ਕੋਰੋਨਾ ਪਾਜ਼ੇਟਿਵ ਦੇ ਤਿੰਨ ਨਵੇਂ ਮਰੀਜ਼ ਪਾਏ ਜਾਣ ''ਤੇ ਕਸਬਾ ਰਈਆ ਹਾਟਸਪਾਟ ''ਚ ਸ਼ਾਮਲ

Sunday, Jun 21, 2020 - 06:25 PM (IST)

ਕੋਰੋਨਾ ਪਾਜ਼ੇਟਿਵ ਦੇ ਤਿੰਨ ਨਵੇਂ ਮਰੀਜ਼ ਪਾਏ ਜਾਣ ''ਤੇ ਕਸਬਾ ਰਈਆ ਹਾਟਸਪਾਟ ''ਚ ਸ਼ਾਮਲ

ਬਾਬਾ ਬਕਾਲਾ ਸਾਹਿਬ (ਰਾਕੇਸ਼): ਬੀਤੇ ਹਫਤੇ ਐੱਚ.ਡੀ.ਐੱਫ.ਸੀ.ਬੈਂਕ ਦੇ ਤਿੰਨ ਮੁਲਾਜ਼ਮਾਂ ਸਮੇਤ ਨਜ਼ਦੀਕੀ ਪਿੰਡਾਂ ਦੇ ਕੁੱਲ 6 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਾਏ ਜਾਣ 'ਤੇ ਚਿੰਤਾ ਅਜੇ ਖਤਮ ਨਹੀਂ ਹੋਈ, ਕਿ ਅੱਜ ਕਸਬਾ ਰਈਆ ਵਿਚ ਵੀ ਤਿੰਨ ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ 'ਤੇ ਇਸ ਖੇਤਰ ਵਿਚ ਜਿਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਉਥੇ ਨਾਲ ਹੀ ਕਸਬਾ ਰਈਆ ਹਾਟਸਪਾਟ ਵਿਚ ਸ਼ਾਮਲ ਹੋ ਗਿਆ ਹੈ, ਜਿਸ ਕਾਰਨ ਇਸ ਖੇਤਰ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ। ਸਿਵਲ ਤੇ ਪੁਲਸ ਪ੍ਰਸ਼ਾਸਨ ਕੋਵਿਡ-19 ਦੀ ਚੇਨ ਤੋੜਣ ਵਿਚ ਨਾਕਾਮਯਾਬ ਸਿੱਧ ਹੋ ਰਹੇ ਹਨ, ਕਿਉਂਕਿ ਲੋਕਾਂ ਦਾ ਪਿੰਡਾਂ ਤੇ ਕਸਬਿਆਂ 'ਚ ਆਉਣ-ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ, ਜਿਸਦੇ ਚਲਦਿਆਂ ਮਾਸਕ ਦੀ ਵਰਤੋਂ ਵੀ ਨਹੀਂ ਹੋ ਰਹੀ ਤੇ ਨਾ ਹੀ ਸੋਸ਼ਲ ਡਿਸਟੈਂਸ ਹੀ ਮੇਨਟੇਨ ਹੋ ਰਿਹਾ ਹੈ।


author

Shyna

Content Editor

Related News