ਪੰਜਾਬ ''ਚ ਫ਼ਿਰ ਵੱਜਿਆ ਚੋਣ ਬਿਗੁਲ! ਕਾਂਗਰਸ ਨੇ ਐਲਾਨੇ ਉਮੀਦਵਾਰ

Monday, Dec 01, 2025 - 06:28 PM (IST)

ਪੰਜਾਬ ''ਚ ਫ਼ਿਰ ਵੱਜਿਆ ਚੋਣ ਬਿਗੁਲ! ਕਾਂਗਰਸ ਨੇ ਐਲਾਨੇ ਉਮੀਦਵਾਰ

ਖੰਨਾ (ਬਿਪਨ): ਪੰਜਾਬ ਅੰਦਰ ਇਕ ਵਾਰ ਫ਼ਿਰ ਤੋਂ ਚੋਣ ਬਿਗੁਲ ਵੱਜ ਚੁੱਕਿਆ ਹੈ ਤੇ ਅੱਜ ਤੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਪ੍ਰਕੀਰਿਆ 4 ਦਸੰਬਰ ਤਕ ਚੱਲੇਗੀ ਤੇ ਵੋਟਿੰਗ 14 ਦਸੰਬਰ ਨੂੰ ਹੋਵੇਗੀ। ਇਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਣਾ ਵੀ ਸ਼ੁਰੂ ਹੋ ਗਿਆ ਹੈ। 

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਹਲਕਾ ਖੰਨਾ 'ਚ 16 ਬਲਾਕ ਸੰਮਤੀ ਜ਼ੋਨ ਅਤੇ 2 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਨ। ਅੱਜ ਪਹਿਲੇ ਦਿਨ ਖੰਨਾ ਹਲਕੇ ਅੰਦਰ ਕੋਈ ਵੀ ਨਾਮਜ਼ਦਗੀ ਨਹੀਂ ਹੋਈ। ਦੂਜੇ ਪਾਸੇ ਇੱਥੋਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸ ਦੇ ਸਾਰੇ ਜ਼ੋਨਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ 16 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨੇ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦਵਾਰਾਂ ਦੇ ਨਾਲ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਨੂੰ ਨਾਮਜ਼ਦਗੀਆਂ ਤੇ ਚੋਣਾਂ ਬਾਰੇ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ। 

ਇਸ ਮੌਕੇ ਸੰਬੋਧਨ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜਿੱਥੇ ਸਥਾਨਕ ਮੁੱਦਿਆਂ ਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇਗੀ, ਉੱਥੇ ਹੀ ਸੂਬੇ ਦੇ ਮੁੱਦਿਆਂ ਦੀ ਗੂੰਜ ਵੀ ਸੁਣਨ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡੀ ਚੋਣ ਮੁਹਿੰਮ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ। ਕੋਟਲੀ ਨੇ ਕਿਹਾ ਕਿ ਪ੍ਰਸ਼ਾਸਨ ਪਾਰਦਰਸ਼ਤਾ ਨਾਲ ਚੋਣਾਂ ਨੇਪਰੇ ਚਾੜ੍ਹੇ। ਜੇਕਰ ਕਿਸੇ ਅਧਿਕਾਰੀ ਨੇ ਸਰਕਾਰ ਦੇ ਇਸ਼ਾਰੇ ਉੱਪਰ ਲੋਕਤੰਤਰ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਦਿਖਾਈਆਂ ਜਾਣਗੀਆਂ। 


author

Anmol Tagra

Content Editor

Related News