ਸੂਬੇ ਦਾ ਵਿਕਾਸ ਕਰਨਾ ਕਾਂਗਰਸ ਦਾ ਮੁੱਖ ਟੀਚਾ : ਰਾਣਾ ਸੋਢੀ

03/05/2018 6:39:34 PM

ਜਲਾਲਾਬਾਦ (ਸੇਤੀਆ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਇਨ੍ਹਾਂ ਮਨਸੂਬਿਆਂ 'ਤੇ ਕਾਮਯਾਬ ਵੀ ਹੋ ਰਹੀ ਹੈ। ਇਹ ਵਿਚਾਰ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲਾਲਾਬਾਦ 'ਚ ਆਪਣੇ ਨਿਵਾਸ ਸਥਾਨ 'ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਥੇ ਉਨ੍ਹਾਂ ਨੇ ਹਲਕਾ ਗੁਰੂਹਰਸਹਾਏ ਤੋਂ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ।
ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਲਾਹਕਾਰ ਬੀ. ਐੱਸ. ਭੁੱਲਰ ਵੀ ਮੌਜੂਦ ਸਨ। ਇਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਵਾਸੀਆਂ ਨੇ ਹਰ ਵਾਰ ਉਨ੍ਹਾਂ ਨੂੰ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦਾ ਮੁੱਢਲਾ ਕਰਤੱਵ ਹੈ। ਰਾਣਾ ਸੋਢੀ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿਚ ਹਰ ਪਹਿਲੂ 'ਤੇ ਕੰਮ ਕਰ ਰਹੀ ਹੈ ਅਤੇ ਸੂਬੇ ਨੂੰ ਖੁਸ਼ਹਾਲ ਬਣਾਉਣਾ ਪਾਰਟੀ ਦਾ ਪਹਿਲਾ ਕੰਮ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਸਮੇਂ ਸੂਬਾ ਕਰਜ਼ੇ ਕਾਰਨ ਕਾਫੀ ਪਿੱਛੜ ਗਿਆ ਸੀ ਅਤੇ ਹੁਣ ਜਿੱਥੇ ਸਰਕਾਰ ਆਮਦਨ ਕਰ ਵੱਲ ਧਿਆਨ ਦੇ ਰਹੀ ਹੈ ਉਥੇ ਸੂਬੇ ਦੇ ਵਿਕਾਸ ਅਤੇ ਲੋਕਾਂ ਦੀਆਂ ਜ਼ਰੂਰਤਾਂ ਵੱਲ ਵੀ ਸਰਕਾਰ ਆਪਣਾ ਕੰਮ ਕਰ ਰਹੀ ਹੈ।


Related News