ਗਲੀ ’ਚ ਟੈਂਕਰ ਖੜ੍ਹਾ ਕਰਨ ਨੂੰ ਲੈ ਕੇ ਹੋਈ ਤਕਰਾਰ, ਵਿਅਕਤੀ ਨੂੰ ਕੁੱਟ-ਕੁੱਟ ਮਾਰ ’ਤਾ

Monday, Aug 16, 2021 - 07:45 PM (IST)

ਗਲੀ ’ਚ ਟੈਂਕਰ ਖੜ੍ਹਾ ਕਰਨ ਨੂੰ ਲੈ ਕੇ ਹੋਈ ਤਕਰਾਰ, ਵਿਅਕਤੀ ਨੂੰ ਕੁੱਟ-ਕੁੱਟ ਮਾਰ ’ਤਾ

ਸੰਦੌੜ (ਰਿਖੀ)-ਨਜ਼ਦੀਕੀ ਪਿੰਡ ਧਨੋਂ ਵਿਖੇ ਦੋ ਧਿਰਾਂ ਵਿਚਕਾਰ ਹੋਈ ਤਕਰਾਰ ’ਤੇ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਉਜਾਗਰ ਸਿੰਘ (70) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਉਜਾਗਰ ਸਿੰਘ ਦੇ ਪੁੱਤਰ ਅਵਤਾਰ ਸਿੰਘ ਸੋਨੂੰ ਨੇ ਸੰਦੌੜ ਪੁਲਸ ਨੂੰ ਲਿਖਵਾਏ ਬਿਆਨਾਂ ’ਚ ਕਿਹਾ ਹੈ ਕਿ ਮੇਰੇ ਪਿਤਾ ਉਜਾਗਰ ਸਿੰਘ ਨੇ ਗੁਆਂਢੀ ਬਿੱਕਰ ਸਿੰਘ ਨੂੰ ਗਲੀ ’ਚ ਟੈਂਕਰ ਖੜ੍ਹਾ ਕਰਨ ਤੋਂ ਰੋਕ ਦਿੱਤਾ ਕਿਉਂਕਿ ਗਲੀ ’ਚ ਲੰਘਣ ਵਿਚ ਦਿੱਕਤ ਆ ਰਹੀ ਸੀ।

ਇਹ ਵੀ ਪੜ੍ਹੋ : ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ

ਇਸੇ ਗੱਲ ਤੋਂ ਬਿੱਕਰ ਸਿੰਘ ਨਾਰਾਜ਼ ਹੋ ਗਿਆ ਅਤੇ ਮੇਰੇ ਪਿਤਾ ਨੂੰ ਗਾਲ੍ਹਾਂ ਕੱਢਣ ਲੱਗ ਗਿਆ ਅਤੇ ਕੁਝ ਸਮੇਂ ਬਾਅਦ ਬਿੱਕਰ ਸਿੰਘ ਆਪਣੀ ਪਤਨੀ, ਭਰਜਾਈ ਅਤੇ ਇਕ ਦੋਸਤ ਨਾਲ ਆ ਕੇ ਮੇਰੇ ਪਿਤਾ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਸੜਕ ਉਪਰ ਮੇਰੇ ਪਿਤਾ ਨੂੰ ਸੁੱਟ ਦਿੱਤਾ ਅਤੇ ਲੱਤਾਂ-ਮੁੱਕੇ ਮਾਰਨ ਲੱਗ ਪਏ। ਇਸੇ ਦੌਰਾਨ ਮੇਰੇ ਪਿਤਾ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਦੌੜ ਦੀ ਪੁਲਸ ਨੇ ਤਫਤੀਸ਼ ਸ਼ੁਰੂ ਕਰਦਿਆਂ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਬਿੱਕਰ ਸਿੰਘ ਪੁੱਤਰ ਸਾਗਰ ਸਿੰਘ, ਗੁਰਵਿੰਦਰ ਕੌਰ ਪਤਨੀ ਬਿੱਕਰ ਸਿੰਘ, ਗੁਰਜੀਤ ਕੌਰ ਪਤਨੀ ਪ੍ਰਿਥੀ ਸਿੰਘ, ਸੋਮਾ ਖਾਂ ਪੁੱਤਰ ਸਦੀਕ ਮੁਹੰਮਦ ਸਾਰੇ ਵਾਸੀ ਪਿੰਡ ਧਨੋਂ ਖਿਲਾਫ ਮਾਮਲਾ ਜੁਰਮ 302, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।


author

Manoj

Content Editor

Related News