ਕਾਂਗਰਸੀਆਂ ਦੇ ਸਮਾਗਮ ''ਚ ਕਾਂਗਰਸੀਆਂ ਨੂੰ ਹੀ ਕੀਤਾ ਗਿਆ ਅਣਗੌਲਿਆ

Friday, Mar 23, 2018 - 10:41 PM (IST)

ਕਾਂਗਰਸੀਆਂ ਦੇ ਸਮਾਗਮ ''ਚ ਕਾਂਗਰਸੀਆਂ ਨੂੰ ਹੀ ਕੀਤਾ ਗਿਆ ਅਣਗੌਲਿਆ

ਬੁਢਲਾਡਾ (ਮਨਜੀਤ)— ਪੰਜਾਬ ਸਰਕਾਰ ਵੱਲੋਂ ਨਸ਼ਾ ਨਾ ਕਰਨਾ ਦੀ ਮੁੰਹਿਮ ਦਾ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰੇ ਪੰਜਾਬ ਦੇ ਜਿਲ੍ਹਾ ਹੈੱਡ ਕੁਆਰਟਰਾਂ ਤੋਂ ਇਲਾਵਾ ਸਬ ਡਵੀਜਨ ਪੱਧਰ ਦੇ ਵੱਖ-ਵੱਖ ਤਹਿਸੀਲਾਂ ਤੋਂ ਅਗਾਜ਼ ਕੀਤਾ ਗਿਆ। ਜਿਸ ਦੀ ਸ਼ੁਰੂਆਤ ਖੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਅਮਰਿੰਦਰ ਸਿੰਘ ਵੱਲੋਂ ਖਟਕੜ ਕਲਾਂ ਤੋਂ ਕੀਤੀ ਗਈ, ਪਰ ਅੱਜ ਬੁਢਲਾਡਾ ਸਬ ਡਵੀਜਨ ਪੱਧਰ ਦੇ ਸਮਾਗਮ 'ਚ ਕਾਂਗਰਸ ਪਾਰਟੀ ਦੇ ਸੀਨੀਅਰੀ ਆਗੂ ਅਤੇ ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨੂੰ ਅਣਗੋਲਿਆ ਕੀਤਾ ਗਿਆ।
ਇਹ ਦੋਸ਼ ਲਾਉਂਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਭੱਟੀ ਆਈ.ਪੀ.ਐੱਸ (ਰਿਟ:), ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨਵੀਨ ਕੁਮਾਰ ਕਾਲਾ ਬੋਹਾ, ਜਿਲ੍ਹਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਹਰਪ੍ਰੀਤ ਸਿੰਘ ਪਿਆਰੀ, ਜਿਲ੍ਹਾ ਪ੍ਰੈਸ ਸਕੱਤਰ ਮਾ: ਪ੍ਰਕਾਸ਼ ਚੰਦ ਸ਼ਰਮਾ, ਜੁਗਰਾਜ ਸਿੰਘ ਕਾਲਾ ਸੀਨੀਅਰੀ ਕਾਂਗਰਸੀ ਆਗੂ ਬਰੇਟਾ ਨੇ ਅੱਜ ਵਿਸ਼ੇਸ਼ ਤੋਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਰਮਨ ਪਿਆਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਇੱਕ ਇਤਿਹਾਸਿਕ ਕਦਮ ਸ਼ਹੀਦੀ ਦਿਹਾੜੇ 'ਤੇ ਪੁੱਟਿਆ ਗਿਆ ਹੈ, ਜੋ ਕਿ ਸਲਾਘਾਯੌਗ ਕਦਮ ਹੈ। ਪਰ ਬੁਢਲਾਡਾ ਪ੍ਰਸ਼ਾਸ਼ਨ ਵੱਲੋਂ ਰੱਖੇ ਗਏ ਸਬ ਡਵੀਜਨ ਪੱਧਰ ਦੇ ਸਮਾਗਮ 'ਚ ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਤੋਂ ਇਲਾਵਾ ਸੀਨੀਅਰੀ ਕਾਂਗਰਸੀ ਆਗੂਆਂ ਨੂੰ ਸਮਾਗਮ ਤੋਂ ਅੱਖੌ ਪਰੋਖੇ ਕਰਨ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ਉਨ੍ਹੀ ਹੀ ਥੌੜ੍ਹੀ ਹੈ। ਸ: ਭੱਟੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਆਰੰਭੀ ਇਸ ਮੁੰਹਿਮ ਨੂੰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹੀ ਘਰ-ਘਰ ਸੁਨੇਹਾ ਦੇਣਾ ਹੈ। ਪਰ ਜਦੋਂ ਉਨ੍ਹਾਂ ਨੂੰ ਹੀ ਅੱਖੌ ਪਰੋਖੇ ਕੀਤਾ ਜਾਵੇਗਾ ਤਾਂ ਪੰਜਾਬ ਸਰਕਾਰ ਦੀ ਲੋਕ ਹਿਤੈਸ਼ੀ ਮੁੰਹਿਮ ਠੁੱਸ ਹੋ ਕੇ ਰਹਿ ਜਾਵੇਗੀ। ਉਕਤ ਆਗੂਆਂ ਨੇ ਸਪੱਸਟ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕੁਝ ਅਫਸਰ ਅੱਜ ਵੀ ਜਿਲ੍ਹੇ ਦੇ ਸਬ ਡਵੀਜਨ 'ਚ ਅਕਾਲੀ ਹੱਥਾਂ 'ਚ ਖੇਡ ਰਹੇ ਹਨ, ਜਿਸ ਦੀ ਜਾਣਕਾਰੀ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਦਿੱਤੀ ਜਾਵੇਗੀ। ਦੂਜੇ ਪਾਸੇ ਕੁਝ ਅਧਿਕਾਰੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਲਕਾ ਇੰਚਾਰਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਤੇ ਸੰਪਰਕ ਨਹੀ ਹੋ ਸਕਿਆ।


Related News