ਗੁਰਦਾਸਪੁਰ : ਵਾਰਡ ਨੰ. 22 ਤੋਂ ਕਾਂਗਰਸੀ ਉਮੀਦਵਾਰ ਸੁਨੀਤਾ ਮਹਾਜਨ ਜੇਤੂ ਕਰਾਰ

Saturday, Feb 24, 2018 - 04:52 PM (IST)

ਗੁਰਦਾਸਪੁਰ : ਵਾਰਡ ਨੰ. 22 ਤੋਂ ਕਾਂਗਰਸੀ ਉਮੀਦਵਾਰ ਸੁਨੀਤਾ ਮਹਾਜਨ ਜੇਤੂ ਕਰਾਰ

ਗੁਰਦਾਸਪੁਰ (ਦੀਪਕ) — ਗੁਰਦਾਸਪੁਰ ਦੀ ਵਾਰਡ ਨੰ. 22 'ਚ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਨੀਤਾ ਮਹਾਜਨ ਨੇ ਆਪਣੀ ਜਿੱਤ ਦਰਜ ਕਰਵਾਈ ਹੈ, ਜਿਸ ਕਾਰਨ ਕਾਂਗਰਸੀ ਵਰਕਰਾਂ ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਛਾ ਗਈ ਹੈ। ਸੁਨੀਤਾ ਮਹਾਜਨ ਨੂੰ ਉਨ੍ਹਾਂ ਦੀ ਜਿੱਤ ਲਈ ਕਾਂਗਰਸੀ ਆਗੂਆਂ, ਵਰਕਰਾਂ ਤੇ ਸਮਰਥਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸੁਨੀਤਾ ਮਹਾਜਨ ਨੇ ਅਕਾਲੀ ਉਮੀਦਵਾਰ ਮਨਪ੍ਰੀਤ ਕੌਰ ਸੰਧੂ ਨੂੰ 642 ਵੋਟਾਂ ਨਾਲ ਹਰਾਇਆ ਹੈ। ਇਸ ਵਾਰਡ 'ਚ ਕੁੱਲ 1499 ਵੋਟਾਂ ਪਈਆਂ ਜਿਨਾਂ 'ਚੋਂ ਕਾਂਗਰਸੀ ਉਮੀਦਵਾਰ ਸੁਨੀਤਾ ਨੂੰ 1062 ਤੇ ਮਨਪ੍ਰੀਤ ਸੰਧੂ ਨੂੰ 437 ਵੋਟਾਂ ਮਿਲੀਆਂ ਹਨ।


Related News