...ਜਦੋਂ ਘੁਬਾਇਆ ਪੁੱਤ ਨੂੰ ਲੋਕਾਂ ਨੇ ਪਿਤਾ ਦੇ ਦਿੱਤੇ ਉਲਾਂਭੇ

03/20/2019 5:57:50 PM

ਫਾਜ਼ਿਲਕਾ : ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਹਲਕੇ ਦੇ ਲੋਕਾਂ ਨੇ ਪਿਤਾ ਸ਼ੇਰ ਸਿੰਘ ਘੁਬਾਇਆ ਦੇ ਉਲਾਂਭੇ ਦਿੱਤੇ ਹਨ। ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਦੀ ਟਿਕਟ 'ਤੇ 10 ਸਾਲ ਤੱਕ ਫਿਰੋਜ਼ਪੁਰ ਤੋਂ ਐੱਮ. ਪੀ. ਰਹੇ ਹਨ, ਬਾਵਜੂਦ ਇਸ ਦੇ ਉਨ੍ਹਾਂ ਵਲੋਂ ਸਰੱਹਦੀ ਪਿੰਡਾਂ ਦੀ ਸਾਰ ਤੱਕ ਨਹੀਂ ਲਈ ਗਈ। 'ਜਗ ਬਾਣੀ' ਦੇ ਪ੍ਰੋਗਰਾਮ 'ਜਨਤਾ ਦੀ ਸੱਥ' 'ਚ ਪੁੱਤਰ ਨੂੰ ਪਿਤਾ ਦੇ ਉਲਾਂਭੇ ਦਿੰਦਿਆਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਸ਼ੇਰ ਸਿੰਘ ਘੁਬਾਇਆ ਕੋਲ ਕਈ ਵਾਰ ਸਰਹੱਦੀ ਪਿੰਡਾਂ ਦੇ ਮਸਲੇ ਚੁੱਕੇ ਅਤੇ ਵਾਰ-ਵਾਰ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਵੱਲ ਧਿਆਨ ਦੀ ਅਪੀਲ ਕੀਤੀ ਪਰ ਬਾਵਜੂਦ ਇਸ ਦੇ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਸ਼ੇਰ ਸਿੱਘ ਘੁਬਾਇਆ ਪਿੰਡ ਦੇ ਲੋਕਾਂ ਦੀਆਂ ਸਮੱਸਿਆ ਸੁਣਨ ਨਹੀਂ ਸਗੋਂ ਚੋਣਾਂ ਦੇ ਸਮੇਂ ਸਿਰਫ ਵੋਟਾਂ ਲੈਣ ਲਈ ਆਉਂਦੇ ਸਨ, ਦਾ ਸਪੱਸ਼ਟੀਕਰਨ ਦਿੰਦਿਆਂ ਦਵਿੰਦਰ ਘੁਬਾਇਆ ਨੇ ਕਿਹਾ ਕਿ ਲੋਕ ਜਦੋਂ ਵੀ ਉਨ੍ਹਾਂ ਦੇ ਪਿਤਾ ਨੂੰ ਬੁਲਾਉਂਦੇ ਹਨ, ਉਹ ਜ਼ਰੂਰ ਆਉਂਦੇ ਹਨ। ਭਾਂਵੇ ਉਹ ਪਿੰਡ ਦੀ ਕੋਈ ਵੀ ਸਮੱਸਿਆ ਹੋਵੇ ਜਾਂ ਕਿਸੇ ਦਾ ਮਰਗ। 

ਪਾਣੀ ਲਈ ਤਰਸ ਰਹੇ ਪਿੰਡ ਦੇ ਲੋਕ ਅੱਜ ਵੀ 2 ਕਿਲੋਮੀਟਰ ਦੂਰ ਘੜੇ ਸਿਰਾਂ 'ਤੇ ਚੁੱਕ ਕੇ ਪਾਣੀ ਲੈਣ ਜਾ ਰਹੇ ਹਨ, ਜਿਸ ਦੇ ਸਪੱਸ਼ਟੀਕਰਨ 'ਤੇ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇਸ ਪਿੰਡ 'ਚ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੈ, ਕਿਉਂਕਿ ਇੱਥੇ ਕੋਈ ਵਾਟਰ ਵਰਕਸ ਨਹੀਂ ਹੈ। ਪਿੰਡ ਦੇ ਲੋਕਾਂ ਲਈ ਐੱਮ.ਪੀ. ਸਾਹਿਬ ਨੂੰ ਆਰ.ਓ. ਦੀ ਅਪੀਲ ਕੀਤੀ ਹੋਈ ਹੈ, ਜਿਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗੀ। ਪਿੰਡ ਲਈ ਵਾਟਰ ਵਰਕਸ ਵੀ ਬਹੁਤ ਜਲਦ ਮੁਹਇਆ ਕਰਵਾਇਆ ਜਾਵੇਗਾ। ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ੇਰ ਸਿੰਘ ਘੁਬਾਇਆ ਨੇ ਪਿੰਡ ਦੇ ਲੋਕਾਂ ਨਾਲ ਕੀਤੇ ਵਾਅਦੇ ਜਿਵੇਂ ਕਿ ਪਾਣੀ ਦੀ ਸਮੱਸਿਆ, ਕਰਜ਼ਾ ਮੁਆਫ, ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦਾ ਵਾਅਦਾ, ਨੌਜਵਾਨਾਂ ਨੂੰ ਨੌਕਰੀ, ਬੱਸਾਂ ਦੀ ਸਮੱਸਿਆ ਦੂਰ ਕਰਨ ਦਾ ਅਤੇ ਨਰੇਗਾ ਦੇ ਤਹਿਤ ਘਰ ਬਣਾ ਕੇ ਦੇਣ ਦੇ ਆਦਿ ਵਾਅਦੇ ਪੂਰੇ ਨਹੀਂ ਕੀਤੇ। ਬੱਸ ਦੀ ਸਮੱਸਿਆ ਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਪਛੜਿਆ ਹੋਇਆ ਪਿੰਡ ਹੈ, ਜਿਥੇ ਸੜਕ ਅਤੇ ਪੁੱਲਾਂ ਦਾ ਨਿਰਮਾਣ ਨਹੀਂ ਹੋ ਸਕਿਆ। ਪਿਤਾ ਨੇ ਪਹਿਲੀ ਵਾਰ ਐੱਮ ਐੱਲ.ਏ ਬਣਨ 'ਤੇ ਸੜਕਾਂ, ਪੁੱਲਾਂ ਦਾ ਨਿਰਮਾਣ ਕਰਵਾਇਆ ਅਤੇ ਫੋਕਲ ਪੁਆਇੰਟ ਬਣਵਾਏ। ਪਿੰਡ ਦੇ ਲੋਕਾਂ ਨੂੰ ਪਿਤਾ ਜੀ ਨੇ ਸਰਕਾਰ ਵਲੋਂ ਆਰ.ਓ. ਸਿਸਟਮ ਅਪਰੂਵ ਕਰਵਾ ਕੇ ਦਿੱਤਾ ਹੋਇਆ ਹੈ, ਜੋ ਚੱਲ ਰਿਹਾ ਹੈ ਅਤੇ ਹੋਰ ਵੀ ਕਈ ਵਿਕਾਸ ਕਾਰਜ ਕਰਵਾਏ ਹਨ।


rajwinder kaur

Content Editor

Related News