ਬਲਾਚੌਰ ''ਚ ਨੌਜਵਾਨ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਤਿੰਨ ਹੋਰ ਪਿੰਡ ਸੀਲ

Sunday, Apr 26, 2020 - 07:37 PM (IST)

ਨਵਾਂਸ਼ਹਿਰ (ਜੋਬਨ) : ਬਲਾਚੋਰ ਦੇ ਪਿੰਡ ਬੂਥਗੜ੍ਹ ਦੇ 25 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਬਲਾਚੌਰ ਇਲਾਕੇ ਦੇ 3 ਹੋਰ ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੀਲ ਕੀਤੇ ਗਏ ਪਿੰਡਾਂ ਵਿਚ ਪਿੰਡ ਮਾਨੇਵਾਲ, ਲੋਹਗੜ, ਅਤੇ ਤੇਜਪਾਲਣਾ ਸ਼ਾਮਿਲ ਹਨ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੇਟਿਵ ਆਇਆ ਉਕਤ ਨੌਜਵਾਨ ਟਰੱਕ ਡਰਾਈਵਰ ਹੈ ਅਤੇ ਜੰਮੂ ਤੋਂ ਆਉਣ ਤੋਂ ਬਾਅਦ ਉਕਤ ਨੌਜਵਾਨ ਕਾਫੀ ਲੋਕਾਂ ਦੇ ਸੰਪਰਕ ਵਿਚ ਆਇਆ ਹੈ। ਸੂਤਰਾਂ ਅਨੁਸਾਰ ਉਕਤ ਨੌਜਵਾਨ ਕਰੀਬ 100-120 ਲੋਕਾ ਦੇ ਸੰਪਰਕ ਵਿਚ ਆਇਆ ਸੀ ਅਤੇ ਇਸ ਨੇ ਬਲਾਚੌਰ ਦੀ ਕੈਂਟਰ ਯੂਨੀਅਨ ਵਿਚ ਆਪਣੇ ਦੋਸਤਾਂ ਨਾਲ ਪਾਰਟੀ ਵੀ ਕੀਤੀ ਸੀ ਅਤੇ ਇਹ ਆਪਣੇ ਖੇਤਾਂ ਵਿਚ ਕਣਕ ਦੀ ਵਾਢੀ ਕਰਦਿਆਂ ਔਰਤਾਂ ਨੂੰ ਵੀ ਬਲਾਚੌਰ ਸ਼ਹਿਰ ਵਿਚ ਛੱਡਣ ਆਉਂਦਾ ਸੀ ਜਿਸ 'ਤੇ ਪ੍ਰਸ਼ਾਸਨ ਵਲੋਂ ਬਲਾਚੌਰ ਸ਼ਹਿਰ ਦੇ 2 ਵਾਰਡਾ ਨੂੰ ਵੀ ਸੈਨੇਟਾਈਜ਼ ਕੀਤਾ ਹੈ। 

ਇਹ ਵੀ ਪੜ੍ਹੋ : ਫਿਲੌਰ ''ਚ 2000 ਦੇ ਨੋਟਾਂ ''ਤੇ ਥੁੱਕ ਲਾ ਕੇ ਚੌਕ ''ਚ ਰੱਖਦਾ ਨੌਜਵਾਨ ਕਾਬੂ

ਪ੍ਰਸ਼ਾਸਨ ਵਲੋਂ ਸ਼ਨੀਵਾਰ ਨੂੰ 50 ਦੇ ਕਰੀਬ ਲੋਕਾਂ ਦੇ ਸੈਂਪਲ ਵੀ ਲਏ ਗਏ ਹਨ। ਹੋਰ ਵੀ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੈਂਪਲ ਵੀ ਲਏ ਜਾਣਗੇ। ਪ੍ਰਸ਼ਾਸਨ ਵਲੋਂ ਪੂਰੀ ਸਤਰਕਤਾ ਵਰਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਮਹਾਮਾਰੀ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਕੋਰੋਨਾ ਸੰਕਟ ''ਚ ਸਰਕਾਰ ਨੂੰ ਬਜ਼ੁਰਗਾਂ ਦਾ ਫਿਕਰ, ਜਾਰੀ ਕੀਤੀ ਐਡਵਾਇਜ਼ਰੀ


Gurminder Singh

Content Editor

Related News