ਪਟਿਆਲਾ ''ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੇਟਿਵ

Friday, Apr 17, 2020 - 03:12 PM (IST)

ਪਟਿਆਲਾ ''ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੇਟਿਵ

ਪਟਿਆਲਾ (ਪਰਮੀਤ) : ਪਟਿਆਲਾ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਕੇਸ ਪਾਜ਼ੇਟਿਵ ਪਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੀੜਤ ਵਿਅਕਤੀ 50 ਸਾਲ ਦਾ ਹੈ, ਜੋ ਜ਼ਿਲੇ ਦੀ ਤੀਜੇ ਪਾਜ਼ੇਟਿਵ ਕੇਸ ਦੇ ਸੰਪਰਕ 'ਚ ਸੀ। ਇਸ ਦੀ ਪਤਨੀ ਅਤੇ ਦੋ ਲੜਕੇ ਵੀ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤੇ ਗਏ ਹਨ। ਜਦੋਂ ਪੁੱਛਿਆ ਗਿਆ ਕਿ ਤੀਜੇ ਕੇਸ ਦੀ ਹਿਸਟਰੀ ਕੀ ਹੈ ਤਾਂ ਸਿਵਲ ਸਰਜਨ ਨੇ ਦੱਸਿਆ ਕਿ ਅਸੀਂ ਕੇਸ ਦੀ ਟਰੇਸਿੰਗ ਕਰ ਰਹੇ ਹਾਂ ਅਤੇ ਇਹ ਲੱਭ ਕੇ ਹੀ ਦਮ ਲਵਾਂਗੇ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 154 ਵਿਅਕਤੀਆਂ ਦੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 6 ਪਾਜ਼ੇਟਿਵ ਆਏ ਹਨ, 143 ਨੈਗੇਟਿਵ ਅਤੇ 5 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਜ਼ਿਲੇ 'ਚ ਹੁਣ ਤੱਕ 1 ਕੇਸ ਠੀਕ ਹੋ ਕੇ ਘਰ ਪਰਤ ਗਿਆ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ : ਤਕਨੀਕੀ ਖਰਾਬੀ ਕਾਰਨ ਖੇਤਾਂ 'ਚ ਉਤਾਰਨਾ ਪਿਆ 'ਮਿਲਟਰੀ ਹੈਲੀਕਾਪਟਰ'
ਸੈਫਾਬਾਦੀ ਗੇਟ ਇਲਾਕੇ 'ਚ ਕੰਟੇਨਮੈਂਟ ਪਲਾਨ ਕੀਤਾ ਲਾਗੂ
ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰ 'ਚ ਤੀਜੇ ਪਾਜ਼ੇਟਿਵ ਪਾਏ ਗਏ ਕੇਸ ਦੇ ਇਲਾਕੇ ਸੈਫਾਬਾਦੀ ਗੇਟ 'ਚ ਕੰਟੇਨਮੈਂਟ ਪਲਾਨ ਲਾਗੂ ਕਰਵਾ ਕੇ ਉੱਥੇ ਪੁਲਸ ਤਾਇਨਾਤ ਕੀਤੀ ਗਈ ਹੈ। ਇਲਾਕੇ 'ਚੋਂ ਕਿਸੇ ਨੂੰ ਵੀ ਬਾਹਰ ਜਾਣ ਜਾਂ ਇੱਥੇ ਦਾਖਲ ਹੋਣ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਲਾ ਮੈਜਿਸਟਰੇਟ ਕੁਮਾਰ ਅਮਿਤ ਵਲੋਂ ਸਾਰੇ ਸ਼ਹਿਰ ਦੇ ਲੋਕਾਂ ਦੀ ਸਕਰੀਨਿੰਗ ਲਈ ਸਿਹਤ ਵਿਭਾਗ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੁਹਿੰਮ ਦੇ ਪਹਿਲੇ ਦਿਨ 15,947 ਘਰਾਂ ਦੇ 67,022 ਲੋਕਾਂ ਦੀ ਸਕਰੀਨਿੰਗ ਕੀਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰੈੱਡ ਜ਼ੋਨ 'ਤੇ ਜਲੰਧਰ, ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵੱਧ ਖਤਰਾ


author

Babita

Content Editor

Related News