ਕੋਰੋਨਾ ਪਾਜ਼ੇਟਿਵ 35 ਸਾਲਾ ਵਿਅਕਤੀ ਦੀ ਮੌਤ, ਜ਼ਿਲ੍ਹੇ ''ਚ ਕੁੱਲ 18 ਕੇਸ ਆਏ ਸਾਹਮਣੇ

08/28/2020 3:12:49 PM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) : ਇਲਾਕੇ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਵਾਧਾ ਹੋ ਰਿਹਾ ਹੈ, ਉਥੇ ਹੀ ਫਾਜ਼ਿਲਕਾ ਸਬ-ਡਿਵੀਜ਼ਨ ਦੀ ਮੰਡੀ ਲਾਧੂਕਾ ਨਾਲ ਸਬੰਧਤ 35 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲ੍ਹੇ 'ਚ ਸਿਹਤ ਮਹਿਕਮੇ ਵਲੋਂ ਜਾਰੀ ਸੂਚੀ ਮੁਤਾਬਕ 18 ਕੇਸ ਨਵੇਂ ਸਾਹਮਣੇ ਆਏ ਹਨ। ਇਹ ਜਾਣਕਾਰੀ ਸਿਵਲ ਸਰਜਨ ਦਫ਼ਤਰ ਫਾਜ਼ਿਲਕਾ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਪਾਜ਼ੇਟਿਵ ਮਰੀਜ਼ਾਂ ਦੇ ਲੱਛਣ ਨਜ਼ਰ ਆ ਰਹੇ ਹਨ, ਉਨ੍ਹਾਂ ਨੂੰ ਸਰਕਾਰੀ ਹਸਪਤਾਲ ਜਲਾਲਾਬਾਦ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਉਥੇ ਹੀ ਬਿਨਾਂ ਲੱਛਣਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਮਾਂ ਸਰਸਵਤੀ ਕਾਲਜ਼ ਅਬੋਹਰ ਸ਼ਿਫਟ ਕੀਤਾ ਜਾ ਰਿਹਾ ਹੈ। ਉਧਰ ਮੰਡੀ ਲਾਧੂਕਾ ਨਾਲ ਸਬੰਧਤ ਮ੍ਰਿਤਕ ਬਿਸਬੰਰ ਦਾਸ ਪੁੱਤਰ ਬਲਵੀਰ ਚੰਦ (ਵਿਕਲਾਂਗ) ਸੀ। ਜਿਸ ਦਾ ਕੁਝ ਦਿਨ ਪਹਿਲਾਂ ਕੋਰੋਨਾ ਟੈਸਟ ਹੋਇਆ ਸੀ, ਜੋ ਪਾਜ਼ੇਟਿਵ ਪਾਇਆ ਗਿਆ ਸੀ। ਮ੍ਰਿਤਕ ਕਿਸੇ ਬਿਮਾਰੀ ਤੋਂ ਪੀੜਤ ਸੀ, ਜਿਸ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਇਹ ਜਾਣਕਾਰੀ ਜੰਡਵਾਲਾ ਭੀਮੇਸ਼ਾਹ ਆਰ. ਆਰ. ਏ. ਟੀਮ ਦੇ ਸੁਮਨ ਕੁਮਾਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਮ੍ਰਿਤਕ ਦਾ ਸਸਕਾਰ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚੁਘ ਦਾ ਦੋਸ਼, ਕੈਪਟਨ ਸਣੇ 7 ਗੈਰ-ਭਾਜਪਾ ਮੁੱਖ ਮੰਤਰੀ ਲੱਖਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ

ਕੌਣ-ਕੌਣ ਆਏ ਹਨ ਪਾਜ਼ੇਟਿਵ 
ਅਸ਼ੋਕ ਕੁਮਾਰ, ਪਰਵੀਨ ਰਾਣੀ, ਪ੍ਰੀਤਦੇਵੀ, ਰਾਹੁਲ ਕਟਾਰੀਆ, ਸੋਮਾਰਾਣੀ, ਅਤੁੱਲ ਬਠੱਲਾ, ਮਨਮੋਹਨ, ਰੋਹਿਤ ਚਾਵਲਾ, ਅਬੋਹਰ ਸੈਦਾਂ ਵਾਲੀ ਗੁਰਮੁੱਖ ਸਿੰਘ,ਅਬੋਹਰ ਮੌਜਗੜ ਮੁਨੀਦੇਵੀ ਅਬੋਹਰ ਨਾਲ ਸਬੰਧਤ ਹਨ।

ਲਾਧੂਕਾ ਮੰਡੀ- ਐਜ, ਗੁਰਪ੍ਰੀਤ ਸਿੰਘ, ਕੁਮਕੁਮ, ਵਰਿੰਦਰ ਕੁਮਾਰ, ਬਲਵੀਰ ਸਿੰਘ, ਫਾਜ਼ਿਲਕਾ ਭਾਖੂਸ਼ਾਹ ਰਾਜ ਸਿੰਘ, ਫਾਜ਼ਿਲਕਾ ਸੰਜੀਵ ਕੁਮਾਰ, ਜਲਾਲਾਬਾਦ ਸਰੋਜ ਰਾਣੀ ਸ਼ਾਮਲ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਦਮ, ਪੰਜਾਬ ਦੇ ਇਸ ਸ਼ਹਿਰ 'ਚ ਲੱਗਿਆ ਕਰਫ਼ਿਊ

ਵੀਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ 2 ਹੋਰ ਮੌਤਾਂ 
ਫਿਰੋਜ਼ਪੁਰ (ਮਲਹੋਤਰਾ,ਕੁਮਾਰ) : ਕੋਰੋਨਾ ਵਾਇਰਸ ਨਾਲ ਮੌਤਾਂ ਹੋਣ ਦਾ ਸਿਲਸਿਲਾ ਵੀਰਵਾਰ ਵੀ ਨਹੀਂ ਰੁਕਿਆ ਅਤੇ ਜ਼ਿਲ੍ਹੇ ਦੇ ਦੋ ਹੋਰ ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਗਈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਜਾਂਚ ਦੇ ਲਈ ਭੇਜੇ ਗਏ ਸੈਂਪਲਾਂ 'ਚੋਂ ਵੀਰਵਾਰ 48 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਫਿਰੋਜ਼ਪੁਰ ਵਾਸੀ ਕਾਂਤਾ ਰਾਣੀ ਤੇ ਰਾਮ ਨਾਥ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 1728 ਕੋਰੋਨਾ ਪਾਜ਼ੇਟਵ ਕੇਸ ਆ ਚੁੱਕੇ ਹਨ ਜਿਨ੍ਹਾਂ 'ਚੋਂ 937 ਠੀਕ ਹੋ ਗਏ ਹਨ। ਇਸ ਬੀਮਾਰੀ ਨਾਲ ਕੁੱਲ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਐਕਟਿਵ ਰੋਗੀਆਂ ਦੀ ਗਿਣਤੀ 761 ਹੈ।

 


Anuradha

Content Editor

Related News