ਲੁਧਿਆਣਾ ਕੇਂਦਰੀ ਜੇਲ੍ਹ ''ਚ ਵੱਡੀ ਲਾਪਰਵਾਹੀ? ਸੁਰੱਖਿਆ ਟਾਵਰ ਕੋਲ ਘੁੰਮ ਰਹੇ ਹਵਾਲਾਤੀ ਕੋਲੋਂ 50 ਪੁੜੀਆਂ ਜ਼ਰਦਾ ਬਰਾਮਦ

Friday, Apr 10, 2026 - 07:34 PM (IST)

ਲੁਧਿਆਣਾ ਕੇਂਦਰੀ ਜੇਲ੍ਹ ''ਚ ਵੱਡੀ ਲਾਪਰਵਾਹੀ? ਸੁਰੱਖਿਆ ਟਾਵਰ ਕੋਲ ਘੁੰਮ ਰਹੇ ਹਵਾਲਾਤੀ ਕੋਲੋਂ 50 ਪੁੜੀਆਂ ਜ਼ਰਦਾ ਬਰਾਮਦ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੇ ਅੰਦਰ ਸੁਰੱਖਿਆ ਟਾਵਰ ਦੇ ਨੇੜੇ ਸ਼ੱਕੀ ਹਾਲਤ ਵਿਚ ਘੁੰਮ ਰਹੇ ਹਵਾਲਾਤੀ ਦੀ ਤਲਾਸ਼ੀ ਲੈਣ ’ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ ਹੈ। ਸਹਾਇਕ ਸੁਪਰਡੈਂਟ ਰਿਸ਼ਭਪਾਲ ਗੋਇਲ ਨੇ ਪੁਲਸ ਨੂੰ ਭੇਜੇ ਇਕ ਸ਼ਿਕਾਇਤ ਪੱਤਰ ਵਿਚ ਦੱਸਿਆ ਕਿ ਹਵਾਲਾਤੀ ਮੋਹਿਤ ਪੁੱਤਰ ਸਰਬਜੀਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ, ਟਿੱਬਾ ਰੋਡ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਵੱਡਾ ਹਾਦਸਾ : ਪੰਜਾਬ ਦੇ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 9 ਦੀ ਮੌਤ ; ਕਈ ਲਾਪਤਾ

ਮੁਲਜ਼ਮ ਹਵਾਲਾਤੀ ’ਤੇ ਥਾਣਾ ਵਿਚ ਕੇਸ ਦਰਜ ਹੋਣ ਕਾਰਨ ਜੇਲ ਵਿਚ ਬੰਦ ਹੈ। ਉਕਤ ਹਵਾਲਾਤੀ ਜੇਲ ਦੇ ਅੰਦਰ ਟਾਵਰ ਨੰ. 8 ਦੇ ਨੇੜੇ ਮੁਲਾਜ਼ਮ ਨੇ ਸ਼ੱਕੀ ਹਾਲਤ ਵਿਚ ਘੁੰਮਦੇ ਦੇਖਿਆ ਤਾਂ ਉਸ ਦੀ ਤਲਾਸ਼ੀ ਲੈਣ ’ਤੇ ਉਸ ਤੋਂ 50 ਪੁੜੀਆਂ ਜ਼ਰਦਾ ਬਰਾਮਦ ਕੀਤਾ ਗਿਆ। ਪੁਲਸ ਅਧਿਕਾਰੀ ਗੁਰਦਿਆਲ ਸਿੰਘ ਨੇ ਮੁਲਜ਼ਮ ’ਤੇ ਕੇਸ ਦਰਜ ਕ ਰਕੇ ਜਾਂਚ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News