ਸ੍ਰੀ ਕੀਰਤਪੁਰ ਸਾਹਿਬ ''ਚ ਸਮਾਗਮ ਦੌਰਾਨ ਕਾਂਗਰਸੀ ਆਗੂ ਦੀ ਜੇਬ ’ਚੋਂ ਕੱਢੇ ਗਏ 40 ਹਜ਼ਾਰ ਰੁਪਏ

Tuesday, Jun 25, 2024 - 03:05 PM (IST)

ਸ੍ਰੀ ਕੀਰਤਪੁਰ ਸਾਹਿਬ ''ਚ ਸਮਾਗਮ ਦੌਰਾਨ ਕਾਂਗਰਸੀ ਆਗੂ ਦੀ ਜੇਬ ’ਚੋਂ ਕੱਢੇ ਗਏ 40 ਹਜ਼ਾਰ ਰੁਪਏ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪਿਛਲੇ ਦਿਨੀਂ ਬੂੰਗਾ ਸਾਹਿਬ ਵਿਖੇ ਇਕ ਨਿੱਜੀ ਪੈਲਸ ਵਿਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਵੱਲੋਂ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਲਈ ਧੰਨਵਾਦੀ ਸਮਾਗਮ ਕੀਤਾ ਗਿਆ ਸੀ। ਸਮਾਗਮ ਦੌਰਾਨ ਇਕ ਕਾਂਗਰਸੀ ਆਗੂ ਦੀ ਜੇਬ ਵਿਚੋਂ ਕਿਸੇ ਵੱਲੋਂ 40 ਹਜ਼ਾਰ ਰੁਪਏ ਕੱਢ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਨਰਿੰਦਰ ਸੈਣੀ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਜੈ ਇੰਦਰ ਸਿੰਗਲਾ ਵੱਲੋਂ ਬੂੰਗਾ ਸਾਹਿਬ ਦੇ ਇਕ ਪੈਲਸ ਵਿਖੇ ਪਾਰਟੀ ਵਰਕਰਾਂ ਦਾ ਧੰਨਵਾਦੀ ਸਮਾਗਮ ਰੱਖਿਆ ਹੋਇਆ ਸੀ। ਜਦੋਂ ਉਸ ਨੇ ਆਪਣੀਆਂ ਬਾਹਾਂ ਹਾਰ ਪਾਉਣ ਲਈ ਅੱਗੇ ਵਧਾਈਆਂ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਜੇਬ ਵਿਚ ਰੱਖੇ ਹੋਏ 40 ਹਜ਼ਾਰ ਰੁਪਏ ਕੱਢ ਲਏ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਖੜਾ ਨਹਿਰ 'ਚ ਪਿਆ ਪਾੜ, ਇਹ ਪਿੰਡ ਡੁੱਬਣ ਦੇ ਕੰਢੇ, ਸੈਂਕੜੇ ਏਕੜ ਫ਼ਸਲ ਤਬਾਹ

ਜਦੋਂ ਉਹ ਸਮਾਗਮ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਪੀਣ ਵਾਲੇ ਪਾਣੀ ਦੀ ਬੋਤਲ ਲੈਣ ਲਈ ਇਕ ਦੁਕਾਨ ’ਤੇ ਗਏ, ਜਦੋਂ ਉਸ ਨੇ ਦੁਕਾਨਦਾਰ ਨੂੰ ਪੈਸੇ ਦੇਣ ਲਈ ਆਪਣੀ ਜੇਬ ਵਿਚ ਹੱਥ ਪਾਇਆ ਤਾਂ ਉਸ ਦੇ ਹੋਸ਼ ਉਡ ਗਏ ਕਿਉਂਕਿ 40 ਹਜ਼ਾਰ ਰੁਪਏ ਦੀ ਥੱਦੀ ਜੇਬ ’ਚੋਂ ਗਾਇਬ ਸੀ। ਜਿਸ ਬਾਰੇ ਉਨ੍ਹਾਂ ਨੇ ਮੌਕੇ ’ਤੇ ਪੁੱਛ ਪੜਤਾਲ ਸ਼ੁਰੂ ਕੀਤੀ ਪਰ ਉਸ ਜੇਬ ਕਤਰੇ ਦਾ ਕੁਝ ਪਤਾ ਨਹੀਂ ਚੱਲ ਸਕਿਆ।

ਇਸ ਬਾਰੇ ਜਦੋਂ ਉਕਤ ਪੈਲਸ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੇ ਦੋ ਵੱਡੇ ਆਗੂ ਪੈਲਸ ਵਿਚ ਆਏ ਤਾਂ ਆਲੇ ਦੁਆਲੇ ਕਾਫ਼ੀ ਹਜੂਮ ਸੀ, ਹੋ ਸਕਦਾ ਹੈ ਇਸ ਦੌਰਾਨ ਨਰਿੰਦਰ ਸੈਣੀ ਦੇ ਪੈਸੇ ਹੇਠਾਂ ਡਿੱਗ ਪਏ ਹੋਣ ਅਤੇ ਕਿਸੇ ਨੇ ਚੱਕ ਲਏ ਹੋਣ। ਉਨ੍ਹਾਂ ਕਿਹਾ ਕਿ ਨਰਿੰਦਰ ਸੈਣੀ ਜਦੋਂ ਮਰਜ਼ੀ ਆ ਕੇ ਪੈਲਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਸਕਦਾ ਹੈ।

ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News