ਚੰਡੀਗੜ੍ਹ 'ਚ ਮਾਂ-ਪੁੱਤ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਮਿਲੀ ਛੁੱਟੀ

Monday, May 25, 2020 - 01:54 PM (IST)

ਚੰਡੀਗੜ੍ਹ : ਚੰਡੀਗੜ੍ਹ ਦੇ ਰਹਿਣ ਵਾਲੇ ਮਾਂ-ਪੁੱਤ ਨੇ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨੂੰ ਮਾਤ ਦੇ ਦਿੱਤੀ ਹੈ। ਕੋਰੋਨਾ ਦਾ ਇਲਾਜ ਕਰਾਉਣ ਤੋਂ ਬਾਅਦ ਤੰਦਰੁਸਤ ਹੋਏ ਮਾਂ-ਪੁੱਤ ਨੂੰ ਹਸਪਤਾਲ ਵੱਲੋਂ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੈਕਟਰ-30 ਦਾ ਰਹਿਣ ਵਾਲਾ 3 ਸਾਲਾਂ ਦਾ ਬੱਚਾ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਦੇਖ-ਰੇਖ ਕਰਨ ਵਾਲੀ ਮਾਂ ਵੀ ਕੋਰੋਨਾ ਦੀ ਲਪੇਟ 'ਚ ਆ ਗਈ। ਇਸ ਤੋਂ ਬਾਅਦ ਇਲਾਜ ਦੌਰਾਨ ਸੋਮਵਾਰ ਨੂੰ ਦੋਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਘਰ 'ਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ।
3 ਦਿਨ ਦੀ ਬੱਚੀ ਦੀ ਕੋਰੋਨਾ ਨਾਲ ਮੌਤ
ਸ਼ਹਿਰ ’ਚ ਕੋਰੋਨਾ ਨਾਲ ਤਿੰਨ ਦਿਨ ਦੀ ਨਵਜੰਮੀ ਬੱਚੀ ਦੀ ਐਤਵਾਰ ਨੂੰ ਮੌਤ ਹੋ ਗਈ। ਸ਼ਹਿਰ ’ਚ ਕੋਰੋਨਾ ਨਾਲ ਇਹ ਹੁਣ ਤੱਕ ਚੌਥੀ ਮੌਤ ਹੈ। ਨਵਜੰਮੀ ਦਾ ਪਰਿਵਾਰ ਡੱਡੂਮਾਜਰਾ ਕਾਲੋਨੀ ਦਾ ਰਹਿਣ ਵਾਲਾ ਹੈ। ਤਿੰਨ ਦਿਨ ਪਹਿਲਾਂ ਅਮਰਜੈਂਸੀ ’ਚ ਔਰਤ ਨੂੰ ਸੈਕਟਰ-22 ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਸੂਤਰਾਂ ਅਨੁਸਾਰ ਔਰਤ ਨੂੰ ਜਿਸ ਸਮੇਂ ਹਸਪਤਾਲ ਲਿਆਂਦਾ ਗਿਆ ਸੀ, ਉਸ ਦੀ ਹਾਲਤ ਖ਼ਰਾਬ ਸੀ। ਬਲੀਡਿੰਗ ਹੋਣ ਦੇ ਨਾਲ ਹੀ ਔਰਤ ਦਾ ਪਲੇਸੈਂਟਾ ਵੀ ਫਟ ਚੁੱਕਿਆ ਸੀ। ਹਸਪਤਾਲ ’ਚ ਆਪਰੇਸ਼ਨ ਤੋਂ ਬਾਅਦ ਬੱਚੀ ਅਤੇ ਮਾਂ ਦੀ ਹਾਲਤ ਠੀਕ ਸੀ। ਡਾਕਟਰਾਂ ਅਨੁਸਾਰ ਬੱਚੀ ਦੀ ਸਿਹਤ ਠੀਕ ਸੀ ਪਰ ਸ਼ਨੀਵਾਰ ਨੂੰ ਦੁੱਧ ਪੀਣ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ, ਜਿੱਥੇ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੌਤ ਤੋਂ ਬਾਅਦ ਬੱਚੀ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ’ਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਬੱਚੀ ਦੀ ਮਾਂ ਦੀ ਕੋਰੋਨਾ ਰਿਪੋਰਟ ਅਜੇ ਆਉਣੀ ਹੈ।
 


Babita

Content Editor

Related News