ਨਸ਼ੀਲੇ ਪਦਾਰਥਾਂ ਸਣੇ 4 ਕਾਬੂ

Wednesday, Aug 02, 2017 - 02:56 AM (IST)

ਨਸ਼ੀਲੇ ਪਦਾਰਥਾਂ ਸਣੇ 4 ਕਾਬੂ

ਅਬੋਹਰ,   (ਸੁਨੀਲ, ਰਹੇਜਾ)—  ਬੀਤੀ ਸ਼ਾਮ ਥਾਣਾ ਖੂਈਆਂ ਸਰਵਰ ਪੁਲਸ ਨੇ ਨਾਕੇਬੰਦੀ ਦੌਰਾਨ ਦੋ ਲੋਕਾਂ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਹੌਲਦਾਰ ਕੌਰ ਸਿੰਘ ਨੇ ਬੀਤੀ ਸ਼ਾਮ ਤੂਤਵਾਲਾ ਦੇ ਨੇੜੇ ਗਸ਼ਤ ਦੌਰਾਨ ਇਸੇ ਪਿੰਡ ਦੇ ਵਾਸੀ ਕੇਵਲ ਸਿੰਘ ਪੁੱਤਰ ਦਿਵਾਨ ਸਿੰਘ ਨੂੰ 40 ਲੀਟਰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ।ਇਕ ਹੋਰ ਮਾਮਲੇ ਵਿਚ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਪਿੰਡ ਪੰਜਕੋਸੀ ਵਾਸੀ ਵਿਜੇ ਕੁਮਾਰ ਪੁੱਤਰ ਵਿਨੋਦ ਕੁਮਾਰ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਜਲਾਲਾਬਾਦ,  (ਸੇਤੀਆ, ਬੰਟੀ, ਨਿਖੰਜ, ਟੀਨੂੰ, ਦੀਪਕ)—ਥਾਣਾ ਸਦਰ ਪੁਲਸ ਨੇ ਦੋ ਵੱਖ-ਵੱਖ ਪਿੰਡਾਂ ਤੋਂ 25 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ । ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਰਾਤ 8.15 ਵਜੇ ਚੱਕ ਅਰਨੀਵਾਲਾ ਵਿਚ ਗਸ਼ਤ ਦੌਰਾਨ ਗੁਰਚਰਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਨੂਰਪੁਰ ਹਕੀਮਾ ਧਰਮਕੋਟ ਜ਼ਿਲਾ ਮੋਗਾ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ।
ਦੂਜੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਰਾਤ 9.15 ਵਜੇ ਗਸ਼ਤ ਦੌਰਾਨ ਹਰਨਾਮ ਸਿੰਘ ਪੁੱਤਰ ਪਸ਼ਾਵਰ ਸਿੰਘ ਵਾਸੀ ਪੀਰ ਬਰੀਆ ਦਾਖਲੀ ਪੱਲਾ ਮੋਘਾ ਫਿਰੋਜ਼ਪੁਰ ਤੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਸ ਨੇ ਉਕਤ ਦੋਸ਼ੀ ਵਿਅਕਤੀਆਂ 'ਤੇ ਪਰਚਾ ਦਰਜ ਕਰ ਲਿਆ ਹੈ।


Related News