24 ਕਰੋੜ ਦੀ ਲਾਗਤ ਨਾਲ 1 ਸਾਲ ''ਚ ਬਣਨ ਵਾਲਾ ਕੰਪਲੈਕਸ 4 ਸਾਲਾਂ ਉਪਰੰਤ ਵੀ ਅਧੂਰਾ

Sunday, Aug 23, 2020 - 05:15 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲ੍ਹੇ ਦੇ ਲੋਕਾਂ ਨੂੰ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਸਾਰੇ ਕੰਮ ਇਕ ਹੀ ਛੱਤ ਹੇਠਾਂ ਮੁਹੱਈਆ ਕਰਵਾਉਣ ਦੇ ਤਹਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀਨ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਦਾ ਨੀਂਹ ਪੱਧਰ 20 ਫਰਵਰੀ 2016 ਨੂੰ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

PunjabKesari

24 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਉਪਰੋਕਤ ਪ੍ਰਸ਼ਾਸਕੀ ਕੰਪਲੈਕਸ ਦਾ ਨਿਰਮਾਣ ਕਾਰਜ 1 ਸਾਲ ਦੇ ਸਮੇਂ ਤਕ ਪੂਰਾ ਕਰਨਾ ਤੈਅ ਕੀਤਾ ਗਿਆ ਸੀ ਪਰ 4 ਸਾਲ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਕੰਪਲੈਕਸ ਦਾ ਬਲਾਕ-ਏ (ਡੀ. ਸੀ. ਵਿੰਗ) ਦਾ ਕੰਮ ਹੀ ਪੂਰਾ ਹੋ ਸਕਿਆ ਹੈ, ਜਦਕਿ ਬਲਾਕ-ਬੀ (ਪੁਲਸ ਵਿੰਗ) ਦਾ ਕੰਮ ਅਜੇ ਅੱਧ ਵਿੱਚਕਾਰ ਲਟਕਿਆ ਹੋਇਆ ਹੈ। ਇਸੇ ਤਰ੍ਹਾਂ ਪ੍ਰਸ਼ਾਸਕੀ ਕੰਪਲੈਕਸ ਦੇ ਨੇੜ੍ਹੇ ਹੀ ਡੀ. ਸੀ. ਰਿਹਾਇਸ਼ ਦਾ ਕੰਮ ਵੀ ਅਜੇ ਤਕ ਪੂਰਾ ਨਹੀਂ ਹੋਇਆ ਹੈ। ਜਿਸ ਦੇ ਚਲਦੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਿੱਥੇ ਸਮੇਂ 'ਚ ਨਿਰਮਾਣ ਕਾਰਜ ਪਰਾ ਨਾ ਹੋਣ ਦੇ ਚਲਦੇ ਪ੍ਰਸ਼ਾਸਕੀ ਕੰਪਲੈਕਸ ਦੀ ਲਾਗਤ 'ਚ ਵੀ ਵਾਧਾ ਹੋ ਸਕਦਾ ਹੈ। ਹਾਲਾਂਕਿ ਨਿਰਮਾਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ ਦੇ ਚਲਦੇ ਪੂਰੀ ਲੇਬਰ ਨਾ ਮਿਲਣ ਕਾਰਨ ਪ੍ਰੋਜੈਕਟ 'ਚ ਕੁਝ ਦੇਰੀ ਹੋਈ ਹੈ ਤਾਂ ਉੱਥੇ ਹੀ ਇਸ ਦੀ ਲਾਗਤ 'ਚ ਕੋਈ ਵਾਧਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ

PunjabKesari

ਡੀ. ਸੀ. ਕੰਪਲੈਕਸ ਵਿਖੇ ਪੁਲਸ ਵਿੰਗ ਦੇ ਅਧੂਰੇ ਕੰਮ ਦੇ ਚਲਦੇ ਕਈ ਅਫਸਰ ਕਿਰਾਏ ਦੀਆਂ ਬਿਲਡਿੰਗਾਂ 'ਤੇ ਦਫਤਰ ਚਲਾਉਣ ਲਈ ਮਜਬੂਰ
ਇਥੇ ਜ਼ਿਕਰਯੋਗ ਹੈ ਕਿ ਡੀ. ਸੀ. ਦੇ ਏ ਵਿੰਗ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ 15 ਅਗਸਤ, 2019 ਨੂੰ ਕੀਤਾ ਗਿਆ ਸੀ। ਉਨ੍ਹਾਂ ਵਿਸ਼ਵਾਸ ਦਿੱਤਾ ਸੀ ਕਿ ਡੀ. ਸੀ. ਦੇ ਬਲਾਕ-ਬੀ ਦਾ ਨਿਰਮਾਣ ਕਾਰਜ 3-4 ਮਹੀਨਿਆਂ 'ਚ ਪੂਰਾ ਹੋ ਜਾਵੇਗਾ ਪਰ ਸਰਕਾਰੀ ਕੰਮਾਂ 'ਚ ਦੇਰੀ ਦੀ ਕਹਾਵਤ ਨੂੰ ਸਿੱਧ ਕਰਦੇ ਹੋਏ ਪ੍ਰਸ਼ਾਸਕੀ ਕੰਪਲੈਕਸ ਦਾ ਕੰਮ ਵੀ ਪੂਰਾ ਹੋਣ 'ਤੇ ਨਹੀਂ ਆ ਰਿਹਾ। ਜਿਸ ਦੇ ਚਲਦੇ ਨਾ ਸਿਰਫ ਪੁਲਸ ਅਫਸਰਾਂ ਨੂੰ ਢੁੱਕਵਾਂ ਦਫ਼ਤਰ ਨਹੀਂ ਮਿਲ ਰਹੇ ਹਨ ਤਾਂ ਉੱਥੇ ਹੀ ਕਈ ਪੁਲਸ ਅਫਸਰ ਨਿੱਜੀ ਬਿਲਡਿੰਗਾਂ 'ਚ ਆਪਣੇ ਦਫਤਰ ਰਨ ਕਰਨ ਲਈ ਮਜਬੂਰ ਹੋ ਰਹੇ ਹਨ। 

ਲੋਕਾਂ ਨੂੰ ਵੀ ਇਕ ਹੀ ਛੱਤ ਹੇਠਾਂ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਕੰਮਾਂ ਦੀ ਸਹੂਲਤ ਨਹੀਂ ਮਿਲ ਪਾ ਰਹੀ ਹੈ ਪਰ ਨਿਰਮਾਣ ਵਿਭਾਗ ਦੇ ਇਕ ਅਧਿਕਾਰੀ ਨੇ ਆਸ਼ਾ ਜ਼ਾਹਰ ਕੀਤੀ ਹੈ ਕਿ 31 ਅਗਸਤ ਤਕ ਡੀ. ਸੀ. ਕੈਂਪਸ ਹਾਊਸ ਦਾ ਨਿਰਮਾਣ ਕਾਰ ਪੂਰਾ ਹੋ ਜਾਵੇਗਾ। ਜਿਸ ਨਾਲ ਡੀ. ਸੀ. ਦੀ ਰਿਹਾਇਸ਼ ਨੂੰ ਸ਼ਿਫਟ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਅਧਿਕਾਰੀ ਨੇ ਅਕਤੂਬਰ ਦੇ ਮੱਧ ਤਕ ਪੁਲਸ ਵਿੰਗ (ਬਲਾਕ-ਬੀ) ਦਾ ਕੰਮ ਪੂਰਾ ਹੋਣ ਦੀ ਆਸ਼ਾ ਜ਼ਾਹਰ ਕੀਤੀ ਹੈ। ਉਸ ਨੇ ਦੱਸਿਆ ਕਿ ਪੁਲਸ ਵਿੰਗ ਦੇ ਸਟਰੱਕਚਰ ਦਾ ਕੰਮ ਪੂਰਾ ਹੋ ਚੁਕਾ ਹੈ ਅਤੇ ਹੁਣ ਫਿਨਿਸ਼ਿੰਗ ਦਾ ਕੰਮ ਬਾਕੀ ਹੈ।
ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 39 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ


shivani attri

Content Editor

Related News