ਚੰਡੀਗੜ੍ਹ ''ਚ ਕੋਰੋਨਾ ਦਾ ਕਹਿਰ, 6 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
Sunday, Apr 26, 2020 - 07:39 PM (IST)
ਚੰਡੀਗੜ੍ਹ : ਚੰਡੀਗੜ੍ਹ ਵਿਚ ਕੋਰੋਨਾ ਦੇ 6 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕਹਿਰ ਕਾਰਨ ਚੰਡੀਗੜ੍ਹ ਵਿਚ ਹੁਣ ਤੱਕ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ ਜਦਕਿ ਇਨ੍ਹਾਂ ਵਿਚੋਂ 17 ਮਰੀਜ਼ ਇਲਾਜ ਹੋਣ ਉਪਰੰਤ ਅਤੇ ਰਿਪੋਰਟ ਨੈਗੇਟਿਵ ਆਉਣ ਮਗਰੋਂ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਇਸ ਦੇ ਇਲਾਵਾ ਹੁਣ 19 ਕਰੋਨਾ ਪੋਜ਼ੇਟਿਵ ਮਰੀਜ਼ਾਂ ਦਾ ਪੀ. ਜੀ. ਆਈ, ਸੈਕਟਰ-32 ਗੌਰਮਿੰਟ ਮੈਡੀਕਲ ਕਾਲਜ ਸਮੇਤ ਹੋਰਨਾਂ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਚੰਡੀਗੜ੍ਹ ਦੇ ਸਿਹਤ ਵਿਭਾਗ ਵਲੋਂ ਐਤਵਾਰ ਸ਼ਾਮ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ 6 ਨਵੇਂ ਪੋਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ, 9 ਨਵੇਂ ਮਾਮਲੇ ਆਏ ਸਾਹਮਣੇ
ਪ੍ਰਾਪਤ ਜਾਣਕਾਰੀ ਅਨੁਸਾਰ ਸਾਹਮਣੇ ਆਏ 6 ਪਾਜ਼ੇਟਿਵ ਕੇਸਾਂ 'ਚੋਂ 4 ਮਰੀਜ਼ ਚੰਡੀਗੜ੍ਹ ਦੇ ਸੈਕਟਰ-26 ਦੀ ਬਾਪੂਧਾਮ ਕਾਲੋਨੀ ਦੇ ਵਸਨੀਕ ਹਨ। ਇਕ 26 ਸਾਲਾ ਨੌਜਵਾਨ ਕੁੜੀ ਜੋ ਕਿ ਸੈਕਟਰ-12 ਦੇ ਹੋਸਟਲ ਵਿਚ ਰਹਿੰਦੀ ਹੈ, ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਜਦਕਿ ਇਕ ਹੋਰ ਮਰੀਜ਼ ਸੈਕਟਰ-32 ਦਾ ਵਸਨੀਕ 25 ਸਾਲ ਨੌਜਵਾਨ ਵੀ ਕਰੋਨਾ ਪੋਜ਼ੇਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵਲੋਂ 48 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਹੋਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਬਲਾਚੌਰ 'ਚ ਨੌਜਵਾਨ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਤਿੰਨ ਹੋਰ ਪਿੰਡ ਸੀਲ