3440 ਨਸ਼ੇ ਵਾਲੇ ਕੈਪਸੂਲਾਂ ਸਮੇਤ ਕਾਬੂ
Friday, Jun 22, 2018 - 12:14 AM (IST)
ਪਟਿਆਲਾ, (ਬਲਜਿੰਦਰ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 3440 ਨਸ਼ੇ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਅਾਂ। ਇਕ ਵਿਅਕਤੀ ਨੂੰ ਚੋਰੀ ਦੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਐੱਸ. ਪੀ. ਹੈੱਡਕੁਆਰਟਰ ਕੰਵਰਦੀਪ ਕੌਰ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਏ. ਐੱਸ. ਆਈ. ਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਗੁਰਦੁਆਰਾ ਝਾਲ ਸਾਹਿਬ ਪਟਿਆਲਾ (ਨੇਡ਼ੇ ਪੀ. ਆਰ. ਟੀ. ਸੀ. ਵਰਕਸ਼ਾਪ) ਵਿਖੇ ਮੌਜੂਦ ਸਨ। ਨਾਕਾਬੰਦੀ ਦੌਰਾਨ ਅਵਨੀਤ ਕੁਮਾਰ ਉਰਫ ਬੱਲਾ ਵਾਸੀ ਰਾਜ ਫਾਰਮ ਨੇਡ਼ੇ ਰੈਪਰ ਫੈਕਟਰੀ ਬਹਾਦਰਗਡ਼੍ਹ ਥਾਣਾ ਸਦਰ ਪਟਿਆਲਾ ਅਤੇ ਆਸ਼ੂ ਭਾਟੀਆ ਵਾਸੀ ਜਗਦੀਸ਼ ਕਾਲੋਨੀ ਨੂੰ ਮੋਟਰਸਾਈਕਲ ’ਤੇ ਆਉਂਦਿਆਂ ਨੂੰ ਰੋਕ ਕੇ ਤਲਾਸ਼ੀ ਲੈਣ ਉਪਰੰਤ ਉਨ੍ਹਾਂ ਦੇ ਬੈਗ ਵਿਚੋਂ 2700 ਨਸ਼ੇ ਵਾਲੀਅਾਂ ਗੋਲੀਆਂ, 240 ਨੀਲੇ ਰੰਗ ਦੇ ਕੈਪਸੂਲ ਅਤੇ 500 ਕੈਪਸੂਲ ਭੂਰੇ ਰੰਗ ਦੇ ਬਰਮਦ ਕੀਤੇ। ਉਨ੍ਹਾਂ ਖਿਲਾਫ ਥਾਣਾ ਲਾਹੌਰੀ ਗੇਟ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
