ਨਹੀਂ ਰੁਕ ਰਿਹਾ ਕੋਰੋਨਾ, 20 ਲੱਖ ਤੋਂ ਟੱਪੀ ਪੀੜਤ ਮਰੀਜ਼ਾਂ ਦੀ ਗਿਣਤੀ

Wednesday, Apr 15, 2020 - 08:01 PM (IST)

ਨਹੀਂ ਰੁਕ ਰਿਹਾ ਕੋਰੋਨਾ, 20 ਲੱਖ ਤੋਂ ਟੱਪੀ ਪੀੜਤ ਮਰੀਜ਼ਾਂ ਦੀ ਗਿਣਤੀ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਬੀਮਾਰੀ ਨਾਲ ਸਵਾ ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ 20 ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਨਾਲ ਪੀੜਤ ਹੋ ਚੁੱਕੇ ਹਨ। ਇਸ ਬੀਮਾਰੀ ਦਾ ਵਧੇਰੇ ਅਮਰੀਕਾ ਇਟਲੀ, ਸਪੇਨ, ਇੰਗਲੈਂਡ, ਚੀਨ ਅਤੇ ਈਰਾਨ ਵਿਚ ਦੇਖਣ ਨੂੰ ਮਿਲਿਆ। ਤਾਜ਼ਾ ਅੰਕੜਿਆਂ ਮੁਤਾਬਕ ਇਕੱਲੇ ਅਮਰੀਕਾ ਵਿਚ ਹੀ ਹੁਣ ਤੱਕ ਇਸ ਬੀਮਾਰੀ ਨਾਲ 6 ਲੱਖ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ।

PunjabKesari

ਇਸ ਦੇ ਨਾਲ-ਨਾਲ 26 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਸਪੇਨ ਵਿਚ ਹਾਲਾਤ ਕਾਫੀ ਭਿਆਨਕ ਹਨ। ਇੱਥੇ ਹੁਣ ਤੱਕ ਕਰੀਬ ਪੌਣੇ ਦੋ ਲੱਖ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਨਾਲ-ਨਾਲ ਇੱਥੇ 18 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਇਟਲੀ ਵਿਚ ਵੀ ਹਲਾਤ ਚਿੰਤਾਜਨਕ ਹਨ। ਇੱਥੇ ਹੁਣ ਤੱਕ 1ਲੱਖ 62 ਹਜ਼ਾਰ ਤੋਂ ਵਧੇਰੇ ਲੋਕ ਇਸ ਭਿਆਨਕ ਬੀਮਾਰੀ ਨਾਲ ਪੀੜਤ ਹੋ ਚੁੱਕੇ ਹਨ। ਇਸ ਦੇ ਨਾਲ-ਨਾਲ 21ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤਾਂ ਵੀ ਇਸੇ ਬੀਮਾਰੀ ਕਾਰਨ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਬੀਮਾਰੀ ਦਾ ਕਹਿਰ ਕੁਝ ਮੱਠਾ ਪਿਆ ਸੀ ਪਰ ਕੱਲ੍ਹ ਇਕ ਵਾਰ ਫਿਰ ਇਸਨੇ ਆਪਣਾ ਭਿਆਨਕ ਰੂਪ ਦਿਖਾਇਆ। 14 ਅਪ੍ਰੈਲ ਨੂੰ ਇਸ ਵਾਇਰਸ ਕਾਰਨ ਕਰੀਬ 7 ਹਜ਼ਾਰ ਲੋਕਾਂ ਦੀ ਮੌਤ ਹੋਈ। ਇਸ ਤੋਂ ਪਹਿਲਾਂ ਬੀਤੇ ਚਾਰ ਦਿਨਾਂ ਵਿਚ ਮੌਤਾਂ ਦਰ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਸੀ।

PunjabKesari

ਅਮਰੀਕਾ ਲਈ ਆਈ ਉਮੀਦ ਦੀ ਖਬਰ
ਕੋਰੋਨਾ ਵਾਇਰਸ ਲਪੇਟ ਵਿਚ ਬੁਰੀ ਤਰ੍ਹਾਂ ਘਿਰ ਚੁੱਕੇ ਅਮਰੀਕਾ ਲਈ ਇਸ ਦੌਰਾਨ ਇਕ ਉਮੀਦ ਦੀ ਖਬਰ ਵੀ ਹੈ। ਇੱਥੋਂ ਦੇ ਵਿਗਿਆਨੀਆਂ ਨੇ ਇਕ ਦਵਾਈ ਦੀ ਖੋਜ ਕੀਤੀ ਹੈ, ਜੋ ਕੋਰੋਨਾ ਵਾਇਰਸ ਨੂੰ ਖਤਮ ਕਰ ਸਕਦੀ ਹੈ। ਵਿਗਿਆਨੀਆਂ ਨੇ ਇਸ ਦਵਾਈ ਨੂੰ ਰਿਲੀਫ ਡਰਗ ਦਾ ਨਾਮ ਦਿੱਤਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਸ ਦਵਾਈ ਦੀ ਵਰਤੋਂ ਕੋਰੋਨਾ ਸੰਕਰਮਿਤ ਚੂਹੇ ਅਤੇ ਮਨੁੱਖੀ ਫੇਫੜਿਆਂ ਦੇ ਸੈੱਲਾਂ 'ਤੇ ਕੀਤੀ ਗਈ ਹੈ। ਜਿਸ ਤੋਂ ਬਾਅਦ ਇਸਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਹੁਣ ਇਸ ਦਵਾਈ ਦੀ ਵਰਤੋਂ ਕੋਰੋਨਾ ਪੀੜਤ ਮਰੀਜ਼ਾਂ 'ਤੇ ਵੀ ਕੀਤੀ ਜਾਵੇਗੀ। ਇਮੋਰੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਐਂਡ ਇਮਯੂਨਲੋਜੀ ਵਿਭਾਗ ਦੇ ਪ੍ਰੋਫੈਸਰ ਰੌਲਫ ਬੇਰੀਕ ਦਾ ਕਹਿਣਾ ਹੈ ਕਿ ਇਸ ਦਵਾਈ ਨਾਲ ਫੇਫੜਿਆਂ ਦੇ ਨੁਕਸਾਨ ਨੂੰ ਕਾਬੂ ਕਰਨ ਵਿਚ 12 ਤੋਂ 24 ਘੰਟੇ ਦਾ ਸਮਾਂ ਲੱਗਦਾ ਹੈ। ਖਾਸ ਗੱਲ ਇਹ ਹੈ ਕਿ ਇਹ ਮਨੁੱਖਾਂ ਦਾ ਭਾਰ ਵੀ ਨਹੀਂ ਘਟਾਉਂਦੀ। ਇਮੌਰੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਹੁਣ ਤੱਕ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਦਵਾਈਆਂ ਟੀਕੇ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਦਵਾਈ ਮਰੀਜ਼ਾਂ ਨੂੰ ਗੋਲ਼ੀ ਦੇ ਰੂਪ ਵਿੱਚ ਖਵਾਈ ਜਾ ਸਕਦੀ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਐਫ. ਡੀ. ਏ. ਨੇ ਇਸ ਦਵਾਈ ਨੂੰ ਮਨੁੱਖਾਂ ਉੱਤੇ ਪ੍ਰੀਖਣ ਕਰਨ ਦੀ ਆਗਿਆ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਹਰ ਬੁਖਾਰ, ਖੰਘ ਅਤੇ ਜ਼ੁਕਾਮ ਕੋਰੋਨਾ ਵਾਇਰਸ ਨਹੀਂ ਹੁੰਦਾ, ਇਹ ਹਨ ਸਹੀ ਲੱਛਣ

ਚੀਨ ਵਿਚ ਸੁਧਰੇ ਹਾਲਾਤ 
ਕੋਰੋਨਾ ਵਾਇਰਸ ਦਾ ਉਤਪਾਦਕ ਮੰਨੇ ਜਾਣ ਵਾਲੇ ਦੇਸ਼ ਵਿਚ ਮੌਜੂਦਾ ਹਾਲਾਤ ਕਾਫੀ ਸਥਿਰ ਹਨ। ਇਥੇ ਪਿਛਲੇ ਡੇਢ ਤੋਂ ਹਾਲਾਤ ਸੁਧਰਨੇ ਸ਼ੁਰੂ ਹੋਏ। ਬੀਤੀ 23 ਫਰਵਰੀ ਨੂੰ ਇੱਥੇ ਸਭ ਤੋਂ ਵੱਧ 150 ਮੌਤਾਂ ਹੋਈਆਂ ਸਨ। ਇਸ ਤੋਂ ਬਾਅਦ ਮੌਤਾਂ ਦੀ ਦਰ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਪਿਛਲੇ ਇਕ ਮਹੀਨੇ ਦੌਰਾਨ ਇੱਥੇ 141 ਲੋਕਾਂ ਦੀ ਮੌਤ ਹੀ ਇਸ ਬੀਮਾਰੀ ਕਾਰਨ ਹੋਈ, ਜਦਕਿ ਦੁਨੀਆ ਭਰ ਵਿਚ ਇਸ ਬੀਮਾਰੀ ਨਾਲ਼ ਮਰਨ ਵਾਲਿਆਂ ਦਾ ਕਾਫੀ ਵੱਡਾ ਅੰਕੜਾ ਹੈ।

PunjabKesari


 

ਦੇਸ਼ ਵਿਚ ਵੀ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ
ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ 11439 ਕੇਸ ਸਾਹਮਣੇ ਆ ਚੁਕੇ ਹਨ। ਇਸ ਦੇ ਨਾਲ-ਨਾਲ 377 ਦੀ ਮੌਤ ਵੀ ਇਸੇ ਬੀਮਾਰੀ ਕਾਰਨ ਹੋ ਚੁਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੇ 1076 ਨਵੇਂ ਕੇਸ ਸਾਹਮਣੇ ਆਏ ਹਨ ਅਤੇ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨਾਲ ਦਿੱਲੀ ਅਤੇ ਮੁੰਬਈ 'ਚ ਹਾਲਾਤ ਸਭ ਤੋਂ ਵਧ ਖਰਾਬ ਹਨ। 


ਖਾਸ ਰਿਪੋਰਟ ਵਿਚ ਪੜ੍ਹੋ ਲਾਕਡਾਊਨ ਨਾਲ ਹੋਵੇਗਾ ਭਾਰਤ ਦਾ ਕਿੰਨਾ ਵੱਡਾ ਨੁਕਸਾਨ


author

jasbir singh

News Editor

Related News