ਜਿੱਤ ਦੀ ਇੰਨੀ ਖੁਸ਼ੀ ਕਿ ਜੋਸ਼ ''ਚ ਹੋਸ਼ ਖੋਹ ਬੈਠੇ ਕਾਂਗਰਸੀ ਆਗੂ (ਤਸਵੀਰਾਂ)

02/27/2018 3:57:03 PM

ਲੁਧਿਆਣਾ (ਰਾਣਾ) : ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਪੂਰਨ ਬਹੁਮਤ ਨਾਲ ਮਿਲੀ ਜਿੱਤ ਦੀ ਸੀਨੀਅਰ ਕਾਂਗਰਸੀ ਆਗੂਆਂ ਨੂੰ ਇੰਨੀ ਖੁਸ਼ੀ ਚੜ੍ਹ ਗਈ ਕਿ ਜਿੱਤ ਦੇ ਜੋਸ਼ 'ਚ ਉਹ ਆਪਣੇ ਹੋਸ਼ ਖੋਹਬੈਠੇ। ਜੀ ਹਾਂ, ਇਹ ਗੱਲ ਉੱਪਰ ਦਿੱਤੀ ਤਸਵੀਰ ਤੋਂ ਸਾਫ ਜ਼ਾਹਰ ਹੋ ਰਹੀ ਹੈ।\

PunjabKesari

ਇਸ ਤਸਵੀਰ 'ਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਮੋਟਰਸਾਈਕਲ ਚਲਾ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਕਾਂਗਰਸੀ ਵਿਧਾਇਕ ਆਸ਼ੂ ਬੈਠੇ ਹੋਏ ਹਨ, ਜੋ ਕਿ ਜਿੱਤ ਦਾ ਸੰਦੇਸ਼ ਦੇਣ ਨਿਕਲੇ ਹਨ ਰਵਨੀਤ ਬਿੱਟੂ ਪਿੱਛੇ ਬੈਠੇ ਵਿਧਾਇਕ ਆਸ਼ੂ ਨੇ ਹੈਲਮੈੱਟ ਤੱਕ ਨਹੀਂ ਪਹਿਨਿਆ ਹੋਇਆ।

PunjabKesari

ਸੱਤਾ ਅਤੇ ਜਿੱਤ ਦੀ ਖੁਸ਼ੀ 'ਚ ਇਹ ਆਗੂ ਕਾਨੂੰਨ ਦੇ ਨਿਯਮ ਭੁੱਲ ਗਏ ਹਨ, ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਕਾਰਨ ਕਾਨੂੰਨ ਇਨ੍ਹਾਂ ਲੋਕਾਂ 'ਤੇ ਲਾਗੂ ਹੀ ਨਹੀਂ ਹੁੰਦਾ। 


Related News