ਚੱਕਰਵਾਤ ’ਚ ਕਾਂਗਰਸ-ਭਾਜਪਾ, ਅੰਦਰੂਨੀ ਵਿਵਾਦਾਂ ਕਾਰਨ ਕਈ ਸੂਬਿਆਂ ''ਚ ਮਚਿਆ ਤਹਿਲਕਾ

Wednesday, Jun 23, 2021 - 06:08 PM (IST)

ਚੱਕਰਵਾਤ ’ਚ ਕਾਂਗਰਸ-ਭਾਜਪਾ, ਅੰਦਰੂਨੀ ਵਿਵਾਦਾਂ ਕਾਰਨ ਕਈ ਸੂਬਿਆਂ ''ਚ ਮਚਿਆ ਤਹਿਲਕਾ

ਜਲੰਧਰ (ਬਿਊਰੋ) : ਕਾਂਗਰਸ ਅਤੇ ਭਾਜਪਾ ਅੱਜਕਲ ਚੱਕਰਵਾਤ ’ਚ ਫਸੀਆਂ ਹੋਈਆਂ ਹਨ। ਦੋਨੋਂ ਪਾਰਟੀਆਂ ਇਕ ਸੂਬੇ ’ਚ ਕਿਸੇ ਤਰ੍ਹਾਂ ਮੁਸ਼ਕਲਾਂ ਤੋਂ ਉਭਰਦੀਆਂ ਹਨ ਤਾਂ ਦੂਜੇ ਸੂਬੇ ’ਚ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ। ਉੱਥੇ, ਪੱਛਮੀ ਬੰਗਾਲ ’ਚ ਨੰਦੀਗ੍ਰਾਮ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਈਕੋਰਟ ਪਹੁੰਚ ਕੇ ਨਵੀਂ ਜੰਗ ਛੇੜ ਦਿੱਤੀ ਹੈ।

ਸ਼੍ਰੋਮਣੀ ਸ਼ੁਕਲ
ਪੰਜਾਬ ਕਾਂਗਰਸ ’ਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਜੰਗ ਕਾਰਨ ਸੂਬੇ ’ਚ ਤਹਿਲਕਾ ਜਾਰੀ ਹੈ। ਹੁਣ ਹਾਈਕਮਾਨ ਨਵੇਂ ਸਿਰੇ ਤੋਂ ਸਿੱਧੂ ਲਈ ਵਿਚਾਰ ਕਰ ਰਿਹਾ ਹੈ ਪਰ ਇਕੱਲਾ ਸਿੱਧੂ ਨੂੰ ਐਡਜਸਟ ਕਰਨ ਨਾਲ ਗੱਲ ਨਹੀਂ ਬਣਨ ਵਾਲੀ। ਪੰਜਾਬ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ। ਇਸ ਲਈ ਪਾਰਟੀ ਨੂੰ ਹਰ ਵਰਗ ਨੂੰ ਹਰ ਵਰਗ ਨੂੰ ਸੰਤੁਸ਼ਟ ਕਰਨਾ ਹੋਵੇਗਾ। ਖਾਸ ਕਰ ਕੇ ਦਲਿਤ ਅਤੇ ਵਾਂਝੇ ਤਬਕਾ, ਜਿਨ੍ਹਾਂ ਦੀ ਪੰਜਾਬ ਦੀ ਕੁਲ ਆਬਾਦੀ ’ਚ ਦੋ-ਤਿਹਾਈ ਦੀ ਹਿੱਸੇਦਾਰੀ ਦੱਸੀ ਜਾਂਦੀ ਹੈ। ਇਸ ਦਲਿਤ ਆਬਾਦੀ ਦੀਆਂ ਵੋਟਾਂ ਲਈ ਹਾਲ ਹੀ ’ਚ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਨੇ ਕਈ ਸਾਲ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨਾਲ ਗਠਜੋੜ ਕੀਤਾ। ਹੁਣ ਕਾਂਗਰਸ ਨੂੰ ਦਲਿਤ ਵੋਟ ਬੈਂਕ ਸੰਭਾਲਣ ਲਈ ਇਸ ਵਰਗ ਨੂੰ ਅਹਿਮੀਅਤ ਦੇਣੀ ਹੋਵੇਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਲਗਾਤਾਰ ਇਸ ਗੱਲ ਦੀ ਪੈਰਵੀ ਕਰ ਰਹੇ ਹਨ। ਪੰਜਾਬ ਸੰਕਟ ਤੋਂ ਉਭਰਨ ’ਚ ਲੱਗੀ ਕਾਂਗਰਸ ਹੁਣ ਉੱਤਰ ਪ੍ਰਦੇਸ਼ ’ਚ ਫਸਦੀ ਦਿਖ ਰਹੀ ਹੈ। ਉਤਰ ਪ੍ਰਦੇਸ਼ ’ਚ ਕਾਂਗਰਸ ਇਕ ਪਾਸੇ ਟਵਿੱਟਰ ’ਤੇ ਪ੍ਰਿਯੰਕਾ ਗਾਂਧੀ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ’ਤੇ ਪ੍ਰਚਾਰਿਤ ਕਰਨ ’ਚ ਲੱਗੀ ਹੈ, ਉੱਥੇ ਪਾਰਟੀ ਦੇ ਨੇਤਾ ਸੁਨੀਲ ਰਾਏ ਨੇ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ ਦੇ ਵਿਰੁੱਧ ਲਖਨਊ ਦੇ ਹੁਸੈਨਗੰਜ ਥਾਣੇ ’ਚ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਹੈ। ਰਾਏ ਦਾ ਦੋਸ਼ ਹੈ ਕਿ ਲੱਲੂ ਸਵਰਣਾਂ ਨੂੰ ਹੀਣ ਭਾਵਨਾ ਨਾਲ ਦੇਖਦੇ ਹਨ ਅਤੇ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ। ਦਰਅਸਲ, ਇਹ ਸਭ ਉਤਰ ਪ੍ਰਦੇਸ਼ ਕਾਂਗਰਸ ਦੀ ਦਹਿਸ਼ਤ ਦਾ ਨਤੀਜਾ ਹੈ। ਪਿਛਲੇ ਹਫਤੇ ਪਾਰਟੀ ਦੇ ਇਕ ਅਹਿਮ ਚਿਹਰਾ ਰਹੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਇਸੇ ਕਲੇਸ਼ ਅਤੇ ਯੂ.ਪੀ. ਕਾਂਗਰਸ ’ਚ ਖੁਦ ਨੂੰ ਹਾਸ਼ੀਏ ’ਤੇ ਸੁੱਟੇ ਜਾਣ ਤੋਂ ਤੰਗ ਆ ਕੇ ਹੱਥ ਛੱਡ ਕੇ ਭਾਜਪਾ ਦਾ ਕਮਲ ਫੜ ਲਿਆ। ਚਰਚਾ ਹੈ ਕਿ ਗਠਜੋੜ ਦੀ ਵਜ੍ਹਾ ਕਾਰਨ ਯੂ.ਪੀ. ਕਾਂਗਰਸ ’ਚ ਅਜੇ ਕੁਝ ਹੋਰ ਅਸਤੀਫੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਗੁਰਦੁਆਰਾ ਚੋਣਾਂ ਦੌਰਾਨ ਫੜੀ ਗਈ ਨਕਦੀ ਸਮੱਗਲਿੰਗ ਮਾਮਲੇ ’ਚ ਗੁਰਦੁਆਰਾ ਚੋਣ ਬੋਰਡ ਹੋਇਆ ਸਖ਼ਤ

ਅਜਿਹਾ ਨਹੀਂ ਹੈ ਕਿ ਅੰਦਰੂਨੀ ਵਿਵਾਦਾਂ ਨਾਲ ਕਾਂਗਰਸ ਹੀ ਜੂਝ ਰਹੀ ਹੈ ਸਗੋਂ ਭਾਜਪਾ ਦੀ ਸਥਿਤੀ ਵੀ ਇਹੀ ਹੈ। ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ। ਅਜਿਹੇ ਸਮੇਂ ’ਚ ਸੰਗਠਨ ਅਤੇ ਸਰਕਾਰ ’ਚ ਫੇਰਬਦਲ ਦੀਆਂ ਆਵਾਜ਼ਾਂ ਉਠ ਰਹੀਆਂ ਹਨ। ਪਿਛਲੇ 2 ਹਫਤਿਆਂ ਤੋਂ ਲਖਨਊ ਤੋਂ ਲੈ ਕੇ ਦਿੱਲੀ ਤੱਕ ਬੈਠਕਾਂ ਦਾ ਦੌਰ ਜਾਰੀ ਹੈ। ਮੁੱਖੀ ਮੰਤਰੀ ਯੋਗੀ ਅਦਿਤਿਆਨਾਥ ਵੀ ਦਿੱਲੀ ਦਰਬਾਰ ’ਚ ਹਾਜ਼ਰੀ ਲਗਾ ਚੁੱਕੇ ਹਨ ਪਰ ਅਜੇ ਗੱਲ ਸੰਭਲੀ ਨਹੀਂ ਹੈ। ਇਧਰ, ਬੀਤੇ ਦੋ ਦਿਨਾਂ ਤੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਤੰਤਰ ਦੇਵ ਸਿੰਘ ਅਤੇ ਮਹਾ ਮੰਤਰੀ ਸੁਨੀਲ ਬੰਸਲ ਦਿੱਲੀ ’ਚ ਸਨ। ਕਿਹਾ ਜਾ ਰਿਹਾ ਹੈ ਕਿ ਦੋਵਾਂ ਨਾਲ ਯੂ. ਪੀ. ਭਾਜਪਾ ’ਚ ਜਿੱਥੇ ਸੰਗਠਨ ’ਚ ਕੁਝ ਤਬਦੀਲੀਆਂ ’ਤੇ ਚਰਚਾ ਹੋਈ ਹੈ, ਉੱਥੇ ਸਰਕਾਰ ’ਚ ਵੀ ਜ਼ਰੂਰੀ ਬਦਲ ’ਤੇ ਰਾਏ ਲਈ ਗਈ ਹੈ। ਯੋਗੀ ਸਰਕਾਰ ’ਚ ਕੁਝ ਸਮੇਂ ਦੇ ਲਈ ਮੰਤਰੀਆਂ ਦੇ 6 ਅਹੁਦੇ ਖਾਲੀ ਹਨ। ਚਰਚਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਅਹੁਦਿਆਂ ’ਤੇ ਸਮਾਜਿਕ ਸਮੀਕਰਨਾਂ ਨੂੰ ਧਿਆਨ ’ਚ ਰੱਖਦੇ ਹੋਏ ਕੁਝ ਆਗੂਆਂ ਨੂੰ ਐਡਜਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਿਗਮ-ਬੋਰਡਾਂ ’ਚ ਖਾਲੀ ਅਹੁਦਿਆਂ ਨੂੰ ਵੀ ਭਰਨ ਦੀ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ ਗਿਆ ਹੈ। ਇਸ ਦੇ ਤਹਿਤ ਦੋ ਦਿਨ ਪਹਿਲਾਂ ਪਿਛੜੇ ਆਯੋਗ ਦੇ ਪ੍ਰਧਾਨ ਦੇ ਖਾਲੀ ਅਹੁਦਿਆਂ ਨੂੰ ਭਰਿਆ ਗਿਆ ਹੈ। ਯੂ.ਪੀ. ਦੇ ਇਲਾਵਾ ਭਾਜਪਾ ਰਾਜਸਥਾਨ ’ਚ ਵੀ ਅੰਦਰੂਨੀ ਵਿਵਾਦ ’ਚ ਫਸਦੀ ਦਿਖ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਭਾਜਪਾ ’ਚ ਸ਼ਾਮਲ ਕਰਾਉਣ ਦੀਆਂ ਇਕ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਇਕ ਵਾਰ ਫਿਰ ਪਲੀਤਾ ਲਗਾਉਣ ’ਚ ਲੱਗੀ ਹੋਈ ਹੈ। ਵਸੁੰਧਰਾ ਸਮਰਥਕਾਂ ਨੇ ਆਪਣੇ ਤੇਵਰਾਂ ਨਾਲ ਪਾਰਟੀ ਹਾਈ ਕਮਾਨ ਨੂੰ ਮੁੜ ਸੰਦੇਸ਼ ਦਿੱਤਾ ਹੈ ਕਿ ਬਿਨਾਂ ਵਸੁੰਧਰਾ ਦੇ ਰਾਜਸਥਾਨ ’ਚ ਭਾਜਪਾ ਆਪਣਾ ਵਜੂਦ ਗੁਆ ਦੇਵੇਗੀ।

ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਅਕਾਲੀ ਦਲ ਲੋਹਾ-ਲਾਖਾ, ਕੀਤੀ ਨਾਰਕੋ ਟੈਸਟ ਦੀ ਮੰਗ

ਵਸੁੰਧਰਾ ਦੇ ਕਾਰਨ ਹੀ 10 ਮਹੀਨੇ ਪਹਿਲੇ ਵੀ ਸਚਿਨ ਪਾਇਲਟ ਦੀ ਭਾਜਪਾ ’ਚ ਐਂਟਰੀ ਨਹੀਂ ਹੋ ਸਕੀ ਸੀ ਜਦਕਿ ਮੱਧ ਪ੍ਰਦੇਸ਼ ’ਚ ਜਿਓਤਿਰਾਦਿਤਿਆ ਸਿੰਧੀਆ ਨੂੰ ਤੋੜ ਕੇ ਕਮਲਨਾਥ ਸਰਕਾਰ ਡੇਗ ਚੁੱਕੀ ਭਾਜਪਾ ਚਾਹੁੰਦੀ ਸੀ ਕਿ ਰਾਜਸਥਾਨ ’ਚ ਵੀ ਉਹ ਉਹੀ ਖੇਡ ਖੇਡੇ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਵੇ ਪਰ ਵਸੁੰਧਰਾ ਆੜੇ ਵਿਚਾਲੇ ਆ ਗਈ। ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਪੱਛਮੀ ਬੰਗਾਲ ’ਚ ਖੜੀ ਹੋ ਗਈ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤ੍ਰਿਣਮੂਲ ਕਾਂਗਰਸ ਸਮੇਤ ਵੱਖ-ਵੱਖ ਪਾਰਟੀਆਂ ਨੂੰ ਨੇਤਾਵਾਂ ਨੂੰ ਤੋੜ ਕੇ ਆਪਣਾ ਕੁਨਬਾ ਖੜਾ ਕਰਨ ਵਾਲੀ ਭਾਜਪਾ 75 ਸੀਟਾਂ ਜਿੱਤਣ ’ਚ ਸਫਲ ਤਾਂ ਹੋਈ, ਪਰ ਹੁਣ ਉਸ ਦਾ ਕੁਨਬਾ ਟੁੱਟਦਾ-ਖਿੱਲਰਦਾ ਦਿਖ ਰਿਹਾ ਹੈ। ਮੁਕੁਲ ਰਾਏ ਦੀ ਟੀ.ਐੱਮ.ਸੀ. ’ਚ ਵਾਪਸੀ ਦੇ ਬਾਅਦ ਲਗਭਗ 25 ਵਿਧਾਇਕਾਂ ਦੇ ਭਾਜਪਾ ਨਾਲ ਟੁੱਟਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਗਿਣਤੀ ਉਦੋਂ ਸਾਹਮਣੇ ਆਈ, ਜਦੋਂ ਨੇਤਾ ਵਿਰੋਧੀ ਪਾਰਟੀ ਸ਼ੁਭੇਂਦੂ ਅਧਿਕਾਰੀ ਆਪਣੇ ਨਾਲ ਭਾਜਪਾ ਵਿਧਾਇਕਾਂ ਨੂੰ ਲੈ ਕੇ ਰਾਜਪਾਲ ਮਿਲਣ ਪਹੁੰਚੇ। ਉਨ੍ਹਾਂ ਦੇ ਨਾਲ ਕੁਲ ਵਿਧਾਇਕਾਂ ਦੀ ਗਿਣਤੀ 45 ਤੋਂ 50 ਦੇ ਲਗਭਗ ਦੱਸੀ ਗਈ। ਇਸ ਦੇ ਬਾਅਦ ਤੋਂ ਭਾਜਪਾ ਲੀਡਰਸ਼ਿਪ ਪੱਛਮੀ ਬੰਗਾਲ ਨੂੰ ਲੈ ਕੇ ਪ੍ਰੇਸ਼ਾਨ ਹੈ। ਚਰਚਾ ਹੈ ਕਿ ਭਾਜਪਾ ਇਕ ਵਾਰ ਮੁੜ ਤੋਂ ਮੁਕੁਲ ਰਾਏ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਪਹਿਲੀ ਵਾਰ ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 25 ਸਾਲ ਦੀ ਕੈਦ

ਨੰਦੀਗ੍ਰਾਮ ਮੁੜ ਬਣਿਆ ਕੁਰੂਕਸ਼ੇਤਰ
ਪੱਛਮੀ ਬੰਗਾਲ ਦਾ ਨੰਦੀਗ੍ਰਾਮ ਇਕ ਵਾਰ ਮੁੜ ਕੁਰੁਕਸ਼ੇਤਰ ਬਣਦਾ ਦਿਖ ਰਿਹਾ ਹੈ। ਡੇਢ ਮਹੀਨੇ ਪਹਿਲਾਂ ਬੜੇ ਹੀ ਨਾਟਕੀ ਤਰੀਕੇ ਨਾਲ ਮਮਤਾ ਬੈਨਰਜੀ ਨੰਦੀਗ੍ਰਾਮ ਵਿਧਾਨ ਸਭਾ ਚੋਣਾਂ ਹਾਰ ਗਈ ਸੀ। ਉਨ੍ਹਾਂ ਦੇ ਹੀ ਭਰੋਸੇਮੰਦ ਰਹੇ ਸ਼ੁਭੇਂਦੂ ਅਧਿਕਾਰੀ ਨੇ ਬਤੌਰ ਭਾਜਪਾ ਉਮੀਦਵਾਰ ਨੇ ਉਨ੍ਹਾਂ ਨੂੰ ਮਾਤ ਦੇ ਦਿੱਤੀ ਸੀ। ਇਹ ਚੋਣ ਹਾਰ ਕੇ ਵੀ ਮਮਤਾ ਬੈਨਰਜੀ ਪੱਛਮੀ ਬੰਗਾਲ ਜਿੱਤਣ ’ਚ ਸਫਲ ਰਹੀ ਅਤੇ ਤੀਸਰੀ ਵਾਰ ਮੁੱਖ ਮੰਤਰੀ ਬਣ ਗਈ। 200 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਬੜਬੋਲੀ ਭਾਜਪਾ ਨੂੰ ਸਿਰਫ 75 ਸੀਟਾਂ ਮਿਲੀਆਂ ਪਰ ਨੰਦੀਗ੍ਰਾਮ ਨੂੰ ਮਮਤਾ ਬੈਨਰਜੀ ਭੁੱਲੀ ਨਹੀਂ। ਉਨ੍ਹਾਂ ਨੇ ਨੰਦੀਗ੍ਰਾਮ ਚੋਣਾਂ ਨੂੰ ਹੁਣ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਦਰਅਸਲ, ਜਿਸ ਦਿਨ ਨਤੀਜੇ ਆ ਰਹੇ ਸੀ, ਉਸ ਸਮੇਂ ਨੰਦੀਗ੍ਰਾਮ ’ਚ ਮਮਤਾ ਬੈਨਰਜੀ ਨੂੰ ਜੇਤੂ ਦੱਸ ਦਿੱਤਾ ਗਿਆ। ਰਾਜਪਾਲ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਵੀ ਦੇ ਦਿੱਤੀ ਸੀ ਪਰ ਬਾਅਦ ’ਚ ਸ਼ੁਭੇਂਦੂ ਅਧਿਕਾਰੀ ਨੂੰ ਜੇਤੂ ਐਲਾਨ ਦਿੱਤਾ ਗਿਆ। ਸੁਭੇਂਦੂ ਦੀ ਇਹ ਜਿੱਤ ਮਮਤਾ ਨੂੰ ਖੜਕ ਰਹੀ ਹੈ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News