10 ਕਿਲੋ ਭੁੱਕੀ ਸਣੇ ਕਾਬੂ

02/26/2018 2:56:56 AM

ਬਲਾਚੌਰ,  (ਬ੍ਰਹਮਪੁਰੀ)—  ਸੀ. ਆਈ. ਏ. ਨਵਾਂਸ਼ਹਿਰ ਦੇ ਏ. ਐੱਸ. ਆਈ. ਫੁਲ ਰਾਏ ਨੇ ਪੁਲਸ ਪਾਰਟੀ ਨਾਲ ਘਮੌਰ ਬਾਈਪਾਸ ਹੁਸ਼ਿਆਰਪੁਰ ਨੈਸ਼ਨਲ ਹਾਈਵੇ 'ਤੇ ਚੈਕਿੰਗ ਦੌਰਾਨ ਇਕ ਕੈਂਟਰ ਨੂੰ ਰੋਕਿਆ। ਜਦੋਂ ਤਲਾਸ਼ੀ ਲਈ ਤਾਂ ਡਰਾਈਵਰ ਦੇ ਨਾਲ ਦੀ ਸੀਟ 'ਤੇ ਇਕ ਪਲਾਸਟਿਕ ਦਾ ਥੈਲਾ ਮਿਲਿਆ, ਜਿਸ 'ਚੋਂ 10 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨਰੇਸ਼ ਗਿਰੀ ਉਰਫ ਬਾਵਾ ਪੁੱਤਰ ਕੁੰਦਨ ਗਿਰੀ ਵਾਸੀ ਬਲਾਚੌਰ ਨੂੰ ਕਾਬੂ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਨਸ਼ੇ ਵਾਲੇ ਟੀਕੇ ਬਰਾਮਦ : ਥਾਣਾ ਬਲਾਚੌਰ ਦੇ ਏ. ਐੱਸ. ਆਈ. ਸੋਢੀ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਜਦੋਂ ਭੁਲੇਖਾ ਚੌਕ ਗੜ੍ਹੀ ਕਾਨੂੰਗੋ ਨੇੜੇ ਮਹਿੰਦਪੁਰ ਉਲੱਦਣ ਨਹਿਰ ਬਿਸਤ ਦੁਆਬ ਦੀ ਪਟੜੀ 'ਤੇ ਪੈਦਲ ਜਾਂਦੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਪੁਲਸ ਨੇ ਮੁਲਜ਼ਮ ਅਮਨਦੀਪ ਉਰਫ ਦੀਪਾ ਪੁੱਤਰ ਕਸ਼ਮੀਰ ਸਿੰਘ ਪਿੰਡ ਉਟਾਲ ਥਾਣਾ ਸਦਰ ਨਵਾਂਸ਼ਹਿਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
999 ਬੋਤਲਾਂ ਸ਼ਰਾਬ ਬਰਾਮਦ : ਪੁਲਸ ਨੇ ਵੈੱਲ ਰੈਸਟੋਰੈਂਟ ਲਾਗੇ ਇਕ ਵਿਅਕਤੀ ਨੂੰ 999 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਕੁਲਦੀਪ ਉਰਫ ਦੀਪਾ ਪੁੱਤਰ ਗੁਰਮੇਲ ਸਿੰਘ ਪਿੰਡ ਸਾਧੜਾ ਥਾਣਾ ਬਲਾਚੌਰ ਵਿਰੁੱਧ ਮੁਕੱਦਮਾ ਨੰ. 24 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News