ਬੱਸ ਅੱਡੇ ''ਤੇ ਡਾਕਟਰਾਂ ਦੀ ਟੀਮ ਨੇ ਕੀਤਾ ਮੁਸਾਫ਼ਰਾਂ ਦਾ ''ਕੋਰੋਨਾ ਟੈਸਟ''

09/15/2020 2:23:06 PM

ਲੁਧਿਆਣਾ (ਮੋਹਿਨੀ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ. ਐੱਮ. ਸੀ. ਹਸਪਤਾਲ ਅਤੇ ਸਿਵਲ ਸਰਜਨ ਦੇ ਡਾਕਟਰਾਂ ਦੀ ਟੀਮ ਨੇ 5 ਘੰਟੇ ਤੱਕ ਬੱਸ ਅੱਡੇ 'ਤੇ ਦਾਖ਼ਲ ਹੋਣ ਵਾਲੇ ਹਰ ਮੁਸਾਫਰ ਦਾ ਕੋਰੋਨਾ ਟੈਸਟ ਕੀਤਾ। ਟੀਮ 'ਚ ਡਾ. ਵਿਕਰਾਂਤ ਗੁਪਤਾ ਅਤੇ ਡਾ. ਹੇਮਾ ਕਸ਼ਯਪ ਦੀ ਟੀਮ ਨੇ 76 ਦੇ ਕਰੀਬ ਮੁਸਾਫ਼ਰਾਂ ਦੇ ਟੈਸਟ ਕੀਤੇ, ਜਿਨ੍ਹਾਂ 'ਚੋਂ 5 ਮੌਕੇ 'ਤੇ ਹੀ ਪਾਜ਼ੇਟਿਵ ਪਾਏ ਗਏ, ਜਿਸ 'ਚ ਰੋਡਵੇਜ਼ ਸਟਾਫ਼ ਦੇ 3 ਮੁਲਾਜ਼ਮ ਅਤੇ 2 ਮੁਸਾਫ਼ਰ ਹਨ।

ਇਨ੍ਹਾਂ ਨੂੰ ਸਿਹਤ ਮਹਿਕਮੇ ਦੀਆਂ ਹਦਾਇਤਾਂ ਮੁਤਾਬਕ ਇਕ ਮੁਸਾਫਰ ਜੋ ਆਗਰਾ ਤੋਂ ਲੁਧਿਆਣਾ ਆਇਆ ਸੀ, ਉਸ ਨੂੰ ਮੈਰੀਟੋਰੀਅਸ ਸਕੂਲ 'ਚ ਇਕਾਂਤਵਾਸ ਕੀਤਾ ਗਿਆ, ਜਦੋਂ ਕਿ ਰੋਡਵੇਜ਼ ਮੁਲਾਜ਼ਮਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਹਰ ਮੁਸਾਫਰ ਦਾ ਡਾਟਾ ਨੋਟ ਕੀਤਾ ਗਿਆ, ਜਿਸ 'ਚੋਂ 71 ਵਿਅਕਤੀਆਂ ਦਾ ਟੈਸਟ ਨੈਗੇਟਿਵ ਆਇਆ ਹੈ।


Babita

Content Editor

Related News