ਚੰਡੀਗੜ੍ਹ ''ਚ ਕੋਰੋਨਾ ਦੇ 6 ਮਰੀਜ਼ ਆਏ ਸਾਹਮਣੇ

Saturday, Mar 25, 2023 - 02:11 PM (IST)

ਚੰਡੀਗੜ੍ਹ ''ਚ ਕੋਰੋਨਾ ਦੇ 6 ਮਰੀਜ਼ ਆਏ ਸਾਹਮਣੇ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਸ਼ੁੱਕਰਵਾਰ ਨੂੰ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 2 ਮਰਦ ਅਤੇ 4 ਔਰਤਾਂ ਸ਼ਾਮਲ ਹਨ। ਮੌਲੀਜਾਗਰਾ, ਸੈਕਟਰ-8, 21, 25, 56, ਪੀ. ਜੀ. ਆਈ. ਕੈਂਪਸ ਤੋਂ ਇਕ-ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਨਵੇਂ ਮਰੀਜ਼ਾਂ ਦੇ ਨਾਲ ਹੀ 4 ਠੀਕ ਹੋ ਕੇ ਡਿਸਚਾਰਜ ਹੋਏ ਹਨ।

ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 28 ਹੋ ਗਈ ਹੈ। ਸ਼ੁੱਕਰਵਾਰ ਨੂੰ ਕੋਵਿਡ ਪਾਜ਼ੇਟੀਵਿਟੀ ਦਰ 1.79 ਫ਼ੀਸਦੀ ਰਿਕਾਰਡ ਹੋਈ। ਸਰਗਰਮ ਮਰੀਜ਼ਾਂ ਵਿਚੋਂ 3 ਪੀ. ਜੀ. ਆਈ. ਵਿਚ ਦਾਖ਼ਲ ਹਨ। ਬਾਕੀ ਸਾਰੇ ਹੋਮ ਆਈਸੋਲੇਸ਼ਨ 'ਚ ਦੱਸੇ ਜਾ ਰਹੇ ਹਨ।


author

Babita

Content Editor

Related News