ਲੁਧਿਆਣਾ ''ਚ ''ਕੋਰੋਨਾ'' ਨੇ ਪਾਇਆ ਭੜਥੂ, 150 ਤੋਂ ਟੱਪੀ ਮਰੀਜ਼ਾਂ ਦੀ ਗਿਣਤੀ
Tuesday, May 05, 2020 - 12:30 PM (IST)
ਲੁਧਿਆਣਾ (ਸਹਿਗਲ) : ਲੁਧਿਆਣਾ 'ਚ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਸ਼ਹਿਰ ਅੰਦਰ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੇ ਚੱਲਦਿਆਂ ਹੀ ਸ਼ਹਿਰ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਨਵੇਂ ਕੇਸ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂ ਕਿ ਬੀਤੀ ਰਾਤ 14 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਬੀਤੇ ਦਿਨ ਕੁੱਲ 704 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਸੀ, ਜਿਨ੍ਹਾਂ 'ਚੋਂ 9 ਵਿਅਕਤੀ ਨਾਂਦੇੜ ਸਾਹਿਬ ਦੀ ਯਾਤਰਾ ਕਰਕੇ ਵਾਪਸ ਪਰਤੇ ਸਨ, ਜਦੋਂ ਕਿ 4 ਪਹਿਲਾਂ ਤੋਂ ਹੀ ਪਾਜ਼ੇਟਿਵ ਆ ਚੁੱਕੇ ਹੋਰ ਮਰੀਜ਼ਾਂ ਦੇ ਸੰਪਰਕ 'ਚ ਆਉਣ ਕਾਰਨ ਪਾਜ਼ੇਟਿਵ ਹੋਏ ਹਨ, ਜਦੋਂ ਕਿ ਇਨ੍ਹਾਂ 'ਚ ਇਕ ਹੋਰ ਮਰੀਜ਼ ਸ਼ਾਮਲ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 152 ਹੋ ਗਈ ਹੈ।
ਇਹ ਵੀ ਪੜ੍ਹੋ : ਥਕਾਣ ਲਾਹੁਣ ਦੇ ਚੱਕਰ 'ਚ 'ਪੰਜਾਬ ਪੁਲਸ' ਨੇ ਕੀਤੀ ਵੱਡੀ ਗਲਤੀ
ਜਮ੍ਹਾਂ-ਘਟਾਓ ਦੇ ਫੇਰ 'ਚ ਫਸਿਆ ਜ਼ਿਲਾ ਪ੍ਰਸ਼ਾਸਨ
ਜ਼ਿਲਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੇ ਜਮਾ-ਘਟਾਓ ਦੇ ਫੇਰ 'ਚ ਅਜਿਹਾ ਫਸਿਆ ਹੈ ਕਿ ਅਜੇ ਤਕ ਉਹ ਸਹੀ ਅੰਕੜਾ ਪੇਸ਼ ਨਹੀਂ ਕਰ ਪਾਇਆ। ਸਿਹਤ ਅਧਿਕਾਰੀਆਂ ਦੀ ਮੰਨੀਏ ਤਾਂ ਕੁੱਲ ਮਰੀਜ਼ਾਂ ਦੀ ਸੂਚੀ 'ਚੋਂ ਜਿੰਨੇ ਮਰੀਜ਼ ਠੀਕ ਹੋ ਗਏ ਜਾਂ ਦੂਜੇ ਜ਼ਿਲ੍ਹਿਆਂ ਤੋਂ ਆਏ, ਜਿਨ੍ਹਾਂ ਦੀ ਮੌਤ ਹੋ ਗਈ। ਉਹ ਕੁੱਲ ਮਰੀਜ਼ਾਂ ਦੀ ਗਿਣਤੀ 'ਚੋਂ ਘੱਟ ਕਰ ਦਿੱਤੇ ਜਾਂਦੇ ਹਨ, ਜਦੋਂ ਕਿ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਆਏ ਹਨ ਅਤੇ ਠੀਕ ਹੋ ਕੇ ਵਾਪਸ ਚਲੇ ਗਏ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਦੂਜੇ ਜ਼ਿਲ੍ਹਿਆਂ 'ਚ ਹੋ ਗਈ ਤਾਂ ਉਨ੍ਹਾਂ ਮਰੀਜ਼ਾਂ ਨੂੰ ਸਥਾਨਕ ਮਰੀਜ਼ਾਂ ਦੀ ਗਿਣਤੀ 'ਚੋਂ ਘੱਟ ਕੀਤਾ ਜਾ ਸਕਦਾ ਹੈ ਪਰ ਜੋ ਮਰੀਜ਼ ਠੀਕ ਹੋ ਗਏ ਜਾਂ ਜਿਨ੍ਹਾਂ ਦੀ ਮੌਤ ਹੋ ਗਈ, ਉਨ੍ਹਾਂ 'ਚੋਂ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਇਸ ਨਾਲ ਗਲਤ ਸਥਿਤੀ ਪੈਦਾ ਹੁੰਦੀ ਹੈ, ਜੋ ਰੋਜ਼ ਹੋ ਰਹੀ ਹੈ ਕੁੱਲ ਮਰੀਜ਼ਾਂ ਦੀ ਗਿਣਤੀ ਕਿ ਸਮਾਨ ਰਹਿਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ ਬੰਨ੍ਹਿਆ ਲੱਕ, 12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਕਰਾਉਣ ਦੀ ਤਿਆਰੀ ਸ਼ੁਰੂ