ਵੱਡੀ ਖ਼ਬਰ: ਆਦਮਪੁਰ 'ਚ ਹੋਈ ਖ਼ੂਨੀ ਝੜਪ, ਆਪਸ 'ਚ ਭਿੜੇ ਕਾਂਗਰਸੀ ਤੇ 'ਆਪ' ਦੇ ਵਰਕਰ

06/01/2024 1:23:24 PM

ਜਲੰਧਰ (ਗੁਲਸ਼ਨ)- ਪੰਜਾਬ ਵਿਚ ਸ਼ਾਂਤੀਪੂਰਨ ਚੱਲ ਰਹੀ ਵੋਟਿੰਗ ਵਿਚਾਲੇ ਆਦਮਪੁਰ ਵਿਚ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੰਸੂਰਪੁਰ ਬਟਾਲਾ ਵਿੱਚ ਪੋਲਿੰਗ ਬੂਥ 'ਤੇ ਖ਼ੂਨੀ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜ਼ਖ਼ਮੀ ਹਾਲਾਤ ਵਿਚ ਉਨ੍ਹਾਂ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

PunjabKesari

ਘਟਨਾ ਸਬੰਧੀ ਦੱਸਦੇ ਹੋਏ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਕ ਬਜ਼ੁਰਗ ਨੂੰ ਵੋਟ ਵਾਉਣ ਦੇ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ। ਇਸ ਦੌਰਾਨ ਹੋਈ ਖ਼ੂਨੀ ਝੜਪ ਦੌਰਾਨ ਸਿਰ ਦੇ ਵਿਚ ਤਿੱਖੇ ਕੜੇ ਮਾਰੇ ਗਏ ਹਨ। ਉਥੇ ਹੀ ਮੌਕ ਉਤੇ ਪੁਲਸ ਵੱਲੋਂ ਮਾਹੌਲ ਸ਼ਾਂਤ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

 

 

ਇਹ ਵੀ ਪੜ੍ਹੋ-ਲੋਕ ਸਭਾ ਚੋਣਾਂ 2024: ਸੰਸਦ ਮੈਂਬਰ ਪਰਨੀਤ ਕੌਰ ਦੀ ਲੋਕਾਂ ਨੂੰ ਖ਼ਾਸ ਅਪੀਲ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News