ਔਰਤ ਨਾਲ ਕੁੱਟਮਾਰ ਦਾ ਮਾਮਲਾ: ਇਕ ਦਿਨਾਂ ਪੁਲਸ ਰਿਮਾਂਡ ''ਤੇ ਕਾਂਗਰਸੀ ਕੌਂਸਲਰ
Sunday, Jun 16, 2019 - 07:55 PM (IST)
![ਔਰਤ ਨਾਲ ਕੁੱਟਮਾਰ ਦਾ ਮਾਮਲਾ: ਇਕ ਦਿਨਾਂ ਪੁਲਸ ਰਿਮਾਂਡ ''ਤੇ ਕਾਂਗਰਸੀ ਕੌਂਸਲਰ](https://static.jagbani.com/multimedia/2019_6image_19_55_031403730untitled.jpg)
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) — ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ 'ਤੇ ਪੈਸੇ ਦੇ ਲੈਣ-ਦੇਣ ਵਿਚ ਔਰਤ ਨੂੰ ਘਰ ਤੋਂ ਕੱਢ ਕੇ ਕੁੱਟਣ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਕਾਂਗਰਸੀ ਐੱਮ. ਸੀ. ਸਣੇ ਸੱਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। 6 ਦੋਸ਼ੀ ਪਹਿਲਾਂ ਹੀ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਹਨ, ਜਦਕਿ ਐੱਮ. ਸੀ. ਰਾਕੇਸ਼ ਚੌਧਰੀ ਨੂੰ ਐਤਵਾਰ ਨੂੰ ਜੇ.ਐੱਮ.ਆਈ.ਸੀ. ਰਵੀ ਘੁਲਾਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਹੁਣ ਸੋਮਵਾਰ ਨੂੰ ਸੱਤਾਂ ਦੋਸ਼ੀਆਂ ਨੂੰ ਇਕੱਠੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਪੁਲਸ ਦੇ ਕੋਲ ਰੂਪ ਲਾਲ, ਸੁਰੇਸ਼ ਚੌਧਰੀ, ਸੰਨੀ ਚੌਧਰੀ, ਸ਼ੇਖ ਉਰਫ ਰਿਸ਼ੂ, ਜੈਂਬੋ ਉਰਫ ਸਲੀਮ ਅਤੇ ਐੱਮ.ਸੀ. ਰਾਕੇਸ਼ ਚੌਧਰੀ ਪੁਲਸ ਰਿਮਾਂਡ 'ਤੇ ਹਨ, ਜਦਕਿ ਗੁੱਡੀ ਨੂੰ ਫਰੀਦਕੋਟ ਜੇਲ ਵਿਚ ਜੂਡੀਸ਼ੀਅਲ ਹਿਰਾਸਤ 'ਤੇ ਭੇਜਿਆ ਗਿਆ ਹੈ। ਉਥੇ ਹਾਲੇ ਤੱਕ ਤਿੰਨ ਦੋਸ਼ੀਆਂ ਹਸਨ, ਰੇਨੂੰ ਤੇ ਜੋਤੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ, ਜਦਕਿ ਔਰਤ ਹਸਪਤਾਲ 'ਚ ਜ਼ੇਰੇ ਇਲਾਜ ਹੈ।