਚੱਲਦੀ ਸਰਵਿਸ ਲੇਨ 'ਤੇ ਕਾਫੀ ਟ੍ਰੈਫਿਕ ਸੀ ਅਤੇ ਲੋਕ ਬਾਹਰ ਘੁੰਮ ਰਹੇ ਸਨ, ਜਿਸ ਜਗ੍ਹਾ 'ਤੇ ਪੁਲਸ ਸਟੇਸ਼ਨਾਂ ਦੀ ਹੱਦਬੰਦੀ ਪੈਂਦੀ ਹੈ, ਉੱਥੇ ਵੀ ਲੋਕ ਘਰਾਂ ਤੋਂ ਬਾਹਰ ਘੁੰਮ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 ਮਈ ਤਕ ਵਧਾਈ ਕਰਫਿਊ/ਲਾਕ ਡਾਊਨ ਦੀ ਮਿਆਦ

ਅਸਥਾਈ ਜੇਲ ਦੀ ਬਜਾਏ ਹੁਣ ਬੰਦ ਹੋਣਗੇ ਵਾਹਨ
ਡੀ. ਸੀ. ਪੀ. ਕਪੂਰ ਮੁਤਾਬਕ ਘਰਾਂ ਤੋਂ ਬਾਹਰ ਨਿਕਲ ਰਹੇ ਲੋਕਾਂ ਨੂੰ ਪਹਿਲਾਂ ਅਸਥਾਈ ਜੇਲਾਂ ਵਿਚ ਭੇਜਿਆ ਜਾ ਰਿਹਾ ਸੀ ਪਰ ਲੋਕ ਸੁਧਰਨ ਦਾ ਨਾਂ ਨਹੀਂ ਲੈ ਰਹੇ। ਇਸ ਲਈ ਮਜਬੂਰਨ ਹੁਣ ਉਨ੍ਹਾਂ 'ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਇਸੇ ਦੇ ਨਾਲ ਉਨ੍ਹਾਂ ਦੇ ਵਾਹਨ ਨੂੰ ਬੰਦ ਕਰਨਗੇ ਅਤੇ ਘਰ ਪੈਦਲ ਭੇਜਣਗੇ। ਪੁਲਸ ਦੇ ਮੁਤਾਬਕ ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਪੁਲਸ ਦੀ ਸਖ਼ਤੀ ਵੀ ਜ਼ਿਆਦਾ ਦਿਖੀ ਅਤੇ ਅਸਥਾਈ ਜੇਲਾਂ 'ਚ ਰੋਜ਼ਾਨਾ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ 50 ਫੀਸਦੀ ਤੱਕ ਘੱਟ ਹੋਈ ਹੈ।

ਇਹ ਵੀ ਪੜ੍ਹੋ : ਕੋਰੋਨਾ ''ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ ''ਚ ਕੋਵਿਡ-19 ਪੀਕ ''ਤੇ ਹੋਵੇਗਾ

ਚੌਕੀ ਅਤੇ ਥਾਣਾ ਮੁਖੀ ਨੂੰ ਹੁਕਮ, ਬੰਦ ਕਰਵਾਏ ਮੁਹੱਲੇ
ਡੀ. ਸੀ. ਪੀ. ਕਪੂਰ ਵੱਲੋਂ ਸਾਰੇ ਥਾਣਾ ਅਤੇ ਚੌਕੀ ਮੁਖੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ 'ਤੇ ਗਲੀਆਂ-ਮੁਹੱਲਿਆਂ 'ਚ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਕਰਨ ਅਤੇ ਅੰਦਰੂਨੀ ਇਲਾਕੇ ਵੀ ਬੰਦ ਕਰਵਾਏ ਕਿਉਂਕਿ ਮੇਨ ਰੋਡ 'ਤੇ ਨਾਕੇ ਦੇਖ ਕੇ ਕਈ ਲੋਕ ਅੰਦਰੂਨੀ ਗਲੀਆਂ ਤੋਂ ਜਾ ਰਹੇ ਹਨ। ਹੁਣ ਉਨ੍ਹਾਂ ਨੂੰ ਵੀ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਮੋਹਾਲੀ 'ਚ 2 ਨਵੇਂ ਕੇਸ ਪਾਜ਼ੇਟਿਵ, ਪੂਰੇ ਜ਼ਿਲੇ 'ਚ ਪੀੜਤ ਮਰੀਜਾਂ ਦੀ ਗਿਣਤੀ 50      

ਕਈ ਜਗ੍ਹਾ 'ਤੇ ਲੋਕ ਕਰ ਰਹੇ ਸਨ ਬਹਿਸ
ਡੀ. ਸੀ. ਪੀ. ਕਪੂਰ ਦੇ ਮੁਤਾਬਕ ਰਾਊਂਡ ਦੌਰਾਨ ਉਨ੍ਹਾਂ ਨੇ ਦੇਖਿਆ ਕਈ ਥਾਵਾਂ 'ਤੇ ਨਾਕੇ ਉਪਰ ਖੜ੍ਹੀ ਫੋਰਸ ਨਾਲ ਲੋਕ ਇਸ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਸਨ ਕਿ ਸਵੇਰੇ 6 ਤੋਂ 9 ਵਜੇ ਤੱਕ ਪ੍ਰਸ਼ਾਸਨ ਵੱਲੋਂ ਘਰੋਂ ਬਾਹਰ ਨਿਕਲਣ ਦੀ ਛੋਟ ਦਿੱਤੀ ਗਈ ਹੈ ਪਰ ਅਸਲ 'ਚ ਅਜਿਹੀ ਕੋਈ ਗੱਲ ਨਹੀਂ ਹੈ। ਇਸੇ ਕਾਰਣ ਪੁਲਸ ਨੂੰ ਲੋਕਾਂ ਨੂੰ ਸਮਝਾਉਣ 'ਚ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਸੀ।

ਇਹ ਵੀ ਪੜ੍ਹੋ : ਜਦੋਂ ਨਸ਼ੇ ਦੀ ਥੁੜ ਕਾਰਨ ਤੜਫਦੇ ਨਸ਼ੇੜੀਆਂ ਨੇ ਕੈਪਟਨ ਕੋਲੋਂ ਮੰਗੀ ਮੌਤ


Gurminder Singh

Content Editor

Related News